* ਪੱਤਰਕਾਰਾਂ ਨੇ ਕਿਹਾ, ਡੀਸੀ ਸਾਹਿਬ , ਐਸਐਸਪੀ ਖੁਦ ਫੈਲਾ ਰਹੇ ਨੇ ਅਫਵਾਹਾਂ, ਕਹਿ ਦਿਉ ਆਪਣੀਆਂ ਸੀਮਾਂਵਾ ਅੰਦਰ ਹੀ ਰਹੋ,,

Advertisement
Spread information

ਐਸ.ਐਸ.ਪੀ ਬਰਨਾਲਾ ਦੇ ਗੁਮਰਾਹਕੁੰਨ ਪਰਚਾਰ ਦੇ ਖਿਲਾਫ ਉੱਤਰਿਆ ਪੱਤਰਕਾਰ ਭਾਈਚਾਰਾ

ਹਰਿੰਦਰ ਨਿੱਕਾ ਬਰਨਾਲਾ 13 ਅਪਰੈਲ 2020

Advertisement

ਐਸ.ਐਸ.ਪੀ ਸੰਦੀਪ ਗੋਇਲ ਵੱਲੋਂ ਅਖਬਾਰਾਂ ਦੇ ਸਬੰਧ ਚ, ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਅਖਬਾਰਾਂ ਤੋਂ ਕਰੋਨਾ ਵਾਇਰਸ ਫੈਲਣ ਦੇ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਦੇ ਖਿਲਾਫ ਬਰਨਾਲਾ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਚ, ਰੋਸ ਪਾਇਆ ਜਾ ਰਿਹਾ ਹੈ। ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਐਡਵੇਕੇਟ ਚੇਤਨ ਸ਼ਰਮਾਂ ਦੀ ਅਗਵਾਈ ਵਿੱਚ ਪੱਤਰਕਾਰਾਂ ਦਾ ਇੱਕ ਵਫਦ ਸੋਮਵਾਰ ਨੂੰ ਰੋਸ ਪ੍ਰਗਟ ਕਰਨ ਲਈ ਡੀ.ਸੀ. ਬਰਨਾਲਾ ਤੇਜ਼ ਪ੍ਰਤਾਪ ਸਿੰਘ ਕੋਲ ਵੀ ਪਹੁੰਚ ਗਿਆ। ਵਫਦ ਨੇ ਡੀਸੀ ਨੂੰ ਦਿੱਤੇ ਮੰਗ ਪੱਤਰ ਚ, ਕਿਹਾ ਹੈ ਕਿ ਐਸ.ਐਸ.ਪੀ ਸੰਦੀਪ ਗੋਇਲ ਵੱਲੌ ਫੈਲਾਈ ਜਾ ਰਹੀ ਅਫਵਾਹ ਨਾਲ ਜਿਲ੍ਹੇ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਵਿੱਚ ਰੋਸ ਹੈ। ਕਿਉਂਕਿ ਐਸ.ਐਸ.ਪੀ ਨੇ 12 ਅਪ੍ਰੈਲ ਨੂੰ ਧਨੌਲਾ ਵਿਖੇ ਹੋਏ ਪੁਲਿਸ ਦੇ ਰਾਸ਼ਨ ਵੰਡ ਸਮਾਗਮ ਵਿੱਚ ਕਰੀਬ 200 ਵਿਅਕਤੀਆਂ ਦੀ ਹਾਜ਼ਰੀ ਵਿੱਚ ,ਕਿਹਾ ਕਿ ਅਖਬਾਰਾਂ ਨਾਲ ਕੋਰੋਨਾ ਫੈਲਦਾ ਹੈ, ਇਸ ਲਈ ਅਖਬਾਰ ਬੰਦ ਕਰ ਦੇਵੋ। ਜਦੋਂ ਕਿ ਸਿਹਤ ਵਿਭਾਗ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਅਜਿਹੀਆਂ ਅਫਵਾਹਾਂ ਦਾ ਪਹਿਲਾਂ ਹੀ ਖੰਡਨ ਕੀਤਾ ਜਾ ਚੁੱਕਾ ਹੈ। ਪੱਤਰਕਾਰਾਂ ਦੇ ਵਫਦ ਨੇ ਇਹ ਵੀ ਕਿਹਾ ਕਿ ਐਸ.ਐਸ.ਪੀ ਸੰਦੀਪ ਗੋਇਲ ਦਾ ਮੀਡੀਆ ਪ੍ਰਤੀ ਵਿਵਹਾਰ ਵੀ ਠੀਕ ਨਹੀਂ ਹੈ। ਵਫਦ ਨੇ ਡੀਸੀ ਨੂੰ ਇਹ ਵੀ ਕਿਹਾ ਕਿ ਐਸ.ਐਸ.ਪੀ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਸੀਮਾਵਾਂ ਚ, ਹੀ ਰਹਿਣ ਅਤੇ ਉਹਨਾਂ ਤੋਂ ਅਖਬਾਰਾਂ ਪ੍ਰਤੀ ਫੈਲਾਈ ਜਾ ਰਹੀ ਅਫਵਾਹ ਦਾ ਖੰਡਨ ਵੀ ਕਰਵਾਇਆ ਜਾਵੇ। ਇਸ ਮੰਗ ਪੱਤਰ ਦਾ ਇੱਕ ਉਤਾਰਾ ਮੁੱਖ ਮੰਤਰੀ ਪੰਜਾਬ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਵੀ ਸੂਚਨਾ ਹਿੱਤ ਭੇਜਿਆ ਗਿਆ ਹੈ। ਡੀਸੀ ਫੂਲਕਾ ਨੇ ਪੱਤਰਕਾਰਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਐਸਐਸਪੀ ਨੂੰ ਇਸ ਤਰਾਂ ਦੀ ਗਲਤ ਬਿਆਨਬਾਜ਼ੀ ਨਾ ਕਰਨ ਲਈ ਜਰੂਰ ਕਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਹ ਜਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਇੱਕ ਬਿਆਨ ਵੀ ਜਾਰੀ ਕਰਨਗੇ ਕਿ ਅਖਬਾਰਾਂ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਕੋਈ ਖਤਰਾ ਨਹੀਂ ਹੁੰਦਾ। ਵਫਦ ਵਿੱਚ ਕਲੱਬ ਦੇ ਪ੍ਰਧਾਨ ਚੇਤਨ ਸ਼ਰਮਾ, ਰਜਿੰਦਰ ਬਰਾੜ, ਗੁਰਪ੍ਰੀਤ ਸਿੰਘ ਲਾਡੀ, ਯਾਦਵਿੰਦਰ ਸਿੰਘ ਯਾਦੂ ਭੁੱਲਰ, ਜਗਸੀਰ ਸਿੰਘ ਸੰਧੂ, ਸੁਖਚਰਨਪ੍ਰੀਤ ਸਿੰਘ ਸੁੱਖੀ, ਬਘੇਲ ਸਿੰਘ ਧਾਲੀਵਾਲ ,ਨਿਰਮਲ ਸਿੰਘ ਪੰਡੋਰੀ, ਜਗਸੀਰ ਸਿੰਘ ਚਹਿਲ,ਰਾਜ ਪਨੇਸਰ, ਨਿਰਮਲ ਸਿੰਘ ਪੰਡੋਰੀ ਤੇ ਜਸਵੀਰ ਸਿੰਘ ਆਦਿ ਮੌਜੂਦ ਰਹੇ।

