ਵਿਧਾਇਕ ਘੁਬਾਇਆ ਨੇ ਪਿੰਡਾਂ ਅਤੇ ਸ਼ਹਿਰਾਂ ਚ 1.65 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ
ਬੀਟੀਐਨ, ਫਾਜ਼ਿਲਕਾ 9 ਅਗਸਤ 2021
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਪੂਰੇ ਫਾਜ਼ਿਲਕਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਨੇਕਾਂ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ।ਉਨ੍ਹਾਂ ਨੇ ਅੱਜ ਇਕ ਕਰੋੜ ਪੈਂਠ ਲੱਖ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਜਿਸ ਵਿਚ ਪਿੰਡ ਲਾਲੋ ਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜਿਮ, ਨਵੇਂ ਬਣੇ ਕਮਰੇ, ਵੋਕੇਸ਼ਨਲ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਪੇਂਟ ਲਈ 30.15 ਲੱਖ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।
ਇਸ ਤੋ ਇਲਾਵਾ ਫਾਜ਼ਿਲਕਾ ਸ਼ਹਿਰ ਦੇ ਵਾਰਡ ਨੰਬਰ 12, 20 ਅਤੇ ਵਾਰਡ ਨੰਬਰ 24 ਵਿਖੇ 60 ਲੱਖ ਰੁਪਏ ਦੀਆ ਇੰਟਰ ਲੋਕ ਟਾਇਲ ਸੜਕ ਦੇ ਕੰਮ ਨੂੰ ਚਾਲੂ ਕੀਤਾ ਗਿਆ। ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਖੇ ਪਹਿਲੇ ਨਵੇਂ ਬਣੇ ਆਡੀਟੋਰੀਅਮ ਮੀਟਿੰਗ ਹਾਲ ਬਣ ਕੇ ਤਿਆਰ ਹੋ ਗਿਆ ਸੀ ਉਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜੋ ਕਿ 75.26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।
ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਨਾਲ ਪਿਛਲੇ ਦਿਨੀਂ ਗੱਲ ਹੋਈ ਕੇ ਸਾਡੇ ਬਾਰਡਰ ਕੰਨੀ ਬੈਠੇ ਪਿੰਡਾਂ ਦੇ ਲੋਕਾਂ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਚ ਅਪਣੇ ਬੱਚੇ ਨਹੀਂ ਪੜ੍ਹਾ ਸੱਕਦੇ ਤਾਂ ਸਿੱਖਿਆ ਮੰਤਰੀ ਨੇ ਵਿਸ਼ਵਾਸ਼ ਦਿਵਾਇਆ ਕਿ ਹਲਕੇ ਫਾਜ਼ਿਲਕਾ ਦੇ ਸਕੂਲਾਂ ਅਤੇ ਕਾਲਜਾਂ ਦੇ ਸਿੱਖਿਆ ਦੇ ਖੇਤਰ ਨੂੰ ਹੋਰ ਤੇਜ਼ ਕਰਨ ਲਈ ਗਰਾਂਟਾ ਦੇ ਅਨੇਕਾਂ ਗੱਫੇ ਦਿਤੇ ਜਾਣਗੇ।
ਸ. ਘੁਬਾਇਆ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਪੂਰੇ ਫਾਜ਼ਿਲਕਾ ਜ਼ਿਲ੍ਹੇ ਚ ਪਹਿਲਾ ਆਡੀਟੋਰੀਅਮ ਹਾਲ ਬਣੀਆਂ ਹੈ ਜਿਥੇ ਸਕੂਲ ਦੇ ਬੱਚੇ ਆਰਟ ਕੰਪੀਟੀਸ਼ਨ, ਸਕੂਲ ਕਲਚਰਲ, ਪ੍ਰਸ਼ਾਸ਼ਨਿਕ ਸੈਮੀਨਾਰ, ਰਿਹਾਇਸਲ ਪ੍ਰੋਗਰਾਮਾਂ ਲਈ ਜਾ ਕਿਸੇ ਡਿਪਾਰਟਮੈਂਟ ਦੀ ਕਾਨਫਰੰਸ ਲਈ ਵਰਤੋ ਚ ਲਿਆਂਦਾ ਜਾ ਸਕੇਗਾ।
