ਲੁਟੇਰਾ ਗਿਰੋਹ ਬਾਰੇ ਵੱਡਾ ਖੁਲਾਸਾ :-ਜੇਲ੍ਹ ‘ਚ ਬਹਿ ਕੇ ਬਣਾਈ ਲੁੱਟ ਦੀ ਯੋਜਨਾ , ਲੁਟੇਰਾ ਗਿਰੋਹ ਦੇ 4 ਮੈਂਬਰ ਲੱਖਾਂ ਰੁਪਏ ਸਣੇ ਕਾਬੂ

Advertisement
Spread information

ਵਾਰਦਾਤ ਤੋਂ 10 ਦਿਨ ਬਾਅਦ ਹੀ ਪੁਲਿਸ ਨੇ ਲੁਟੇਰਿਆਂ ਨੂੰ ਫੜ੍ਹਿਆ, ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸਿਆਂ ਦੀ ਉਮੀਦ


ਬੀਟੀਐਨ, ਖੰਨਾ , 13 ਅਗਸਤ 2021

        ਪੁਲਿਸ ਜਿਲ੍ਹਾ ਖੰਨਾ ਦੇ ਇਲਾਕੇ ‘ਚ ਵੱਖ-ਵੱਖ ਥਾਵਾਂ ‘ਤੇ ਲੁੱਟ ਖੋਹ ਦੀਆਂ ਵਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਖਿਲਾਫ ਪੁਲਸ ਨੇ ਵੱਡੀ ਕਾਰਵਾਈ ਕਰਕੇ ਲੁਟੇਰਾ ਗਿਰੋਹ ਦੇ 4 ਮੈ਼ਬਰਾਂ ਨੂੰ ਲੁੱਟ ਦੀ ਲੱਖਾਂ ਰੁਪਏ ਦੀ ਰਾਸ਼ੀ ਸਮੇਤ ਕਾਬੂ ਕਰ ਲਿਆ ਹੈ। ਮੀਡੀਆ ਨੂੰ ਇਹ ਜਾਣਕਾਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਐੱਸ.ਐੱਸ.ਪੀ ਖੰਨਾ ਨੇ ਦਿੱਤੀ।

Advertisement

      ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਨੀਰਜ ਕੁਮਾਰ ਪੁੱਤਰ ਓਮ ਪ੍ਰਕਾਸ਼ ਸ਼ਰਮਾ ਵਾਸੀ ਪਿੰਡ ਸਹਿਜੋਵਾਲ ,ਥਾਣਾ ਨੰਗਲ, ਜਿਲ੍ਹਾ ਰੋਪੜ ਕੋਲੋਂ 16,94,000 ਲੱਖ ਦੀ ਨਕਦੀ ਖੋਹਣ ਵਾਲੇ ਲੁਟੇਰਿਆਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਕਬਜ਼ੇ ਵਿੱਚੋਂ ਲੁੱਟ ਦੀ ਵੱਡੀ ਰਕਮ ਬਰਾਮਦ ਕੀਤੀ ਗਈ  ਹੈ।

       ਲੁੱਟ ਖੋਹ ਦੇ ਸ਼ਿਕਾਰ ਨੀਰਜ ਕੁਮਾਰ ਦੇ ਬਿਆਨ ਅਨੁਸਾਰ ਤਿੰਨ ਨਾ-ਮਲੂਮ ਵਿਅਕਤੀਆਂ ਨੇ ਨਹਿਰ ਨੇੜੇ ਪੰਜਾਬੀ ਢਾਬਾ ਪੁਲ ਕੋਲ ਉਸ ਦੀ ਸਫਿਵਟ ਕਾਰ ਦੇ ਅੱਗੇ ਆਪਣੀ ਕਾਰ ਸੈਂਟਰੋ ਨੰਬਰ ਪੀ.ਬੀ-11-1113 (ਜਾਅਲੀ ਨੰਬਰ) ਲਗਾ ਕੇ ਰਿਵਾਲਵਰ ਦੀ ਨੋਕ ਤੇ 16,94,000 ਰੁਪਏ ਨਕਦੀ ਤੇ ਮੋਬਾਇਲ ਫੋਨ, ਪਰਸ ਅਤੇ ਹੋਰ ਕਾਗਜਾਤ ਖੋਹ ਕਰਕੇ ਆਪਣੀ ਗੱਡੀ ਤੇ ਸਵਾਰ ਹੋ ਕੇ ਭੱਜ ਗਏ ਸਨ । ਨੀਰਜ ਕੁਮਾਰ ਦੇ ਬਿਆਨਾਂ ਤੇ ਥਾਣਾ ਸਮਰਾਲਾ ‘ਚ ਪਰਚਾ ਦਰਜ ਕੀਤਾ ਗਿਆ ਸੀ ।

