ਨਸ਼ੇੜੀ ਪੁੱਤ ਨੇ ਮੌਤ ਦੇ ਘਾਟ ਉਤਾਰੀ ਪੰਚਾਇਤ ਮੈਂਬਰ ਮਾਂ 

Advertisement
Spread information

ਕਲਯੁੱਗੀ ਪੁੱਤ ਨੇ ਕੀਤਾ ਮਾਂ ਦਾ ਕਤਲ ਪਿਉ ਗੰਭੀਰ ਜਖਮੀ


ਹਰਿੰਦਰ ਨਿੱਕਾ , ਬਰਨਾਲਾ 12 ਸਤੰਬਰ 2021

     ਲੋਕਾਂ ਦੀ ਜੁਬਾਨ ਤੇ ਚੜ੍ਹੇ ਪੰਜਾਬੀ ਗੀਤ ” ਦੁੱਧ ਨਾਲ ਪੁੱਤ ਪਾਲ ਕੇ ਫਿਰ ਪਾਣੀ ਨੂੰ ਤਰਸਦੀਆਂ ਮਾਵਾਂ ਤੋਂ ਵੀ ਦੋ ਕਦਮ ਅੱਗੇ ਵੱਧਦਾ ਹੋਇਆ ਇੱਕ ਪੁੱਤ ,ਉਸੇ ਮਾਂ ਦੇ ਖੂਨ ਦਾ ਤ੍ਰਿਹਾਇਆ ਹੋ ਗਿਆ, ਜਿਸ ਮਾਂ ਦਾ ਦੁੱਧ ਚੁੰਘ ਕੇ ਉਹ ਵੱਡਾ ਹੋਇਆ ਸੀ। ਇਸ ਤਰ੍ਹਾਂ ਦੀ ਵਾਰਦਾਤ ਨੂੰ ਹੰਡਿਆਇਆ ਨੇੜੇਲੇ  ਪਿੰਡ ਬੀਕਾ ਸੂਚ ਪੱਤੀ ਵਿੱਚ ਅੰਜਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਚੈਨਾ ਨਸ਼ੇੜੀ ਕਿਸਮ ਦਾ ਵਿਅਕਤੀ ਹੈ,ਜਿਸਦੀ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਆਪਣੀ ਪੰਚਾਇਤ ਮੈਂਬਰ ਮਾਂ ਸਿੰਦਰ ਪਾਲ ਕੌਰ ਅਤੇ ਪਿਉ ਜਰਨੈਲ ਸਿੰਘ ਨਾਲ ਲੜਾਈ ਹੋ ਗਈ। ਨਸ਼ੇ ਵਿੱਚ ਧੁੱਤ ਸੁਖਚੈਨ ਸਿੰਘ ਨੇ ਹਥੌੜੇ (ਘਣ ) ਨਾਲ ਆਪਣੀ ਮਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ, ਜਦੋਂ ਕਿ ਬਚਾਅ ਲਈ ਮੂਹਰੇ ਆਏ ਪਿਉ ਨੂੰ ਵੀ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ। ਉੱਧਰ ਦੋਸੀ ਸੁਖਚੈਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਹੱਤਿਆ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਕੀ ਹੰਡਿਆਇਆ ਦੇ ਮੁਲਾਜ਼ਮਾਂ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਮੌਰਚਰੀ ਵਿਖੇ ਸੰਭਾਲ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਦੋਸ਼ੀ ਖਿਲਾਫ ਕੇਸ ਦਰਜ ਕਰਨ ਦੀ ਕਵਾਇਦ ਜਾਰੀ ਹੈ,ਛੇਤੀ ਹੀ ਉਸਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
Advertisement
error: Content is protected !!