ਘੁਬਾਇਆ ਨੇ ਕਿਹਾ ਕਿ ਇਸ ਹਾਲ ਨੂੰ ਜਲਦ ਏਸੀ ਹਾਲ ਕੀਤਾ ਜਾਵੇਗਾ ਜਿਸ ਦਾ ਖਰਚ ਤਕਰੀਬਨ ਦੱਸ ਲੱਖ ਰੁਪਏ ਦਾ ਆਵੇਗਾ ਜਲਦ ਹੱਲ ਕੀਤਾ ਜਾਵੇਗਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਕੁਮਾਰ ਖਨਗਵਾਲ ਨੇ ਘੁਬਾਇਆ ਸਾਹਿਬ ਦੇ ਸਕੂਲ ਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਬਾਇਆ ਦੀ ਮੇਹਰਬਾਨੀ ਨਾਲ ਸਾਰੇ ਹਲਕੇ ਦੇ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ `ਚ ਕਾਫੀ ਸਿਧਾਰ ਆਉਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਪੀ ਡਬਲਯੂ ਡੀ ਦੇ ਐਸ ਡੀ ਓ ਸ਼੍ਰੀ ਗੁਰਜਿੰਦਰ ਸਿੰਘ ਨੇ ਕਿਹਾ ਕਿ ਇਹ ਆਡੀਟੋਰੀਅਮ ਹਾਲ ਬੀ ਆਰ ਮਹਿਕਮੇ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਜਿਸ ਚ ਤਿੰਨ ਸੌ ਲੋਕ ਮੀਟਿੰਗ ਕਰ ਸੱਕਦੇ ਹਨ।
ਇਸ ਹਾਲ ਚ ਮੈਨ ਹਾਲ 40 ਬਾਈ 85, ਪਿਛਲੇ ਪਾਸੇ ਦੋ ਰੂਮ ਸਮੇਤ ਵਾਸ਼ਰੂਮ, ਅਪਾਹਜ਼ ਲੋਕਾਂ ਲਈ ਸਪੈਸ਼ਲ ਟਾਇਲਟ ਅਤੇ ਸਟੇਜ 40 ਬਾਈ 24 ਦੇ ਸਾਈਜ਼ ਦਾ ਬਣਾਇਆ ਗਿਆ ਹੈ। ਐਸ ਡੀ ਓ ਸਾਹਿਬ ਨੇ ਦੱਸਿਆ ਕਿ ਹਵਾ ਲਈ ਪੱਖੇ ਅਤੇ ਰੋਸ਼ਨੀ ਲਈ ਖਾਸ ਲਾਇਟਾਂ ਦੇ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਨੇ ਕਿਹਾ ਕਿ ਘੁਬਾਇਆ ਜੀ ਦੀ ਸਖ਼ਤ ਮਿਹਨਤ ਨਾਲ ਫਾਜ਼ਿਲਕਾ ਸ਼ਹਿਰ ਦੇ ਹਰ ਵਾਰਡਾਂ ਚ ਵਿਕਾਸ ਦੇ ਕੰਮ ਤੇਜੀ ਦੇ ਨਾਲ ਚੱਲ ਰਹੇ ਹਨ।
ਇਸ ਮੌਕੇ ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਮਨੀਸ਼ ਕਟਾਰੀਆ ਸੀਨੀਅਰ ਨੇਤਾ ਕਾਂਗਰਸ ਪਾਰਟੀ, ਗੋਰਵ ਨਾਰੰਗ ਵਾਇਸ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ,ਮਨੋਜ ਕੁਮਾਰ ਸ਼ਰਮਾ ਪਿੰਸੀਪਲ, ਸੰਦੀਪ ਸਿੰਘ, ਸੁਮਿਤ ਜੁਨੇਜਾ, ਰਾਜੇਸ ਸ਼ਰਮਾ, ਰਾਜੇਸ ਠੁਕਰਾਲ, ਨਵਨੀਤ ਕੌਰ, ਅਨੀਤਾ ਰਾਣੀ, ਸਾਰਿਕਾ ਗਰੋਵਰ, ਪਰਮਜੀਤ ਕੋਰ, ਦੀਪਕ ਕੁਮਾਰ, ਖਰੈਤ ਚੰਦ, ਨਿਸੂ ਬਾਲਾ, ਮਿਲਖ ਰਾਜ, ਨੇਚਰ ਕੰਬੋਜ, ਸੋਨਮ ਖੁਰਾਣਾ, ਅਸ਼ਵਨੀ ਕੁਮਾਰ ਐਮ ਸੀ, ਰਾਧੇ ਸ਼ਾਮ ਐਮ ਸੀ, ਅਸ਼ਵਨੀ ਕੁਮਾਰ ਐਮ ਸੀ, ਰਾਧੇ ਸ਼ਾਮ ਐਮ ਸੀ, ਰੋਮੀ ਸਿੰਘ ਫੁੱਟੇਲਾ, ਮਿੰਟੂ ਕਾਮਰਾ ਇਨਚਾਰਜ ਸ਼ਹਿਰੀ ਫਾਜ਼ਿਲਕਾ, ਨੀਲਾ ਮਦਾਨ, ਜੋਗਿੰਦਰ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ, ਗੁਰਜੀਤ ਸਿੰਘ ਰਾਣਾ ਸਰਪੰਚ, ਸਾਵਨ ਸਿੰਘ ਐੱਮ ਸੀ, ਰਾਜੇਸ਼ ਗਰੋਵਰ, ਸ਼ਾਮ ਲਾਲ ਗਾਂਧੀ, ਜਗਦੀਸ਼ ਕੁਮਾਰ ਬਜਾਜ ਐਮ ਸੀ, ਬਲਜਿੰਦਰ ਆਵਾ, ਗੁਲਾਬੀ ਸਰਪੰਚ ਲਾਧੂਕਾ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਵੱਖ ਵੱਖ ਦੇ ਸਰਪੰਚ, ਪੰਚ ਅਤੇ ਸੀਨੀਅਰ ਆਗੂ ਸੱਜਣ ਹਾਜ਼ਰ ਸਨ।