ਐਸਐਸਪੀ ਖੁਦ ਉਡਾ ਰਿਹਾ ਹੈ, ਦਫਾ 44 ਦੀਆਂ ਧੱਜੀਆਂ-ਚੇਤਨ ਸ਼ਰਮਾ

ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਐਡਵੇਕੇਟ ਚੇਤਨ ਸ਼ਰਮਾਂ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਲੌਕਡਾਉਣ ਲਾਗੂ ਹੈ ਅਤੇ ਦਫਾ 144 ਵੀ ਲੱਗੀ ਹੋਈ ਹੈ। ਦਫਾ 144 ਦੇ ਤਹਿਤ ਕਿਸੇ ਵੀ ਕਿਸਮ ਦਾ ਇਕੱਠ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਹੁੰਦੀ ਹੈ। ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਪੁਲਿਸ ਦੀ ਡਿਊਟੀ ਦਫਾ 144 ਦਾ ਉਲੰਘਣ ਰੋਕਣ ਲਈ ਬਣਦੀ ਹੈ। ਉਸੇ ਪੁਲਿਸ ਦਾ ਮੁੱਖੀ ਖੁਦ ਹੀ ਰਾਸ਼ਨ ਵੰਡ ਸਮਾਗਮ ਰਾਹੀ ਜਗ੍ਹਾ ਜਗ੍ਹਾ 200/ 300 ਬੰਦਿਆਂ ਦਾ ਇਕੱਠ ਕਰਕੇ ਦਫਾ 144 ਦੇ ਹੁਕਮ ਦੀਆਂ ਧੱਜੀਆਂ ਉਡਾ ਰਿਹਾ ਹੈ। ਜਦੋਂ ਕਿ ਹਰ ਰੋਜ਼ ਆਮ ਲੋਕਾਂ ਤੇ ਦਫਾ 144 ਦਾ ਉਲੰਘਣ ਕਰਨ ਦੇ ਦੋਸ਼ ਚ, 188 ਆਈਪੀਸੀ ਦੇ ਤਹਿਤ ਧੜਾਧੜ ਕੇਸ ਦਰਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਐਸਐਸਪੀ ਨੂੰ ਖੁਦ ਹੀ ਦਫਾ 144 ਦਾ ਉਲੰਘਣ ਕਰਨਾ ਸੌਭਾ ਨਹੀਂ ਦਿੰਦਾ। ਕਾਨੂੰਨ ਦੀ ਨਜ਼ਰ ਚ, ਸਾਰੇ ਬਰਾਬਰ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਰਾਸ਼ਨ ਵੰਡਣ ਦੇ ਖਿਲਾਫ ਨਹੀ ਹਾਂ, ਪਰ ਰਾਸ਼ਨ ਤਾਂ ਜਰੂਰਤਮੰਦ ਲੋਕਾਂ ਨੂੰ ਡੋਰ ਟੂ ਡੋਰ ਵੀ ਪਹੁੰਚਾਇਆ ਜਾ ਸਕਦਾ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਲਈ, ਪ੍ਰਿੰਟ, ਇਲਕਟ੍ਰੌਨਿਕ ਤੇ ਸੋਸ਼ਲ ਮੀਡੀਆ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। 

 

Advertisement
Advertisement
Advertisement
Advertisement
Advertisement
error: Content is protected !!