ਸ੍ਰੀ ਰਾਮਲੀਲਾ ਕਮੇਟੀ ਸ਼ੇਖੂਪੁਰਾ ਵੱਲੋਂ ਰਾਮਲੀਲਾ ਦਾ ਮੰਚਨ 04 ਅਕਤੂਬਰ ਤੋਂ
ਝੰਡੇ ਦੀ ਰਸਮ ਉੱਘੇ ਸਮਾਜ ਸੇਵੀ ਸ੍ਰੀ ਨੱਥੂਲਾਲ ਢੀਂਗਰਾ ਵੱਲੋਂ 28 ਸਤੰਬਰ ਨੂੰ ਨਿਭਾਈ ਜਾਵੇਗੀ-ਗਾਬਾ, ਅਰੋੜਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ 22 ਸਤੰਬਰ 2021
ਸਥਾਨਕ ਸ਼ਿਵ ਮੰਦਿਰ ਸ਼ੇਖੂਪੁਰਾ ਵਿਖੇ ਸ੍ਰੀ ਰਾਮਲੀਲਾ ਵੈਲਫੇਅਰ ਕਮੇਟੀ (ਰਜਿ.) ਸ਼ੇਖੂਪਰਾ ਦੀ ਇੱਕ ਅਹਿਮ ਮੀਟਿੰਗ ਰਾਮਲੀਲਾ ਕਮੇਟੀ ਦੇ ਪ੍ਰਧਾਨ ਅਤੇ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸੰਗਰੂਰ ਸ੍ਰੀ ਨਰੇਸ਼ ਗਾਬਾ ਦੀ ਪ੍ਰਧਾਨਗੀ ਹੇਠ ਹੋਈ ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਸ੍ਰੀ ਪ੍ਰਕਾਸ਼ ਚੰਦ ਕਾਲਾ, ਸਰਪ੍ਰਸਤ ਰਾਜ ਕੁਮਾਰ ਅਰੋੜਾ, ਮਨੀਸ਼ ਸਿੰਗਲਾ, ਜਨਰਲ ਸਕੱਤਰ ਨੱਥੂ ਲਾਲ ਢੀਂਗਰਾ ਅਤੇ ਡਾ. ਹਰੀਓਮ ਜਿੰਦਲ, ਜੋਤੀ ਗਾਬਾ ਮੌਜੂਦ ਸਨ।
ਇਸ ਮੀਟਿੰਗ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਰਾਮ ਲੀਲਾ ਦਾ ਮੰਚਨ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਭ-ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸ੍ਰੀ ਰਾਮਲੀਲਾ ਦਾ ਮੰਚਨ ਬੜੀ ਸਰਧਾ ਵਿਧੀ ਅਤੇ ਉਤਸ਼ਾਹ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਸੁਨਾਮੀ ਗੇਟ(ਉੱਪਲੀ ਰੋਡ) ਵਿਖੇ ਕੀਤਾ ਜਾਵੇਗਾ।
ਰਾਮਲੀਲਾ ਕਮੇਟੀ ਦੇ ਬੁਲਾਰੇ ਸ੍ਰੀ ਰਾਜ ਕੁਮਾਰ ਅਰੋੜਾ ਨੇ ਦਸਿਆ ਕਿ ਸ੍ਰੀ ਰਾਮਲੀਲਾ ਦਾ ਮੰਚਨ 04 ਅਕਤੂਬਰ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਮਰਿਆਦਾ ਪ੍ਰਸੋਤਮ ਸ੍ਰੀਰਾਮ ਚੰਦਰ ਜੀ ਦੇ ਆਦਰਸ਼ਾਂ ਤੇ ਚੱਲਣ ਦੀ ਸੇਧ ਦਿੱਤੀ ਜਾਵੇਗੀ। ਸ੍ਰੀ ਨੱਥੂ ਲਾਲ ਢੀਂਗਰਾ, ਹਰੀਸ਼ ਅਰੋੜਾ, ਵਿੱਕੀ ਨਾਗਪਾਲ, ਕੁਲਦੀਪ ਦਹਿਰਾਨ ਨੇ ਕਿਹਾ ਕਿ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ ਦੌਰਾਨ ਕੌਵਿਡ-19 ਦੇ ਨਿਯਮਾਂ ਦਾ ਪੂਰਨ ਪਾਲਣ ਕੀਤਾ ਜਾਵੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਸ਼ੁਰੂ ਕਰਨ ਤੋਂ ਪਹਿਲਾਂ ਝੰਡੇ ਦੀ ਰਸਮ ਉੱਘੇ ਸਮਾਜ ਸੇਵੀ ਸ੍ਰੀ ਨੱਥੂਲਾਲ ਢੀਂਗਰਾ ਵੱਲੋਂ 28 ਸਤੰਬਰ ਸ਼ਾਮ ਨੂੰ 05 ਵਜੇ ਨਿਭਾਈ ਜਾਵੇਗੀ।
ਇਸ ਮੌਕੇ ਤੇ ਡਾਇਰੈਕਟਰ ਰਮੇਸ਼ ਖੇਤਰਪਾਲ, ਨਿਪੂਨ ਕਾਂਤ ਬਾਲ ਕਿਸ਼ਨ, ਕੇ.ਵੀ. ਜਿੰਦਲ, ਵਿਜੈ ਕੁਮਾਰ ਹੈਪੀ, ਬਦਰੀ ਜਿੰਦਲ, ਜਗਵਿੰਦਰ ਕਾਲਾ, ਪੰਕਜ ਗਰਗ(ਮੂਨਾ ਠੇਕੇਦਾਰ), ਦੀਪੂ ਗਾਬਾ, ਰਵੀ ਗਾਬਾ, ਭੀਮ ਸੈਨ ਮਹਿਤਾ, ਰਜਤ ਨਾਗਪਾਲ, ਵਿੱਕੀ ਨਾਗਪਾਲ, ਕਮਲ ਸੇਠ, ਪ੍ਰਿੰਸ ਖੇਤਰਪਾਲ ਆਦਿ ਹਾਜਰ ਸਨ।