ਸ਼ਹੀਦ ਕਿਰਨਜੀਤ ਕੌਰ ਦਾ 24 ਵਾਂ ਬਰਸੀ ਸਮਾਗਮ ਤੇ ਪਹੁੰਚਣਗੇ ਹਜ਼ਾਰਾਂ ਕਿਰਤੀ, ਤਿਆਰੀਆਂ ਅੰਤਿਮ ਪੜਾਅ ਵੱਲ

Advertisement
Spread information

ਮਹਿਲਕਲਾਂ ਸ਼ਹੀਦ ਕਿਰਨਜੀਤ ਕੌਰ ਦਾ 24 ਵਾਂ ਬਰਸੀ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ਵੱਲ

ਮਹਿਲਕਲਾਂ ਪਿੰਡ ਵਿੱਚ ਰਾਸ਼ਨ/ਫੰਡ ਮੁਹਿੰਮ ਨੂੰ ਵੱਡਾ ਹੁੰਗਾਰਾ


ਪਰਦੀਪ ਕਸਬਾ, ਬਰਨਾਲਾ, 10 ਅਗਸਤ 2021
             ਸ਼ਹੀਦ ਕਿਰਨਜੀਤ ਕੌਰ  ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ ਵਿੱਚ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਪੂਰੇ ਜਿਲ੍ਹੇ ਵਿੱਚ ਤਿਆਰੀਆਂ ਅੰਤਿਮ ਪੜਾਅ ਤੇ ਪੁੱਜ ਗਈਆਂ ਹਨ। ਇਸ ਵੀਰ ਸ਼ਹੀਦ ਕਿਰਨਜੀਤ ਕੌਰ ਦਾ ਬਰਸੀ ਸਮਾਗਮ “ਕਿਸਾਨ ਅੰਦੋਲਨ” ਨੂੰ ਸਮਰਪਿਤ ਹੋਣ ਕਰਕੇ ਪਿੰਡਾਂ ਵਿੱਚੋਂ 12 ਅਗਸਤ ਨੂੰ ਕਿਸਾਨ ਮਰਦ ਔਰਤਾਂ ਦੇ ਕਾਫ਼ਲੇ ਬੰਨ੍ਹ ਕੇ ਪੁੱਜਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਮਹਿਲਕਲਾਂ ਪਿੰਡ ਵਿੱਚੋਂ ਰਾਸ਼ਨ/ਫੰਡ ਮੁਹਿੰਮ ਸਮੇਂ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਕਾਫਲਿਆਂ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ, ਮਨਜੀਤ ਸਿੰਘ ਧਨੇਰ, ਜਰਨੈਲ ਸਿੰਘ ਚੰਨਣਵਾਲ, ਗੁਰਮੀਤ ਸੁਖਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਪਰੀਤਮ ਸਿੰਘ ਦਰਦੀ, ਹਰਚਰਨ ਚੰਨਾ, ਗੁਰਮੇਲ ਠੁੱਲੀਵਾਲ ਨੇ ਕੀਤਾ। ਆਗੂਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ 100 ਪਿੰਡਾਂ ਵਿੱਚ ਰੈਲੀਆਂ/ਨੁੱਕੜ ਨਾਟਕਾਂ ਦੀ ਮੁਹਿੰਮ ਪੂਰੀ ਹੋ ਚੁੱਕੀ ਹੈ। ਅੱਜ ਦੇਰ ਰਾਤ ਤੱਕ ਇਹ ਮੁਹਿੰਮ ਪੂਰੀ ਹੋ ਜਾਵੇਗੀ। ਕੱਲ ਪੂਰਾ ਦਿਨ ਪਿੰਡਾਂ ਵਿੱਚ ਘਰ ਘਰ ਜਾ ਕੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਕਾਫਲੇ ਬੰਨ੍ਹ ਕੇ ਪੁੱਜਣ ਦਾ ਸੁਨੇਹਾ ਦਿੱਤਾ ਜਾਵੇਗਾ। ਔਰਤ ਕਿਸਾਨ ਔਰਤਾਂ ਦੀ ਇਸ ਵਾਰ ਦੇ ਸਮਾਗਮ ਵਿੱਚ ਸ਼ਮੂਲੀਅਤ ਲਾਮਿਸਾਲ ਹੋਵੇਗੀ।
