ਪਰਸ਼ੂਰਾਮ ਬ੍ਰਾਹਮਣ ਸਭਾ ਨੇ 151 ਬੂਟੇ ਲਗਾਏ
ਬਲਵਿੰਦਰ ਪਾਲ , ਪਟਿਆਲਾ, 8 ਅਗਸਤ 2021
ਪਰਸ਼ੂਰਾਮ ਬ੍ਰਾਹਮਣ ਸਭਾ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਹਰਾ ਗ੍ਰਾਉਂਡ ਫੇਸ-1 ਵਿਖੇ ਸਭਾ ਦੇ ਮੁੱਖ ਨਿਗਰਾਨ ਵਿਨੋਦ ਸ਼ਰਮਾ ਦੀ ਅਗਵਾਈ ਹੇਠ 151 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਨੇ ਕੁਦਰਤ ਦੀ ਮਹੱਤਵ ਦੱਸਦੇ ਹੋਏ ਕਿਹਾ ਕਿ ਮਾਨਸੂਨ ਦੇ ਮਹੀਨੇ ਵਿਚ ਲਗਾਏ ਗਏ ਬੂਟਿਆਂ ਨੂੰ ਵਧਣ ਫੁੱਲਣ ਵਿਚ ਬਹੁਤ ਘੱਟ ਸਮਾਂ ਲੱਗਦਾ ਹੈ, ਕਿਉਕਿ ਕੁਦਰਤੀ ਤੌਰ ’ਤੇ ਇਨ੍ਹਾਂ ਬੂਟਿਆਂ ਨੂੰ ਪਾਣੀ ਦੀ ਪੂਰਤੀ ਹੁੰਦੀ ਰਹਿੰਦੀ ਹੈ, ਜਿਸ ਨਾਲ ਸਮੁਚਾ ਵਾਤਾਵਰਣ ਖੁਸ਼ਹਾਲ ਰਹਿੰਦਾ ਹੈ ਅਤੇ ਆਬੋ ਹਵਾ ਵੀ ਸ਼ੁੱਧ ਰਹਿੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਗੇ ਤੋਂ ਵੀ ਸਭਾ ਦੇ ਕੰਮ ਨਿਰੰਤਰ ਜਾਰੀ ਰਹਿਣਗੇ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਕਿਰਤੀ ਨੂੰ ਖੁਸ਼ਹਾਲ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਾਗਾਏ ਜਾਣ।
ਇਸ ਮੌਕੇ ਸਵਰਾਜਚੰਦ ਕੌਸ਼ਲ, ਡਾ. ਆਰ.ਸੀ. ਸ਼ਾਰਦਾ, ਮਾਸਟਰ ਨੰਦ ਲਾਲ ਸ਼ਰਮਾ, ਵਿਸ਼ੇਸ਼ਵਰ ਸ਼ਰਮਾ, ਜੈ ਸਿਆਰਾਮ ਮਿਸ਼ਰਾ, ਅਜੇ ਸ਼ਰਮਾ, ਸੀ.ਐਮ. ਤਿਵਾੜੀ, ਡਾ. ਮਹੇਸ਼ ਸ਼ਰਮਾ, ਬਲਦੇਵ ਸ਼ਰਮਾ, ਪ੍ਰਵੀਨ ਸ਼ਰਮਾ, ਰਾਬਿਨ ਸ਼ਰਮਾ, ਭਾਰਤ ਭੂਸ਼ਨ ਸ਼ਰਮਾ, ਵਿਜੇ ਲਾਲ ਸ਼ਰਮਾ, ਰਾਕੇਸ਼ ਸ਼ਰਮਾ, ਮੋਦਨਾਥ ਸ਼ਰਮਾ, ਕੇ.ਪੀ. ਸ਼ਰਮਾ, ਚਿੰਤਾਮਣੀ ਸ਼ਰਮਾ, ਪੰਡਿਤ ਬਾਬਾ ਸਿੰਘ, ਰਾਜੇਸ਼ ਸ਼ਰਮਾ, ਪਵਨ ਕੁਮਾਰ, ਪਰਮਿੰਦਰ ਚੱਢਾ, ਰੂਪਚੰਦ ਸ਼ਰਮਾ, ਗਗਨ, ਵਿਸ਼ਵਾਮਿਤਰ ਭਨੋਟ, ਚਮਨ ਸ਼ਰਮਾ, ਜਗਮੋਹਨ ਨੌਲਖਾ, ਯੁਵਰਾਜ ਸ਼ਰਮਾ ਆਦਿ ਹਜ਼ਰ ਸਨ।