ਸਿਆਸੀ ਨੇਤਾਵਾਂ ਦੀਆਂ ਚਾਲਾਂ ‘ਚ ਫਸ ਕੇ ਆਪਣਾ ਜਥੇਬੰਦਕ ਏਕਾ ਕਮਜ਼ੋਰ ਨਾ ਪੈਣ ਦਿਉ: ਕਿਸਾਨ ਆਗੂ 

Advertisement
Spread information

ਕਿਸਾਨ ਸੰਸਦ ਦਾ ਅਸਰ ਦਿਖਾਈ ਦੇਣ ਲੱਗਾ; ਵਿਰੋਧੀ ਸਿਆਸੀ ਪਾਰਟੀਆਂ ਖੇਤੀ ਕਾਨੂੰਨਾਂ ਖਿਲਾਫ ਸਰਗਰਮ ਹੋਣ ਲਈ ਮਜਬੂਰ ਹੋਈਆਂ 

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਵਸ,31 ਜੁਲਾਈ, ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ 

ਸੌ ਸਾਲ ਉਮਰ ਦੀ ਮਾਤਾ ਕਰਤਾਰ ਕੌਰ ਕਰਮਗੜ੍ਹ ਦੀ ਹਾਜ਼ਰੀ ਨੇ ਧਰਨੇ ਦੇ ਗੌਰਵ ਨੂੰ ਚਾਰ ਚੰਨ ਲਾਏ। 

ਪਰਦੀਪ ਕਸਬਾ, ਬਰਨਾਲਾ:  29 ਜੁਲਾਈ, 2021
                 ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 302ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਸਿਆਸੀ ਆਗੂਆਂ ਦੀਆਂ ਪਿੰਡਾਂ ਵਿੱਚ ਚੁਣਾਵੀ ਫੇਰੀਆਂ ਕਾਰਨ ਪੇਂਡੂ  ਭਾਈਚਾਰੇ ਵਿੱਚ ਵੰਡੀਆਂ ਪੈਣ ਦੀਆਂ ਖਬਰਾਂ ਮਿਲ ਰਹੀਆਂ ਹੈ।
         ਆਗੂਆਂ ਨੇ ਕਿਹਾ ਕਿ ਸਿਆਸੀ ਨੇਤਾ ਹਮੇਸ਼ਾ ਜਾਤਾਂ, ਗੋਤਾਂ, ਧਰਮਾਂ ਆਦਿ ਦੇ ਆਧਾਰ ‘ਤੇ  ਲੋਕਾਂ ਵਿੱਚ ਵੰਡੀਆਂ ਪਾ ਕੇ ਵੋਟਾਂ  ਵਟੋਰਦੇ ਹਨ। ਬਹੁਤ ਵੱਡੇ ਅਰਸੇ ਬਾਅਦ ਕਿਸਾਨ ਅੰਦੋਲਨ ਨੇ ਇਹ ਵੰਡੀਆਂ ਖਤਮ ਵੱਲ ਵਧਣ ਦੀ ਉਸਾਰੂ ਪਿਰਤ ਪਾਈ ਹੈ। ਚੋਣਾਂ ਸਿਰ ‘ਤੇ ਆਉਣ ਕਾਰਨ ਸਿਆਸੀ ਨੇਤਾ ਵੱਖ ਵੱਖ ਵਰਗਾਂ ਲਈ ਤਰ੍ਹਾਂ ਤਰ੍ਹਾਂ ਦੇ ਭਰਮਾਊ ਨਾਹਰੇ ਲੈ ਕੇ ਸਾਹਮਣੇ ਆ ਰਹੇ ਹਨ। ਕਿਸੇ ਵੀ ਸਿਆਸੀ ਪਾਰਟੀ ਕੋਲ, ਲੋਕਾਂ ਦੀਆਂ ਮੁਸ਼ਕਲਾਂ ਦੇ ਸਥਾਈ ਹੱਲ ਲਈ ਕੋਈ ਸਾਰਥਿਕ ਪ੍ਰੋਗਰਾਮ ਨਹੀਂ ਹੈ। ਇਹ ਨੇਤਾ ਪਿੰਡਾਂ ਵਿੱਚ ਬੈਠੇ ਆਪਣੇ ਘੜੰਮ ਚੌਧਰੀ ਚਮਚਿਆਂ ਰਾਹੀਂ ਕਿਸਾਨਾਂ ਦੇ ਜਥੇਬੰਦਕ ਏਕੇ ਨੂੰ ਕਮਜ਼ੋਰ ਕਰਕੇ ਆਪਣੀਆਂ ਰੋਟੀਆਂ ਸੇਕਦੇ ਹਨ। ਸਾਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਸਾਵਧਾਨ  ਰਹਿ ਕੇ ਆਪਣਾ ਕੀਮਤੀ ਏਕਾ ਬਚਾ ਕੇ ਰੱਖਣਾ ਚਾਹੀਦਾ ਹੈ।
            ਬੁਲਾਰਿਆਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ, 31 ਜੁਲਾਈ, ਸਾਮਰਾਜ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ। ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁਰਦੇਵ ਸਿੰਘ ਮਾਂਗੇਵਾਲ, ਨਰੈਣ ਦੱਤ,ਨਛੱਤਰ ਸਿੰਘ ਸਾਹੌਰ, ਜਗਸੀਰ ਸਿੰਘ ਸੀਰਾ, ਨੇਕਦਰਸ਼ਨ ਸਿੰਘ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਮਨਜੀਤ ਕੌਰ ਖੁੱਡੀ ਕਲਾਂ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ, ਰਣਧੀਰ ਸਿੰਘ ਰਾਜਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਸਦ ਦਾ ਅਸਰ ਸਾਫ ਦਿਖਾਈ ਦੇਣ ਲੱਗਾ ਹੈ। ‘ਵੋਟਰਜ਼ ਵਿੱਪ’ ਤੇ ਕਿਸਾਨ ਸੰਸਦ ਦੇ ਦਬਾਅ ਹੇਠ ਵਿਰੋਧੀ ਸਿਆਸੀ ਪਾਰਟੀਆਂ ਦੇ ਸਾਂਸਦ ਨਾ ਸਿਰਫ ਕਿਸਾਨ ਮੰਗਾਂ ਵਾਲੀਆਂ ਤਖਤੀਆਂ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ ਸਗੋਂ ਗਾਹੇ-ਬਗਾਹੇ ਕਿਸਾਨ ਸੰਸਦ ਵਿੱਚ ਵੀ ਹਾਜ਼ਰੀ ਲਵਾਉਂਦੇ ਹਨ। ਗੋਦੀ ਮੀਡੀਆ ਦੇ ਕੁੱਝ ਚੈਨਲ ਵੀ ਕਿਸਾਨ ਸੰਸਦ ਦੀ ਕਾਰਵਾਈ ਦਿਖਾਉਣ ਲਈ ਮਜ਼ਬੂਰ ਹੋਏ ਹਨ।  ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਾਨੂੰ ਇਹ ਦਬਾਅ ਲਗਾਤਾਰ ਬਣਾ ਕੇ ਰੱਖਣਾ ਪਵੇਗਾ।
    ਅੱਜ ਧਰਨੇ ਵਿੱਚ ਇੱਕ ਸੌ ਸਾਲ ਉਮਰ ਦੀ ਬੇਬੇ,  ਮਾਤਾ ਕਰਤਾਰ ਕੌਰ ਕਰਮਗੜ੍ਹ ਦੀ ਹਾਜ਼ਰੀ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਧਰਨਾਕਾਰੀਆਂ  ਨੇ ਨਾਹਰੇ ਲਾ ਕੇ ਮਾਤਾ ਦਾ, ਇਸ ਹਾਜ਼ਰੀ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਕਰਨੈਲ ਕੌਰ ਖੁੱਡੀ ਕਲਾਂ, ਲਖਵਿੰਦਰ ਸਿੰਘ ਠੀਕਰੀਵਾਲਾ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
Advertisement
Advertisement
Advertisement
Advertisement
Advertisement
error: Content is protected !!