RO ਸਿਸਟਮ ਬਣਿਆ ਚਿੱਟਾ ਹਾਥੀ, ਲੋਕਾਂ ਨੂੰ ਸ਼ੁੱਧ ਪਾਣੀ ਨਾ ਮਿਲਣ ‘ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ 

Advertisement
Spread information

ਆਰ ਓ ਸਿਸਟਮ ਵੱਲ ਦਾ ਕੋਈ ਧਿਆਨ ਨਹੀਂ ਹੈ ਤੇ ਕਈ ਮਹੀਨਿਆਂ ਅਤੇ ਸਾਲਾਂ ਤੋਂ ਬੰਦ ਪਏ


ਗੁਰਸੇਵਕ ਸਿੰਘ ਸਹੋਤਾ,  ਮਹਿਲ ਕਲਾਂ 9 ਅਗਸਤ 2021
        ਪਿਛਲੀ ਅਕਾਲੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਆਰ ਓ ਸਿਸਟਮ  ਲਗਾਏ ਗਏ ਸਨ। ਪਰ ਹੁਣ ਬਹੁਤ ਸਾਰੇ  ਪਿੰਡਾਂ ਚ ਇਹ ਆਰ ਓ ਸਿਸਟਮ  ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਨ੍ਹਾ ਆਰ ਓ ਸਿਸਟਮ ਵੱਲ ਦਾ ਕੋਈ ਧਿਆਨ ਨਹੀਂ ਹੈ ਤੇ ਕਈ ਮਹੀਨਿਆਂ ਅਤੇ ਸਾਲਾਂ ਤੋਂ ਬੰਦ ਪਏ ਹਨ ਤੇ ਗ਼ਰੀਬ ਲੋੜਵੰਦ ਲੋਕਾਂ ਨੂੰ ਹੁਣ ਕੋਈ ਸ਼ੁੱਧ ਪਾਣੀ ਦੀ ਸਹੂਲਤ ਨਹੀਂ ਹੈ ਤੇ ਲੋਕ ਫਿਰ ਵਾਟਰ ਵਰਕਸ ਤੇ ਸਬਮਰਸੀਬਲ  ਵੋਟਰਾਂ ਦਾ ਦੁਬਾਰਾ ਪਾਣੀ ਪੀਣ ਲੱਗ ਪਏ ਹਨ ਅਤੇ ਪੀਣ ਵਾਲਾ ਪਾਣੀ ਸ਼ੁੱਧ ਨਾ ਹੋਣ ਕਰਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ  ਹੋ ਰਹੇ ਹਨ ।
ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ ,ਉਦੋਂ ਤੋਂ ਹੀ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਹੋਣ ਕਿਨਾਰੇ ਹਨ  ਤੇ  ਕਈ ਸਹੂਲਤਾਂ ਬੰਦ ਵੀ ਕੀਤੀਆਂ ਗਈਆਂ ਹਨ। ਜੋ ਆਰ ਓ ਸਿਸਟਮਾਂ ਤੇ ਪ੍ਰਾਈਵੇਟ ਮੁਲਾਜ਼ਮ ਰੱਖੇ ਗਏ ਸਨ, ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਾ ਮਿਲਣ ਕਰਕੇ ਨੌਕਰੀ ਤੋਂ ਹਟ ਕੇ ਘਰੇ ਬੈਠ ਗਏ ਹਨ । ਇਸੇ ਹੀ ਤਰ੍ਹਾਂ ਪਿੰਡ ਵਜੀਦਕੇ ਕਲਾਂ ਤੇ ਪਿੰਡ ਵਜੀਦਕੇ ਖੁਰਦ ਦੇ ਆਰ ਓ ਸਿਸਟਮ ਕਾਫੀ ਸਮੇਂ ਤੋਂ ਬੰਦ ਪਏ ਹਨ, ਜਿੱਥੇ ਹੁਣ ਵੱਡਾ ਵੱਡਾ ਘਾਹ ਫੂਸ ਉੱਗ ਪਿਆ ਹੈ ।
ਪਿੰਡ ਵਜੀਦਕੇ ਖੁਰਦ ਵਾਲਾ ਆਰ ਓ ਸਿਸਟਮ ਚੱਲਣ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ। ਇਨ੍ਹਾਂ ਆਰ ਓ ਸਿਸਟਮਾਂ ਦੀ ਜ਼ਿੰਮੇਵਾਰੀ    ਕੋਈ ਵੀ ਪੰਚਾਇਤ  ਲੈਣ ਨੂੰ ਤਿਆਰ ਨਹੀਂ ਹੈ, ਕਿਉਂਕਿ ਬਿਜਲੀ ਦਾ ਬਿੱਲ ਪਹਿਲਾਂ ਹੀ ਰੋਣਾ ਘੜਾ ਦਿੰਦਾ ਹੈ ਤੇ ਬਾਕੀ ਮੁਲਾਜ਼ਮਾਂ ਨੂੰ ਤਨਖ਼ਾਹ ਕਿਥੋ ਦਿੱਤੀ ਜਾਵੇ । ਜਿਸ ਕਰ ਕੇ ਹੁਣ ਇਹ ਆਰ ਓ ਸਿਸਟਮ ਬੰਦ ਹੋਏ ਪਏ ਹਨ ।ਲੋਕਾਂ ਦੀ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਇਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ , ਲੋੜਵੰਦ ਤੇ ਗ਼ਰੀਬ ਲੋਕਾਂ ਨੂੰ ਸ਼ੁੱਧ ਪਾਣੀ ਮਿਲ ਸਕੇ।
Advertisement
Advertisement
Advertisement
Advertisement
Advertisement
error: Content is protected !!