ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਪੰਜਾਬੀ ਪੜਨ ਦੇ ਮੁਕਾਬਲੇ

Advertisement
Spread information

ਮਾਤ ਭਾਸ਼ਾਵਾਂ ਦਾ ਦਰਜਾ ਬਾਕੀ ਸਭ ਭਾਸ਼ਾਵਾਂ ਤੋਂ ਉੱਪਰ: ਸਰਾਏ


ਪਰਦੀਪ ਕਸਬਾ, ਬਰਨਾਲਾ, 11 ਅਗਸਤ 2021

        ਇਨਸਾਨ ਲਈ ਮਾਤ ਭਾਸ਼ਾ ਦਾ ਦਰਜਾ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਤੋਂ ਉੱਪਰ ਹੁੰਦਾ ਹੈ ਤੇ ਭਾਵਨਾਵਾਂ ਦੇ ਪ੍ਰਗਟਾਵੇ ਲਈ ਇਨਸਾਨ ਲਈ ਮਾਤ ਭਾਸ਼ਾ ਤੋਂ ਉੱਪਰ ਕੋਈ ਭਾਸ਼ਾ ਨਹੀਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਵੱਲੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਵਿਖੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਕਲੱਸਟਰ ਪੱਧਰੀ ਪੰਜਾਬੀ ਪੜਨ ਮੁਕਾਬਲਿਆਂ ਮੌਕੇ ਕੀਤਾ ਗਿਆ। ਉਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਵਿਸ਼ਵ ਦੀਆਂ ਵੱਧ ਤੋਂ ਵੱਧ ਭਾਸ਼ਾਵਾਂ ਬੋਲਣ ਦੀ ਮੁਹਾਰਤ ਹਾਸਿਲ ਕਰਨਾ ਅਤੇ ਉਹਨਾਂ ਬਾਰੇ ਜਾਣਨਾ ਇਨਸਾਨ ਦੀ ਕਾਬਲੀਅਤ ਦਾ ਪ੍ਰਤੀਕ ਹੈ, ਉੱਥੇ ਹੀ ਮਾਤ ਭਾਸ਼ਾ ਨੂੰ ਸਭ ਤੋਂ ਉੱਚਾ ਦਰਜਾ ਦੇਣਾ ਇਨਸਾਨ ਦੀ ਵਿਦਵਤਾ ਦਾ ਪ੍ਰਤੀਕ ਹੈ।

ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਰਨਾਲਾ ਰਮਨਦੀਪ ਸਿੰਘ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਕਰਵਾਏ ਜਾ ਰਹੇ ਪੰਜਾਬੀ ਪੜਨ ਮੁਕਾਬਲਿਆਂ ’ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਕਰਵਾਏ ਜਮਾਤ ਵਾਈਜ਼ ਕਲੱਸਟਰ ਪੱਧਰੀ ਮੁਕਾਬਲੇ ’ਚੋਂ ਪਹਿਲੀ ਜਮਾਤ ਵਿੱਚੋਂਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਦੀ ਵਿਦਿਆਰਥਣ ਨੀਤਿਕਾ ਸੂਦ ਪਹਿਲੇ ਸਥਾਨ ’ਤੇ ਰਹੀ, ਦੂਜੀ ਜਮਾਤ ਦੇ ਮੁਕਾਬਲੇ ਵਿੱਚੋਂ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ

ਜੁਮਲਾ ਮਾਲਕਾਨ ਦਾ ਅਮਰ ਕੁਮਾਰ ਪਹਿਲੇ ਸਥਾਨ ’ਤੇ ਰਿਹਾ, ਤੀਜੀ ਜਮਾਤ ਦੇ ਮੁਕਾਬਲੇ ਵਿੱਚੋਂਂ ਸਰਕਾਰੀ ਪ੍ਰਾਇਮਰੀ ਸਕੂਲ ਗੁਰਸੇਵਕ ਨਗਰ ਦੀ ਵਿਦਿਆਰਥਣ ਹਰਮਨਜੋਤ ਕੌਰ ਪਹਿਲੇ ਸਥਾਨ ’ਤੇ ਰਹੀ, ਚੌਥੀ ਜਮਾਤ ਦੇ ਮੁਕਾਬਲੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਜੁਮਲਾ ਮਾਲਕਾਨ ਦੀ ਵਿਦਿਆਰਥਣ ਅਨੰਦੀ ਕੁਮਾਰੀ ਪਹਿਲੇ ਸਥਾਨ ’ਤੇ ਰਹੀ ਜਦਕਿ ਪੰਜਵੀਂ ਜਮਾਤ ਦੇ ਮੁਕਾਬਲੇ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ਦੀ ਵਿਦਿਆਰਥਣ ਗਗਨਦੀਪ ਕੌਰ ਪਹਿਲੇ ਸਥਾਨ ’ਤੇ ਰਹੀ। ਇਸ ਮੌਕੇ ਭੁਪਿੰਦਰ ਸਿੰਘ ਸਮੇਤ ਦਫਤਰੀ ਅਮਲਾ ਅਤੇ ਅਧਿਆਪਕ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!