ਇਸ ਨਿਹੰਗ ਮੁੱਖੀ ਨੇ ਆਪਣੇ ਨਾਲ ਰਹੇ ਇਕ ਨਿਹੰਗ ਸਿੰਘ ਦੇ ਪਰਿਵਾਰ ਨੂੰ ਬਰਬਾਦ ਕਰਨ ਦੀ ਵੀ ਕੀਤੀ ਸੀ ਕੋਸ਼ਿਸ਼
ਧੰਨਵਾਦ ਸਹਿਤ-ਗੁਰਨਾਮ ਸਿੰਘ ਅਕੀਦਾ ਜੀ ਦੀ ਕਲਮ ਤੋਂ , ਪਟਿਆਲਾ 13 ਅਪ੍ਰੈਲ 2020
ਗੁਰਦੁਆਰਾ ਖਿਚੜੀ ਸਾਹਿਬ ਬਲਬੇੜਾ : ਖਿਚੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਮੁਖੀ ਬਲਵਿੰਦਰ ਸਿੰਘ ਤੋਂ ਇਲਾਕੇ ਦੇ ਲੋਕ ਬਹੁਤ ਦੁਖੀ ਸਨ, ਇਸ ਨੇ ਆਪਣੇ ਹੀ ਸਾਥੀ ਨਿਹੰਗ ਸਿੰਘ ਦਾ ਘਰ ਬਰਬਾਦ ਕਰਨ ਦਾ ਪੂਰਾ ਜ਼ੋਰ ਲਗਾਇਆ ਤੇ ਜ਼ਬਰਦਸਤੀ ਕੁਝ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੀ ਵੀ ਕੋਸ਼ਿਸ਼ ਕੀਤੀ।
ਮੌਕੇ ਤੇ ਮੌਜੂਦ ਇਲਾਕੇ ਦੇ ਲੋਕਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦੁਆਰੇ ਦੇ ਮੁਖੀ ਬਲਵਿੰਦਰ ਸਿੰਘ ਨੇ ਜੋ ਗੁਰਦੁਆਰਾ ਖਿਚੜੀ ਸਾਹਿਬ ਬਣਾਇਆ ਹੈ । ਉਹ ਵੀ ਕਰਹਾਲੀ ਦੇ ਆੜ੍ਹਤੀਆਂ ਦੀ ਜ਼ਮੀਨ ਧੱਕੇ ਨਾਲ ਦੱਬ ਕੇ ਬਣਾਇਆ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਕੋਈ ਵਿਅਕਤੀ ਘੋੜਾ ਗੱਡੀ ਲੈ ਕੇ ਲੰਗਰ ਖਾਣ ਲਈ ਠਹਿਰ ਗਿਆ ਤਾਂ ਇਨ੍ਹਾਂ ਨੇ ਉਸ ਨੂੰ ਕਿਹਾ ‘ਇੱਥੇ ਤੇਰਾ ਬਾਪ ਲੰਗਰ ਦੇ ਕੇ ਗਿਆ ਸੀ’ ਉਸ ਵਿਅਕਤੀ ਨੇ ਗੁਰੂ ਘਰ ਦੀ ਮਰਿਆਦਾ ਬਾਰੇ ਇਨ੍ਹਾਂ ਨੂੰ ਦੱਸਿਆ ਤਾਂ ਉਸ ਦੀ ਲੱਤ ਵੱਢ ਕੇ ਉਸ ਨੂੰ ਭਜਾ ਦਿੱਤਾ। ਉਸ ਨੇ ਵਿਚਾਰੇ ਨੇ ਬੜਾ ਮੁਸ਼ਕਿਲ ਇਲਾਜ ਕਰਾਇਆ।
,,ਆਪਣੇ ਪਤੀ ਨਾਲ ਗੁ੍ਰੂ ਘਰ ਚ, ਰਾਤ ਕੱਟਣ ਲਈ ਆਈ ਔਰਤ ਨਾਲ ਸਾਰੀ ਰਾਤ ਖੇਹ ਖਾਂਦੇ ਰਹੇ
ਕਪੂਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਦਿਨ ਇੱਥੇ ਇਕ ਜੋੜਾ ਪਤੀ ਪਤਨੀ ਗੁਰਦੁਆਰਾ ਸਮਝ ਕੇ ਰਾਤ ਕੱਟਣ ਲਈ ਆ ਗਏ ਤਾਂ ਰਾਤ ਨੂੰ ਉਸ ਦੀ ਪਤਨੀ ਨੂੰ ਇਹ ਦੂਜੇ ਕਮਰੇ ਵਿਚ ਲੈ ਗਏ ਸਾਰੀ ਰਾਤ ਵਿਅਕਤੀ ਤੇ ਜ਼ੁਲਮ ਕੀਤਾ ਤੇ ਔਰਤ ਨਾਲ ਖੇਹ ਖਾਂਦੇ ਰਹੇ। ਸਵੇਰੇ ਹੀ ਇਹ ਪਤੀ ਪਤਨੀ ਡਰਦੇ ਮਾਰੇ ਭੱਜ ਗਏ,ਇਸੇ ਤਰ੍ਹਾਂ ਗੁੱਗਾ ਮਾੜੀ ਵਿਚ ਸ਼ਰਧਾਲੂ ਬੱਕਰਾ ਛੱਡ ਦਿੰਦੇ ਹਨ, ਜਿਸ ਨੂੰ ਕੋਈ ਮਾਰਦਾ ਨਹੀਂ ਇਸ ਨੇ ਉਹ ਬੱਕਰਾ ਮਾਰ ਦਿੱਤਾ ਜਿਸ ਕਰਕੇ ਲੋਕਾਂ ਵਿਚ ਇਸ ਪ੍ਰਤੀ ਵਿਰੋਧ ਵੀ ਹੋਇਆ।
ਇਕ ਨਿਹੰਗ ਸਿੰਘ ਨਾਮ ਨਹੀਂ ਲਿਖ ਸਕਦੇ, ਪਰ ਅੱਜ ਕੱਲ੍ਹ ਉਹ ਗੱਗੜ ਪੁਰ ਪਿੰਡ ਵਿਚ ਰਹਿ ਰਿਹਾ ਹੈ, ਉਸ ਨੂੰ ਇਸ ਨੇ ਆਪਣਾ ਪੁੱਤ ਬਣਾਇਆ ਸੀ , ਉਸ ਦੀ ਘਰ ਦੀ ਤੋਂ ਲੈ ਕੇ ਉਸ ਨੂੰ ਬਰਬਾਦ ਕਰਨ ਲਈ ਉਸ ਨੇ ਗੁਰੂ ਸਿਧਾਂਤ ਸਾਰੇ ਹੀ ਛਿੱਕੇ ਟੰਗ ਦਿੱਤੇ। ਫੇਰ ਉਹ ਨਿਹੰਗ ਸਿੰਘ ਨੇ ਇਸ ਤੋਂ ਕਿਨਾਰਾ ਕੀਤਾ। ਇਸੇ ਤਰ੍ਹਾਂ ਇਸ ਨੇ ਗੱਗੜ ਪੁਰ ਦੇ ਗੁਰਦੁਆਰਾ ਸਾਹਿਬ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ, ਤੇ ਉੱਥੇ ਨਿਹੰਗ ਬਿਠਾ ਦਿੱਤੇ, ਲੋਕਾਂ ਵਿਚ ਦਹਿਸ਼ਤ ਪੈ ਗਈ, ਕਈ ਦਿਨ ਇੱਥੇ ਦਹਿਸ਼ਤ ਪਾਉਂਦੇ ਰਹੇ। ਪਰ ਇਕ ਦਿਨ ਇਕ ਨਿਹੰਗ ਨੇ ਆਪਣੀ ਜੀਪ ਨਾਲ ਪਿੰਡ ਦੇ ਇਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਤਾਂ ਫੇਰ ਪਿੰਡ ਵਾਸੀ ਇਕੱਠੇ ਹੋਏ ਤੇ ਉਸ ਨੂੰ ਉੱਥੋਂ ਭਜਾਇਆ। ਇਸ ਤਰ੍ਹਾਂ ਦੇ ਇਸ ਅਖੌਤੀ ਨਿਹੰਗ ਦੇ ਬਹੁਤ ਸਾਰੇ ਕਿੱਸੇ ਹਨ ਜਿਸ ਕਰਕੇ ਇਲਾਕੇ ਦੇ ਲੋਕ ਇਸ ਨੂੰ ਨਫ਼ਰਤ ਕਰਦੇ ਹਨ।
ਸਾਰੀਆਂ ਫੋਟੋ-ਰਾਜੇਸ਼ ਗੌਤਮ