ਬੁਲੇਟ ਦਾ ਪਟਾਕਾ ਪਵੇਗਾ ਮਹਿੰਗਾ,ਮਹਿਲ ਕਲਾਂਂ ਪੁਲਸ ਹੋਈ ਸਖਤ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 5 ਅਗਸਤ 2021
ਹੁਣ ਬੁਲੇਟ ਮੋਟਰਸਾਈਕਲ ਦੇ ਪਟਾਕਿਆਂ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਮਹਿਲ ਕਲਾਂ ਪੁਲਿਸ ਸਖਤ ਹੋ ਗਈ ਹੈ। ਐੱਸ ਐੱਸ ਪੀ ਬਰਨਾਲਾ ਅਤੇ ਡੀ ਐੱਸ ਪੀ ਮਹਿਲ ਕਲਾਂ ਦੇ ਨਿਰਦੇਸ਼ਾ ਤੋਂ ਬਾਅਦ ਥਾਣਾ ਮਹਿਲ ਕਲਾਂ ਦੇ ਮੁਖੀ ਅਮਰੀਕ ਸਿੰਘ ਵੱਲੋਂ ਨਾਕਾਬੰਦੀ ਕਰਕੇ ਵਹੀਕਲਾਂ ਨਾਕਿਆਂ ਤੇ ਰੋਕ ਕਿ ਚੈੱਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਵੇਲ਼ੇ ਥਾਣਾ ਮੁਖੀ ਅਮਰੀਕ ਸਿੰਘ ਨੇ ਦੱਸਿਆ ਕਿ ਜੋ ਬੁਲਟ ਮੋਟਰਸਾਈਕਲ ਉਪਰ ਬੈਠ ਕਿ ਰੋਡ ਉੱਪਰ ਪਟਾਕੇ ਪਾਉਂਦਾ ਨਜ਼ਰ ਆਵੇਗਾ ਉਸ ਨੂੰ ਬਖਸਿਆ ਨਹੀਂ ਜਾਵੇਗਾ। ਮਹਿਲ ਖੁਰਦ ਰੋਡ ਤੇ ਲਗਾਏ ਨਾਕੇ ਦੌਰਾਨ ਉਹਨਾਂ ਨੇ ਮੌਕੇ ਤੇ ਹੀ ਮੋਟਰਸਾਈਕਲਾਂ ਦੇ ਸਿਲੰਸਰ ਲਹਾਏ ਅਤੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਉਮਰ ਦੇ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਾ ਚਲਾਉਣ ਦੇਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।
Advertisement