ਹੈਪੇਟਾਈਟਸ ਤੋਂ ਬਚਾਅ ਲਈ ਜਾਗਰੂਕ ਹੋਣਾ ਬੇਹੱਦ ਜ਼ਰੂਰੀ – ਡਾ. ਜਸਬੀਰ ਸਿੰਘ ਔਲਖ

Advertisement
Spread information

ਦੰਦਾਂ ਦੇ ਇਲਾਜ ਸਮੇਂ, ਹਾਇਮੋਡਾਇਆਲਸਿਸ ਮੌਕੇ ’ਤੇ ਖੂਨਦਾਨ ਮੌਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ – ਡਾ. ਨਵਜੋਤਪਾਲ ਸਿੰਘ ਭੁੱਲਰ 

ਪਰਦੀਪ ਕਸਬਾ, ਬਰਨਾਲਾ, 28 ਜੁਲਾਈ 2021     

         ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਦਫਤਰ ਸਿਵਲ ਸਰਜਨ ਬਰਨਾਲਾ ਦੇ ਟ੍ਰੇਨਿੰਗ ਅਨੈਕਸੀ ਹਾਲ ’ਚ ਸੈਮੀਨਾਰ ਕਰਾਇਆ ਗਿਆ ।ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਸਿਹਤ ਕਰਮੀਆਂ ਤੇ ਨਰਸਿੰਗ ਵਿਦਿਆਰਥਣਾਂ ਨੂੰ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਸਾਨੂੰ ਖੁਦ ਜਾਗਰੂਕ ਹੋਣਾ ਚਾਹੀਦਾ ਹੈ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਅ ਤੇ ਇਸ ਦੇ ਭਿਆਨਕ ਸਿੱਟਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ, ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ ਤੇ ਇਹ ਖਤਰਨਾਕ ਤੇ ਜਾਨਲੇਵਾ ਹੋ ਸਕਦੀ ਹੈ।

Advertisement

    ਐਸਐਮਓ ਸਿਵਲ ਹਸਪਤਾਲ ਬਰਨਾਲਾ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਹੈਪੇਟਾਇਟਸ ਦਾ ਟੈਸਟ ਸਰਜਰੀ ਤੋਂ ਪਹਿਲਾਂ, ਦੰਦਾਂ ਦੇ ਇਲਾਜ ਸਮੇਂ, ਹਾਇਮੋਡਾਇਆਲਸਿਸ ਮੌਕੇ ’ਤੇ ਖੂਨਦਾਨ ਮੌਕੇ ਜ਼ਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਉੱਚ ਜੋਖਿਮ ਵਾਲੇ ਮਰੀਜ਼ਾਂ, ਟੈਟੂ ਖੁਦਵਾਉਣ ਵਾਲੇ, ਗਰਭਵਤੀ ਔਰਤਾਂ ਤੇ ਹੈਲਥ ਕੇਅਰ ਪ੍ਰਸੋਨਲ ਨੂੰ ਇਹ ਟੈਸਟ ਜ਼ਰੂਰ ਕਰਵਾਉਣ ਚਾਹੀਦਾ ਹੈ।
   ਇਸ ਮੌਕੇ ਜ਼ਿਲਾ ਐਪਡੈਮੋਲੋਜਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਹੈਪੇਟਾਈਟਸ ਏ ਤੇ ਈ ਦੂਸ਼ਿਤ ਪਾਣੀ ਪੀਣ, ਗਲੇ ਸੜੇ ਫਲ ਖਾਣ, ਮੱਖੀਆਂ ਦੁਆਰਾਂ ਦੂਸ਼ਿਤ ਫਲ ਜਾਂ ਖਾਣਾ ਖਾਣ ਨਾਲ ਜਾਂ ਬਿਨਾਂ ਹੱਥ ਧੋਏ ਖਾਣਾ ਖਾਣ ਨਾਲ ਫੈਲਦਾ ਹੈ। ਇਸ ਦੇ ਲੱਛਣ ਹਲਕਾ ਬੁਖਾਰ ਤੇ ਮਾਸਪੇਸ਼ੀਆਂ ਵਿੱਚ ਦਰਦ ਹੋਣ ਨਾਲ, ਭੁੱਖ ਨਾ ਲਗਣਾ ਤੇ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਕਰਨਾ ਤੇ ਜਿਗਰ ਖਰਾਬ ਹੋਣਾ ਆਦਿ ਹੋ ਸਕਦੇ ਹਨ।   

            ਸੈਮੀਨਾਰ ਮੌਕੇ ਜ਼ਿਲਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ, ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ ਹਰਜੀਤ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਬੀ ਤੇ ਸੀ (ਕਾਲਾ ਪੀਲੀਆ) ਬਹੁਤ ਗੰਭੀਰ ਹੈ। ਉਨਾਂ ਦੱਸਿਆ ਕਿ ਹੈਪਾਟਾਇਟਸ ਬੀ ਤੇ ਸੀ (ਕਾਲਾ ਪੀਲੀਆ) ਦੇ ਲੱਛਣ ਬੁਖਾਰ ਤੇ ਕਮਜ਼ੋਰੀ ਮਹਿਸੂਸ ਕਰਨਾ, ਭੁੱਖ ਨਾ ਲੱਗਣਾ ਤੇ ਪਿਸ਼ਾਬ ਦਾ ਪੀਲਾਪਣ, ਜਿਗਰ ਦਾ ਕੈਂਸਰ ਹੋਣਾ ਆਦਿ ਹੋ ਸਕਦੇ ਹਨ। ਉਨਾਂ ਦੱਸਿਆ ਕਿ ਸਾਰੇ ਜ਼ਿਲਾ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਹੈਪੇਟਾਈਟਸ ਸੀ ਤੇ ਬੀ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।
    ਵਿਸ਼ਵ ਹੈਪਾਟਾਈਟਸ ਦਿਵਸ ਮੌਕੇ ਕਰਵਾਏ ਸੈਮੀਨਾਰ ਮੌਕੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ, ਐਸ.ਐਲ.ਟੀ ਬਚਿੱਤਰ ਸਿੰਘ, ਸੁਰਿੰਦਰ ਸਿੰਘ ਵਿਰਕ, ਸ੍ਰੀ ਵਿਪਨ, ਜਗਜੀਤ ਸਿੰਘ, ਕਿਰਨਦੀਪ ਸਿੰਘ, ਗੁਰੂ ਗੋਬਿੰਦ ਸਿੰਘ ਨਰਸਿੰਗ ਕਾਲਜ ਦੇ ਅਧਿਆਪਕ ਤੇ ਵਿਦਿਆਰਥਣਾਂ ਹਾਜ਼ਰ ਸਨ।    

Advertisement
Advertisement
Advertisement
Advertisement
Advertisement
error: Content is protected !!