ਛੇਵੇਂ ਪੇ ਕਮਿਸ਼ਨ ਵਿੱਚ ਡਰਾਈਵਰਾਂ ਨੂੰ ਅਣਦੇਖਿਆ ਕਰਨਾ ਕੱਚੇ ਡਰਾਈਵਰਾਂ ਨੂੰ ਪੱਕੇ ਕਰਨਾ ਤੇ ਪ੍ਰਾਈਵੇਟ ਗੱਡੀਆਂ ਨੂੰ ਸਰਕਾਰੀ ਮਹਿਕਮਿਆਂ ਤੋਂ ਬਾਹਰ ਕੱਢਿਆ ਜਾਵੇ
ਹਰਪ੍ਰੀਤ ਕੌਰ ਬਬਲੀ, ਸੰਗਰੂਰ , 8 ਅਗਸਤ 2021
ਅੱਜ ਦਿਨ ਸ਼ਨੀਵਾਰ ਨੂੰ ਸਿਵਲ ਸਰਜਨ ਦਫਤਰ ਸੰਗਰੂਰ ਵਿਖੇ ਪੰਜਾਬ ਸਰਕਾਰ ਡਰਾਈਵਰ ਟੈਕਨੀਕਲ ਯੂਨੀਅਨ ( ਰਜਿ) ਬਾਡੀ ਦੀ ਮੀਟਿੰਗ ਕਰਮਜੀਤ ਦਾਸ ਪ੍ਰਚਾਰ ਸਕੱਤਰ ਅਤੇ ਬਲਵਿੰਦਰ ਸਿੰਘ ਖਜਾਨਚੀ ਦੀ ਰਹਿਨੁਮਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਪਿਛਲੇ ਸਮੇਂ ਦੀਆਂ ਗਤੀਵਿਧੀਆਂ ਅਤੇ ਮੋਜੂਦਾ ਸਮੇਂ ਦੀਆਂ ਮੁਸ਼ਕਿਲਾਂ ਤੇ ਚਰਚਾ ਕੀਤੀ ਗਈ ਇਨ੍ਹਾਂ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਡਰਾਈਵਰ ਭਾਈਚਾਰੇ ਨੂੰ ਟੈਕਨੀਕਲ ਗ੍ਰੇਡ ਵਿਚ ਸ਼ਾਮਲ ਕੀਤਾ ਜਾਵੇ ਅਤੇ ਛੇਵੇਂ ਪੇ ਕਮਿਸ਼ਨ ਵਿੱਚ ਡਰਾਈਵਰਾਂ ਨੂੰ ਅਣਦੇਖਿਆ ਕਰਨਾ ਕੱਚੇ ਡਰਾਈਵਰਾਂ ਨੂੰ ਪੱਕੇ ਕਰਨਾ ਤੇ ਪ੍ਰਾਈਵੇਟ ਗੱਡੀਆਂ ਨੂੰ ਸਰਕਾਰੀ ਮਹਿਕਮਿਆਂ ਤੋਂ ਬਾਹਰ ਕੱਢਿਆ ਜਾਵੇ ।
ਇਸ ਮੀਟਿੰਗ ਵਿੱਚ ਨਵੇਂ ਅਹੁਦੇਦਾਰਾਂ ਦੀ ਚੋਣ ਸਰਵਸੰਮਤੀ ਨਾਲ ਕੀਤੀ ਗਈ ਜਿਸ ਵਿਚ ਪ੍ਰਧਾਨ ਸਤਨਾਮ ਸਿੰਘ, ਖਜਾਨਚੀ ਦਰਸ਼ਨ ਸਿੰਘ ਬਡਰੁੱਖਾਂ, ਪ੍ਰੈਸ ਸਕੱਤਰ ਬਲਜਿੰਦਰ ਸਿੰਘ, ਮੀਤ ਪ੍ਰਧਾਨ ਰਾਜੂ ਖਾਨ ਪ੍ਰੋਪੋਕੰਡਾਂ, ਸੈਕਟਰੀ ਦਲਜੀਤ ਸਿੰਘ, ਜਨਰਲ ਸੈਕਟਰੀ ਕਰਨੈਲ ਸਿੰਘ, ਸੁਦਾਗਰ ਸਿੰਘ ਖੇਤੀਬਾੜੀ, ਆਦਿ ਦੀ ਚੋਣ ਕੀਤੀ ਗਈ ਇਹ ਜਾਣਕਾਰੀ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਝੁਨੀਰ ਵੱਲੋਂ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਨਾਲ ਸ਼ਾਝੀ ਕੀਤੀ ਗਈ