ਜੇ. ਡੀ. ਨਿਰਾਲੇ ਬਾਬਾ ਪਬਲਿਕ ਸਕੂਲ ਤਲਵੰਡੀ ਸਾਬੋ ਦਾ ਉਦਘਾਟਨ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਨੇ ਰਿਬਨ ਕੱਟਣ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤਾ
ਬੀ ਟੀ ਐੱਨ , ਤਲਵੰਡੀ ਸਾਬੋ, 29 ਜੁਲਾਈ 2021
ਜੈਨਾਚਾਰੀਆ ਦਿਵਯਾਨੰਦ ਸੁੂਰੀਸ਼ਵਰ ਜੀ (ਨਿਰਾਲੇ ਬਾਬਾ)ਜੀ ਦੀ ਹਾਜ਼ਰੀ ਵਿੱਚ ਜੇ. ਡੀ. ਨਿਰਾਲੇ ਬਾਬਾ ਪਬਲਿਕ ਸਕੂਲ ਤਲਵੰਡੀ ਸਾਬੋ ਦਾ ਉਦਘਾਟਨ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਨੇ ਰਿਬਨ ਕੱਟਣ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤਾ। ਮੈਡਮ ਵੀਰਪਾਲ ਕੌਰ ਅਤੇ ਮਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ, ਸਕੂਲ ਦੀ ਪਿ੍ੰਸੀਪਲ ਅਤੇ ਮੁੱਖ ਆਧਿਆਪਕਾ ਨੇ ਦੱਸਿਆ ਕਿ ਨਿਰਾਲੇ ਬਾਬਾ ਜੀ ਦੇ ਆਸ਼ੀਰਵਾਦ ਅਤੇ ਮਿਹਨਤ ਸਦਕਾ ਸ਼ੁਰੂ ਕੀਤੇ ਸਕੂਲ ਚ ਸੀ. ਬੀ. ਐੱਸ. ਈ. ਪੈਟਰਨ ਰਾਹੀਂ ਸਿੱਖਿਆ ਦਿੱਤੀ ਜਾਏਗੀ।
ਗੁਰੂ ਸ੍ਰੀ ਦਿਵਯਾਨੰਦ ਸ਼ੁਰੀਸਵਰ (ਨਿਰਾਲੇ ਬਾਬਾ) ਨੇ ਕਿਹਾ ਕਿ ਸਾਡੀ ਜ਼ਿੰਦਗੀ ਮਾਂ ਸਰਸਵਤੀ ਤੋਂ ਬਿਨਾਂ ਅਧੂਰੀ ਹੈ, ਅਸੀਂ ਇਸ ਤੋਂ ਬਿਨਾਂ ਅੱਗੇ ਨਹੀਂ ਵੱਧ ਸਕਦੇ, ਜਿਸ ਦੇ ਸਿਰ ਤੇ ਮਾਂ ਸਰਸਵਤੀ ਦੀਆਂ ਅਸੀਸਾਂ ਹਨ, ਉਹ ਵਿਅਕਤੀ ਸ਼ਾਤੀ ਨਾਲ ਸੌਂਦਾ ਹੈ ਅਤੇ ਮਾਤਾ ਸ੍ਰੀ ਲਕਸ਼ਮੀ ਦੇਵੀ ਦੀ ਕਿਰਪਾ ਵੀ ਰਹਿੰਦੀ ਹੈ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅੱਜ ਦੇ ਸਮੇਂ ਚ ਚੰਗੀ ਪੜਾਈ ਦੇਣ ਲਈ ਚੰਗੇ ਸਕੂਲ ਦੀ ਜ਼ਰੂਰਤ ਹੈ।
ਇਹ ਮੇਰਾ ਗੂਰੁਵਰ ਦਾ ਸਕੂਲ ਹੈ, ਮੈਂ ਇਸ ਸਕੂਲ ਦੇ ਕੰਮ ਵਿੱਚ ਜੋ ਵੀ ਸਹਿਯੋਗ ਦੀ ਜ਼ਰੂਰਤ ਦੇਵਾਂਗਾ। ਮੁੱਖ ਮਹਿਮਾਨ ਅਤੇ ਉਨ੍ਹਾਂ ਨਾਲ ਆਏ ਸਾਰੇ ਮੈਬਰਾਂ ਦਾ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਟੇਟ ਦਾ ਸੰਚਾਲਨ ਸ੍ਰੀਮਤੀ ਸੋਨੀ ਸਿੰਗਲਾ ਅਤੇ ਅਲਕਾ ਅਹੂਜਾ ਭਵਾਨੀਗੜ੍ਹ ਦੇ ਲੋਕਾਂ ਨੇ ਖੂਬਸੂਰਤ ਕੀਤਾ।
ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਰਾਜੀਵ ਸਿੰਗਲਾ(ਲੱਕੀ)ਸ਼ਹਿਰੀ ਪ੍ਧਾਨ , ਲਖਵਿੰਦਰ ਸਿੰਘ ਲੱਕੀ ਜਿਲਾਂ ਪ੍ਧਾਨ ਯੂਥ ਕਾਂਗਰਸ, ਗੁਰਤਿੰਦਰ ਸਿੰਘ ਰਿੰਪੀ ਮਾਨ ਪ੍ਰਾਧਨ ਨਗਰ ਪੰਚਾਇਤ, ਕਿ੍ਸ਼ਨ ਸਿੰਘ ਸਾਬਕਾ ਬਲਾਕ ਪ੍ਰਧਾਨ ਕਾਂਗਰਸ, ਨੱਥਾ ਸਿੰਘ ਸਿੱਧੂ ਕਾਂਗਰਸੀ ਆਗੂ, ਰਘਵੀਰ ਸਿੰਘ ਬਰਾੜ, ਬਹੁਤ ਸਾਰੇ ਸ਼ਰਧਾਲੂ ਅਤੇ ਸਹਿਰ ਵਾਸੀ ਮੌਜੂਦ ਸਨ।