ਗਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਦੇ ਪਿੰਡ ਵਜੀਦਕੇਕਲਾਂ ਤੋਂ ਕੀਤੀ ਸ਼ੁਰੂਆਤ -ਨਰਾਇਣ ਦੱਤ
ਗੁਰਸੇਵਕ ਸਹੋਤਾ , ਮਹਿਲਕਲਾਂ , ਬਰਨਾਲਾ ,1 ਅਗਸਤ 2021
ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲਕਲਾਂ 24 ਵੇਂ ਬਰਸੀ ਸਮਾਗਮ ਦੀਆਂ ਤਿਆਰੀਆਂ ਗਦਰ ਲਹਿਰ ਦੇ ਸ਼ਹੀਦ ਰਹਿਮਤ ਅਲੀ ਦੇ ਪਿੰਡ ਵਜੀਦਕੇਕਲਾਂ ਤੋਂ ਸ਼ੁਰੂ ਹੋ ਗਈੀਆਂ ਹਨ। ਵਜੀਦਕੇਕਲਾਂ ਤੋਂ ਬਾਅਦ ਪੈਪਸੂ ਮੁਜਾਰਾ ਲਹਿਰ ਦੇ ਪਿਡ ਅਮਲਾ ਸਿੰਘ ਵਾਲਾ ਤੋਂ ਉਪਰੰਤ ਪਿੰਡ ਹਮੀਦੀ ਵਿਖੇ ਸਮਾਗਮ ਕੀਤੇ ਗਏ।ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਮਲਕੀਤ ਸਿੰਘ ਵਜੀਦਕੇਕਲਾਂ, ਜਗਰਾਜ ਸਿਮਘ ਹਰਦਾਸਪੁਰਾ, ਅਮਰਜੀਤ ਸਿੰਘ ਕੁੱਕੂ,ਅਮਨਦੀਪ ਸਿੰਘ ਰਾਏਸਰ, ਅਜਮੇਰ ਸਿੰਘ ਕਾਲਸਾਂ ਨੇ ਇਸ ਵਾਰ ਸ਼ਹੀਦ ਕਿਰਨਜੀਤ ਕੋਰ ਦੇ ਬਰਸੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨ ਬਾਰੇ ਲਏ ਇਤਿਹਾਸਕ ਫੈਸਲੇ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਚੱਲੇ ਸੰਘਰਸ਼ ਵਿੱਚ ਐਕਸ਼ਨ ਕਮੇਟੀ ਵੱਲੋਂ ਨਿਭਾਈ ਅਹਿਮ ਭੁਮਿਕਾ ਖਾਸ ਕਰ ਕਿਸਾਨ ਮਰਦ ਔਰਤਾਂ ਦੀ ਮਿਸਾਲੀ ਭੁਮਿਕਾ ਬਦਲੇ ਧੰਨਵਾਦ ਕੀਤਾ ।
ਆਗੂਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਚਲਦਾ ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਪਰ ਮੋਦੀ ਹਕੂਮਤ ਰਤਾ ਭਰ ਵੀ ਗੰਭੀਰ ਨਹੀਂ ਹੈ।ਇੱਕ ਵਾਰ ਕਰੋੜਾਂ ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਚੰਦ ਕੁ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ। ਇਸ ਲਈ ਸਭਨਾਂ ਇਨਸਾਫਪਸੰਦ ਲੋਕਾਂ ਦਾ ਫਰਜ ਹੈ ਕਿ ਕਿਸਾਨ ਅੰਦੋਲਨ ਦੀ ਸਫਲਤਾ ਲਈ ਵੱਧ ਤੋਂ ਵੱਧ ਆਪਣਾ ਬਣਦਾ ਯੋਗਦਾਨ ਪਾਈਏ। ਆਗੂਆਂ ਇਹ ਵੀ ਦੱਸਿਆ ਕਿ ਮਹਿਲਕਲਾਂ ਦੀ ਇਤਿਹਾਸਕ ਧਰਤੀ ਉੱਤੇ 12 ਅਗਸਤ ਨੂੰ ਦਾਣਾ ਮਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਭਾਅ ਜੀ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ।
ਇਸ ਨਾਟਕ ਨੂੰ ਲੋਕਾਂ ਨੇ ਬਹੁਤ ਸਲਾਹਿਆ। ਐਕਸ਼ਨ ਕਮੇਟੀ ਮਹਿਲਕਲਾਂ ਦੇ ਆਗੂਆਂ ਨੇ ਸਮੂਹ ਪਿੰਡ ਨਿਵਾਸੀਆਂ ਨੂੰ 12 ਅਗਸਤ 10 ਵਜੇ ਦਾਣਾ ਮੰਡੀ ਮਹਿਲਕਲਾਂ ਵੱਧ ਤੋਂ ਵੱਧ ਰਾਸ਼ਨ, ਦੁੱਧ ਅਤੇ ਆਰਥਿਕ ਸਹਾਇਤਾ ਇਕੱਠੀ ਕਰਕੇ ਕਾਫਲੇ ਬੰਨ੍ਹ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ।ਆਗੂਆਂ ਦੱਸਿਆ ਕਿ ਇਹ ਮੁਹਿੰਮ ਇਸੇ ਤਰ੍ਹਾਂ 10 ਅਗਸਤ ਤੱਕ ਲਗਾਤਾਰ ਜਾਰੀ ਰਹੇਗੀ।ਇਨ੍ਹਾਂ ਸਮਾਗਮਾਂ ਨੂੰ ਸਫਲ ਬਨਾਉਣ ਵਿੱਚ ਕਰਨੈਲ ਸਿੰਘ, ਹਰਬੰਸ ਸਿੰਘ ਵਜੀਦਕੇਕਲਾਂ,ਲਾਲ ਸਿੰਘ, ਨਾਨਕ ਸਿੰਘ , ਬੂਟਾ ਸਿੰਘ, ਅਮਰਜੀਤ ਸਿੰਘ, ਸਿੰਦਰਪਾਲ ਕੌਰ, ਜਸਵਿੰਦਰ ਕੌਰ ਅਮਲਾ ਸਿੰਘ ਵਾਲਾ, ਗੋਪਾਲ ਕ੍ਰਿਸ਼ਨ, ਜਗਰਾਜ ਸਿੰਘ, ਨਿਰਮਲ ਸਿੰਘ, ਪਿਸ਼ੌਰਾ ਸਿੰਘ ਹਮੀਦੀ, ਬੱਗਾ ਸਿੰਘ ਨੇ ਅਹਿਮ ਭੁਮਿਕਾ ਨਿਭਾਈ।
**