ਬੇਰੁਜ਼ਗਾਰ ਅਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ ਦੇ ਸ਼ਹਿਰ ‘ਚ ਗਰਜਣਗੇ

Advertisement
Spread information

ਬੇਰੁਜ਼ਗਾਰ ਅਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ ਦੇ ਸ਼ਹਿਰ ਚ ਗਰਜਣਗੇ

ਪੰਜਾਬ ਦੀ ਕਾਂਗਰਸ ਸਰਕਾਰ ਵਾਂਗ ਹੀ ਸਿੱਖਿਆ ਮੰਤਰੀ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਤੋ ਭੱਜ ਰਹੇ ਹਨ – ਢਿੱਲਵਾਂ


ਹਰਪ੍ਰੀਤ ਕੌਰ ਬਬਲੀ  , ਸੰਗਰੂਰ,14 ਅਗਸਤ 2021

          ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸਾਢੇ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਹੁਣ ਅਜ਼ਾਦੀ ਦਿਵਸ ਮੌਕੇ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਹੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

Advertisement

ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ ਘੁਮਾਣ, ਸਾਸਪਾਲ ਸਿੰਘ,ਰਵਿੰਦਰ ਸਿੰਘ ਮੁਲੇ ਵਾਲਾ ਅਤੇ ਗਗਨਦੀਪ ਕੌਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਾਂਗ ਹੀ ਸਿੱਖਿਆ ਮੰਤਰੀ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਤੋ ਭੱਜ ਰਹੇ ਹਨ ।ਇਸ ਲਈ ਜਿੱਥੇ ਸਿੱਖਿਆ ਥਾਂ ਥਾਂ ਜਾ ਕੇ ਮੰਤਰੀ ਦਾ ਘਿਰਾਓ ਕਰਕੇ ਰੁਜ਼ਗਾਰ ਮੰਗਿਆ ਜਾ ਰਿਹਾ ਹੈ ਉਥੇ ਅਜ਼ਾਦੀ ਦਿਵਸ ਮੌਕੇ ਵੀ ਰੁਜ਼ਗਾਰ ਦੀ ਮੰਗ ਕੀਤੀ ਜਾਵੇਗੀ।ਬੇਰੁਜ਼ਗਾਰ ਸਿਵਲ ਹਸਪਤਾਲ ਦੇ ਗੇਟ ਉੱਪਰ ਇਕੱਠੇ ਹੋ ਕੇ ਬਾਜ਼ਾਰ ਅੰਦਰ ਰੋਸ ਮਾਰਚ ਕਰਨਗੇ।

ਦੂਜੇ ਪਾਸੇ ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਈਸੜੂ ਵਿਖੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਘਿਰਾਓ ਕਰਨਗੇ।

ਇਸ ਮੌਕੇ ਕੁਲਵੰਤ ਸਿੰਘ ਲੌਂਗੋਵਾਲ,ਹਰਦਮ ਸਿੰਘ,ਅਮਨ ਸੇਖਾ, ਪਰਤਿੰਦਰ ਕੌਰ, ਪ੍ਰਿਤਪਾਲ ਕੌਰ,ਮਨਪ੍ਰੀਤ ਕੌਰ,ਸੰਦੀਪ ਨਾਭਾ,ਮਨਦੀਪ ਸਿੰਘ ਅਤੇ ਗੋਲਡੀ ਸੁਨਾਮ,ਰਾਹੁਲ ਅੰਮ੍ਰਿਤਸਰ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!