79 ਸਾਲ ਬਾਅਦ ‘ਅੰਗਰੇਜ਼ੋ ਭਾਰਤ ਛੱਡੋ’ ਦੀ ਥਾਂ ‘ਕਾਰਪੋਰੇਟੋ ਖੇਤੀ ਛੱਡੋ’ ਦੇ ਨਾਹਰੇ ਗੂੰਜੇ;  ਅੰਗਰੇਜ਼ਾਂ ਤੇ ਕਾਰਪੋਰੇਟਾਂ ਦੀ ਲੁੱਟ ਇੱਕ-ਸਮਾਨ: ਕਿਸਾਨ ਆਗੂ

Advertisement
Spread information

ਗੁਲਸ਼ਨਦੀਪ ਕੌਰ ਪੁੱਤਰੀ ਸੁਦਾਗਰ ਸਿੰਘ ਟੱਲੇਵਾਲ ਨੇ ਪਰਥ(ਆਸਟ੍ਰੇਲੀਆ) ਤੋਂ 20,000 ਰੁਪਏ ਦੀ ਆਰਥਿਕ ਮਦਦ ਭੇਜੀ।

  ਲਾਈਫ-ਆਨ-ਸਟੇਜ  ਟੀਮ ਦੇ ਅਦਾਕਾਰਾਂ ਇਕਬਾਲ ਤੇ ਅਵਤਾਰ ਨੇ ਭੰਡ-ਪੇਸ਼ਕਾਰੀ ਰਾਹੀਂ ਸਰਕਾਰੀ ਨੀਤੀਆਂ ਦੇ ਪਾਜ ਉਘੇੜੇ।


ਪਰਦੀਪ ਕਸਬਾ, ਬਰਨਾਲਾ:  9 ਅਗੱਸਤ, 2021

        ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 313 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਤੋਂ 79 ਸਾਲ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਤੇ ਲੁੱਟ ਤੋਂ ਖਹਿੜਾ ਛੁਡਾਉਣ ਲਈ ਭਾਰਤ ਵਾਸੀਆਂ ਨੇ ‘ਅੰਗਰੇਜ਼ੋ ਭਾਰਤ ਛੱਡੋ’ ਦਾ ਨਾਹਰਾ ਲਾਇਆ ਸੀ। ਸਮੇਂ ਦੀ ਸਿਤਮਜ਼ਰੀਫੀ ਦੇਖੋ, ਇੰਨਾ ਅਰਸਾ ਬੀਤਣ ਬਾਅਦ ਦੇਸ਼ਵਾਸੀਆਂ ਨੂੰ ਫਿਰ ਉਸੇ ਪ੍ਰਕਾਰ ਦੇ ਨਾਹਰੇ ਲਾਉਣੇ ਪੈ ਰਹੇ ਹਨ।

Advertisement

      ਇਸ ਵਾਰ ਲੜਾਈ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਅਤੇ ਖੇਤੀ ਕਾਰੋਬਾਰ ‘ਤੇ ਬੁਰੀ ਅੱਖ ਰੱਖੀ ਹੋਈ ਹੈ। ਇਨ੍ਹਾਂ ਕਾਰਪੋਰੇਟਾਂ ਦੇ ਹਿੱਤਾਂ ਪਾਲਣ ਲਈ ਸਰਕਾਰ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਹੈ ਤਾਂ ਜੁ ਸਰਕਾਰੀ ਖੇਤੀ ਮੰਡੀਆਂ ਖਤਮ ਕੀਤੀਆਂ ਜਾ ਸਕਣ, ਕਾਰਪੋਰੇਟਾਂ ਨੂੰ ਹਜ਼ਾਰਾਂ ਏਕੜਾਂ ਦੇ ਫਾਰਮ ਬਣਾ ਕੇ  ਦਿੱਤੇ ਜਾ ਸਕਣ ਅਤੇ ਕਿਸਾਨਾਂ  ਦਿਹਾੜੀ ਮਜ਼ਦੂਰ ਬਣਾਇਆ ਜਾ ਸਕੇ ਅਤੇ ਜਰੂਰੀ ਖੁਰਾਕੀ ਵਸਤਾਂ ਦਾ ਵਪਾਰ ਕਾਰਪੋਰੇਟਾਂ ਦੇ ਹਵਾਲੇ ਕਰਕੇ ਖਪਤਕਾਰਾਂ ਦੀ ਛਿੱਲ ਲਾਹੀ ਜਾ ਸਕੇ। ਪਰ ਮੁਲਕ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਕਾਲੀ ਹਕੀਕਤ ਨੂੰ ਪਹਿਚਾਣ ਲਿਆ ਹੈ। ਇਸੇ ਲਈ ਅੱਜ ਦੇ ਇਤਿਹਾਸਕ ਦਿਨ ‘ਤੇ ‘ਕਾਰਪੋਰੇਟੋ ਖੇਤੀ ਛੱਡੋ’ ਦਾ ਨਾਹਰਾ ਗੂੰਜ ਰਿਹਾ ਹੈ।   