ਕਿਸਾਨ ਔਰਤਾਂ ਨੇ ਤਿਆਰੀ ਮੁਹਿੰਮ ਖੁਦ ਲਾਮਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਆਗੂਆਂ ਦੱਸਿਆ ਕਿ ਇਸ ਵਾਰ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਪਰਮੁੱਖ ਆਗੂ ਸ਼ਾਮਿਲ ਹੋਣਗੇ। ਸਨਮਾਨਿਤ ਕੀਤੀ ਜਾਣ ਵਾਲੀ ਸਖਸ਼ੀਅਤ ਵਜੋਂ ਡਾ ਸਵੈਮਾਨ ਸਿੰਘ ਦੀ ਚੋਣ ਕੀਤੀ ਗਈ ਹੈ। ਯਾਦ ਰਹੇ ਡਾ ਸਵੈਮਾਨ ਸਿੰਘ ਆਪਣੀ ਵਿਦੇਸ਼ੀ ਚੰਗੀ ਨੌਕਰੀ ਨੂੰ ਠੋਕਰ ਮਾਰ ਕੇ ਅੱਠ ਮਹੀਨਿਆਂ ਤੋਂ ਸਿੰਘੂ/ਟਿੱਕਰੀ ਬਾਰਡਰ ਤੇ ਕਿਸਾਨ ਕਾਫਲਿਆਂ ਸੰਗ ਡਟੇ ਹੋਏ ਹਨ।
ਰਾਸ਼ਨ/ਫੰਡ ਮੁਹਿੰਮ ਸਮੇਂ ਮਾਰ ਅਜਮੇਰ ਸਿੰਘ ਕਾਲਸਾਂ, ਸੋਹਣ ਸਿੰਘ ਮਹਿਲਕਲਾਂ, ਹਰੀ ਸਿੰਘ ਮਹਿਲਕਲਾਂ, ਜੱਗਾ ਸਿੰਘ ਮਹਿਲਕਲਾਂ, ਹਰਪ੍ਰੀਤ ਸਿੰਘ ਮਹਿਲਕਲਾਂ, ਅਮਰਜੀਤ ਸਿੰਘ ਮਹਿਲ ਖੁਰਦ, ਬਲਵੀਰ ਸਿੰਘ ਮਹਿਲਕਲਾਂ, ਕੇਵਲ ਸਿੰਘ ਮਹਿਲ ਖੁਰਦ, ਭਿੰਦਰ ਸਿੰਘ ਮੂੰਮ, ਪਰੀਤਮ ਸਿੰਘ, ਜਗਰੂਪ ਸਿੰਘ ਗਹਿਲ, ਹਰਦੇਵ ਸਿੰਘ, ਜੱਗਾ ਸਿੰਘ, ਦਾਰਾ ਸਿੰਘ, ਰਫੀਕ ਖਾਂ, ਮੱਘਰ ਸਿੰਘ ਮਹਿਲਕਲਾਂ, ਗੁਰਮੇਲ ਸਿੰਘ ਮਹਿਲਕਲਾਂ, ਜੱਗੀ ਸਿੰਘ ਰਾਏਸਰ, ਲਾਲੀ ਸਿੰਘ, ਸੁਦਾਗਰ ਸਿੰਘ ਮਹਿਲਕਲਾਂ, ਜੋਤ ਸਿੰਘ, ਕਾਲਾ ਸਿੰਘ ਛਾਪਾ ਆਦਿ ਆਗੂ ਹਾਜਰ ਸਨ। ਰਾਸ਼ਨ/ਫੰਡ/ਪਰਚਾਰ ਮੁਹਿੰਮ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ। ਆਗੂਆਂ ਕਿਹਾ ਲੋਕ ਸੱਥਾਂ ਵਿੱਚੋਂ ਮਿਲ ਰਹੇ ਹੁੰਗਾਰੇ ਤੋਂ ਉਮੀਦ ਹੈ ਕਿ 12 ਅਗਸਤ ਨੂੰ ਲੋਕਾਈ ਦਾ ਇਸ ਵਾਰ ਦਾ ਇਕੱਠ ਪਹਿਲਾਂ ਦੇ ਸਾਰੇ ਰਿਕਾਰਡ ਮਾਤ ਪਾ  ਦੇਵੇਗਾ।
Advertisement
Advertisement
Advertisement
Advertisement
Advertisement
error: Content is protected !!