        ਕਪਤਾਨ ਪੁਲਿਸ ਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ / ਹਦਾਇਤਾਂ ਅਨੁਸਾਰ ਉਪ ਕਪਤਾਨ ਪੁਲਿਸ ਸਮਰਾਲਾ ਹਰਵਿੰਦਰ ਸਿੰਘ ਅਤੇ ਇੰਸਪੈਕਟਰ ਕੁਲਵੰਤ ਸਿੰਘ, ਮੁੱਖ ਅਫਸਰ ਥਾਣਾ ਸਮਰਾਲਾ ਨੇ ਕਰਵਾਈ ਕਰਦਿਆਂ ਟਰੇਸ ਕਰਦੇ ਹੋਏ ਉਕਤ ਸੈਂਟਰੋ ਗੱਡੀ ਦਾ ਅਸਲ ਨੰਬਰ ਪੀ.ਬੀ.-11-ਸੀ.ਯੂ.-1873 ਟਰੇਸ ਕਰਕੇ ਸੂਆ ਪੁਲੀ ਦੇ ਕੋਲ ਸਪੈਸਲ ਨਾਕਾਬੰਦੀ ਦੌਰਾਨ ਖੰਨਾਂ ਸਾਇਡ ਤੋਂ ਆ ਰਹੀ ਇੱਕ ਸੈਂਟਰੋ ਕਾਰ ਨੰਬਰੀ ਪੀ.ਬੀ.-11-ਸੀ.ਯੂ.-1873 ਵਿੱਚ ਸਵਾਰ ਦੋਸ਼ੀਆਂ ਅਤੇ ਲੁੱਟ ਦੀ ਸਾਜਿਸ਼ ਰਚਣ ਵਾਲੇ (1) ਜਤਿਨ ਸਰਮਾ ਪੁੱਤਰ ਮਦਨ ਸਰਮਾ, (2) ਵਿਜੇ ਕੁਮਾਰ ਉਰਫ ਵਿੱਕੀ ਪੁੱਤਰ ਗਣੇਸ ਵਾਸੀ ਏਕਤਾ ਕਲੋਨੀ ਰਾਜਪੁਰਾ, (3) ਸੰਦੀਪ ਸਿੰਘ ਉਰਫ ਦੀਪੂ ਉਰਫ ਮੰਡ ਪੁੱਤਰ ਬਲਦੇਵ ਸਿੰਘ, (4) ਸਤਪਾਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਆਦਰਸ ਕਲੋਨੀ ਰੁਦਰਪੁਰ ,ਥਾਣਾ ਰੁਦਰਪੁਰ , ਜਿਲਾ ਉਧਮ ਸਿੰਘ ਨਗਰ , ਉਤਰਾਖੰਡ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਉਕਤਾਨ ਪਾਸੋਂ ਖੋਹ ਕੀਤੇ ਗਏ 3,60,000/- ਰੁਪਏ ਅਤੇ ਵਾਰਦਾਤ ਵਿੱਚ ਵਰਤੀ ਗਈ ਗੱਡੀ ਸੈਂਟਰੋ ਨੰਬਰੀ ਪੀ.ਬੀ-11-ਸੀ.ਯੂ-1873 (ਜਾਅਲੀ ਨੰਬਰ ਪੀ.ਬੀ-11-1113) ਬ੍ਰਾਮਦ ਕੀਤੀ ਗਈ ਅਤੇ ਮੁੱਕਦਮਾ ਆਰਮਜ ਐਕਟ ਦਾ ਵਾਧਾ ਕੀਤਾ ਗਿਆ।