         ਗੁਲਸ਼ਨਦੀਪ ਕੌਰ ਨੇ ਆਪਣੇ ਪਿਤਾ ਸੁਦਾਗਰ ਸਿੰਘ ਟੱਲੇਵਾਲ ਰਾਹੀਂ ਪਰਥ,ਆਸਟ੍ਰੇਲੀਆ ਤੋਂ ਕਿਸਾਨ ਅੰਦੋਲਨ ਲਈ 20,000 ਰੁਪਏ ਦੀ ਆਰਥਿਕ ਸਹਾਇਤਾ ਭੇਜੀ। ਧਰਨੇ ਦੀ ਸੰਚਾਲਨ ਕਮੇਟੀ ਨੇ ਬੇਟੀ ਗੁਲਸ਼ਨਦੀਪ ਦਾ ਬਹੁਤ ਬਹੁਤ ਧੰਨਵਾਦ ਕੀਤਾ।
   ਅੱਜ ਧਰਨੇ ਨੂੰ ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ,ਮੇਲਾ ਸਿੰਘ ਕੱਟੂ, ਮੋਹਨ ਸਿੰਘ ਰੂੜੇਕੇ ਨੇ ਸੰਬੋਧਨ ਕੀਤਾ।

ਅੱਜ ਲਾਈਫ- ਆਨ- ਸਟੇਜ ਮੋਗਾ ਦੀ ਨਾਟਕ ਟੀਮ ਦੇ ਅਦਾਕਾਰਾਂ ਇਕਬਾਲ ਤੇ ਅਵਤਾਰ ਨੇ ਭੰਡਾਂ ਦੀ ਪੇਸ਼ਕਾਰੀ ਰਾਹੀਂ ਹਸਾ ਹਸਾ ਕੇ ਜਿੱਥੇ ਸਰੋਤਿਆਂ ਦੇ ਢਿੱਡੀਂ ਪੀੜ੍ਹਾਂ ਪਾ ਦਿੱਤੀਆਂ ਉਥੇ ਆਪਣੇ ਤਿੱਖੇ ਵਿਅੰਗ ਤੇ ਅਦਾਕਾਰੀ ਰਾਹੀਂ ਸਰਕਾਰੀ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਪਰਖੜੇ ਉਧੇੜੇ। ਅੱਜ ਲਾਈਫ- ਆਨ- ਸਟੇਜ ਦੀ ਟੀਮ ਨੇ  ਕਿਸਾਨੀ ਮੰਗਾਂ ਬਾਰੇ ਸਮੂਹ-ਗਾਨ ਪੇਸ਼ ਕੀਤੇ। ਦਵਿੰਦਰ ਸਿੰਘ ਮਹਿਲ ਕਲਾਂ, ਸੁਦਾਗਰ ਸਿੰਘ ਟੱਲੇਵਾਲ ਤੇ ਗੁਰਚਰਨ ਸਿੰਘ ਭੈਣੀ ਜੱਸਾ ਨੇ ਇਨਕਲਾਬੀ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!