       ਮੁੱਖ ਅਫਸਰ ਥਾਣਾ ਸਮਰਾਲਾ ਨੇ ਦੱਸਿਆ ਕਿ ਦੋਸ਼ੀਆਂ ਤੋਂ ਮੁੱਢਲੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਜਤਿਨ ਸ਼ਰਮਾ ਉਕਤ ਅਤੇ ਦੋਸ਼ੀ ਵਿਜੇ ਕੁਮਾਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਦੋਸ਼ੀ ਵਿਜੇ ਕੁਮਾਰ ਦੇ ਕਹਿਣ ਤੇ ਹੀ ਜਤਿਨ ਸ਼ਰਮਾ ਨੇ ਆਪਣੇ ਸਹਿ ਦੋਸ਼ੀਆਂ ਸੰਦੀਪ ਸਿੰਘ ਉਰਫ ਦੀਪੂ ਅਤੇ ਸੱਤਪਾਲ ਸਿੰਘ ਵਾਸੀ ਰੂਦਰਪੁਰ ਨਾਲ ਮਿਲਕੇ ਆਪਣੀ ਗੱਡੀ ਸੈਂਟਰੋ ਤੇ ਜਾਅਲੀ ਨੰਬਰ ਪੀ.ਬੀ-11-1113 ਪਲੇਟ ਲਗਾ ਕੇ ਮੁੱਦਈ ਨੀਰਜ ਕੁਮਾਰ ਵਗੈਰਾ ਕੋਲੋਂ ਲੁੱਟ ਖੋਹ ਕੀਤੀ ਸੀ ।

      ਜਿਕਰਯੋਗ ਹੈ ਕਿ ਦੋਸ਼ੀ ਵਿਜੇ ਕੁਮਾਰ ਉੱਰਫ ਵਿੱਕੀ ਉਕਤ ਤੇ ਉਤਰਾਖੰਡ ਰੁਦਰਪੁਰ ਵਿੱਚ ਪਹਿਲਾ ਹੀ ਮੁੱਕਦਮਾ ਦਰਜ ਹੈ। ਜਿਸ ਦੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਸਿੰਘ ਉੱਰਫ ਦੀਪੂ ਅਤੇ ਸਤਪਾਲ ਸਿੰਘ ਵਾਸੀ ਰੂਦਰਪੁਰ ਨਾਲ ਹੋਈ ਸੀ। ਜਿਸ ਕਰਕੇ ਉਨ੍ਹਾਂ ਦੀ ਪਹਿਲਾਂ ਤੋਂ ਹੀ ਆਪਸ ਵਿੱਚ ਜਾਣ ਪਹਿਚਾਣ ਸੀ। ਜਿਨ੍ਹਾਂ ਨਾਲ ਮਿਲ ਕੇ ਦੋਸ਼ੀ ਜਤਿਨ ਸ਼ਰਮਾ ਨੇ ਇਸ ਵਰਦਾਤ ਨੂੰ ਅੰਜਾਮ ਦਿੱਤਾ ਸੀ।  ਉਨ੍ਹਾਂ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਬਾਕੀ ਰਹਿੰਦੀ ਰਕਮ ਦੀ ਬ੍ਰਾਮਦਗੀ ਤੇ ਵਰਦਾਤ ਵਿੱਚ ਵਰਤਿਆ ਗਿਆ ਰਿਵਾਲਵਰ ਅਤੇ ਬਾਕੀ ਦੋਸ਼ੀਆਂ ਦਾ ਪਤਾ ਕਰਕੇ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਦੋਸ਼ੀਆ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Advertisement
error: Content is protected !!