ਮੀਂਹ ਵਿੱਚ ਜ਼ੀਰਕਪੁਰ ਦੀ ਸੁਸਾਇਟੀਆਂ ਵਿੱਚ ਭਰਿਆ ਕਈਂ ਕਈਂ ਫੁੱਟ ਪਾਣੀ
ਹਜਾਰਾਂ ਲੋਕਾਂ ਦੀ ਲੱਖਾਂ ਦੀ ਪ੍ਰਾਪਰਟੀ ਬਰਬਾਦ
ਕਿਤੇ ਨਜ਼ਰ ਨਹੀਂ ਆਏ ਕਲੋਨੀਆਂ ਵਸਾਉਣ ਵਾਲੇ ਵਿਧਾਇਕ ਅਤੇ ਕੌਂਸਲ ਪ੍ਰਧਾਨ
ਜੈਕ ਪ੍ਰਤੀਨਿਧੀਆਂ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੀਤੀ ਮਦਦ
ਰਾਜੇਸ਼ ਗਰਗ , ਜ਼ੀਰਕਪੁਰ, 28 ਜੁਲਾਈ 2021
ਜ਼ੀਰਕਪੁਰ ਵਿੱਚ ਸਿਆਸੀ ਲੀਡਰਾਂ, ਬਿਲਡਰਾਂ ਅਤੇ ਅਫਸਰਾਂ ਦਾ ਗਠਜੋੜ ਅੱਜ ਬੇਨਕਾਬ ਹੋ ਗਿਆ। ਅੱਜ ਹੋਏ ਮੀਂਹ ਤੋਂ ਜ਼ੀਰਕਪੁਰ ਇਲਾਕੇ ਵਿੱਚ ਵੱਸੀ ਹੋਈ ਸੁਸਾਇਟੀਆਂ ਵਿੱਚ ਕਈਂ ਕਈਂ ਫੁੱਟ ਪਾਣੀ ਭਰ ਗਿਆ। ਇੱਥੇ ਆਪਣੇ ਜੀਵਨ ਭਰ ਦੀ ਪੂੰਜੀ ਲਗਾਕੇ ਮਕਾਨ ਖਰੀਦਣ ਵਾਲੇ ਲੋਕ ਮੀਂਹ ਦੇ ਕਾਰਨ ਘਰਾਂ ਵਿਚ ਨਜਰਬੰਦ ਹੋਕੇ ਰਹਿ ਗਏ। ਜ਼ੀਰਕਪੁਰ ਖੇਤਰ ਵਿੱਚ ਸੁਸਾਇਟੀਆਂ ਬਣਾਉਣ ਵਾਲੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਿਤੇ ਵੀ ਨਜ਼ਰ ਨਹੀਂ ਆਏ।
ਜੈਕ ਰੈਜੀਡੈਂਟ ਵੈਲਫੇਅਰ ਐਸੌਸੀਏਸ਼ਨ ਦੇ ਪ੍ਧਾਨ ਸੁਖਦੇਵ ਚੌਧਰੀ ਅਤੇ ਹੋਰ ਜੈਕ ਪ੍ਰਤੀਨਿਧੀਆਂ ਨੇ ਭਾਰੀ ਮੀਂਹ ਦੇ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਨੂੰ ਦੱਸਿਆ ਕਿ ਜ਼ੀਰਕਪੁਰ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਨੇਤਾਵਾਂ ਅਤੇ ਬਿਲਡਰਾਂ ਦੇ ਨਾਲ ਮਿਲ ਕੇ ਲੰਮੇ ਸਮੇ ਤੋਂ ਜੋ ਮਾਸਟਰ ਪਲਾਨ ਨੂੰ ਖਰਾਬ ਕਰਕੇ ਨਕਸ਼ੇ ਪਾਸ ਕਰ ਰਹੇ ਹਨ ਅੱਜ ਉਸ ਦਾ ਨਤੀਜਾ ਹੈ ਕਿ ਲੱਖਾਂ ਲੋਕ ਆਪਣੇ ਘਰਾਂ ਵਿੱਚ ਨਜ਼ਰਬੰਦ ਹੋ ਗਏ।
ਢਕੋਲੀ ਨਿਵਾਸੀ ਨਵਲ ਅਰੋੜਾ, ਰਮਨ ਖੋਸਲਾ ਅਤੇ ਸਰਿਤਾ ਮਲਿਕ ਨੇ ਦੱਸਿਆ ਕਿ ਇਥੋਂ ਦੀ ਸੁਸਾਇਟੀਆਂ ਵਿੱਚ ਅੱਜ ਇੱਕ ਤੋਂ ਦੋ-ਦੋ ਫੁੱਟ ਤਕ ਪਾਣੀ ਜਮ੍ਹਾ ਹੋ ਗਿਆ। ਉਹਨਾਂ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਅੱਜ ਹੜਾਂ ਦੀ ਸਥਿਤੀ ਬਣੀ ਹੋਈ ਹੈ। ਜੈਕ ਪ੍ਰਤਿਨਿਧੀਆਂ ਨੇ ਦੱਸਿਆ ਕਿ ਇੱਥੇ ਪਾਣੀ ਨਿਕਾਸੀ ਦੇ ਲਈ ਬਣਾਏ ਗਏ ਨਾਲਿਆਂ ਨੂੰ ਬਿਲਡਰਾਂ ਵੱਲੋਂ ਭਰ ਕੇ ਉਹਨਾਂ ਦੇ ਉੱਪਰ ਨਿਰਮਾਣ ਕਰ ਦਿੱਤਾ ਗਿਆ ਹੈ। ਪੀਰਮੁਛੱਲਾ, ਕਿਸ਼ਨਪੁਰ, ਬਲਟਾਣਾ ਇਲਾਕੇ ਵਿੱਚ ਨਗਰ ਪ੍ਰੀਸ਼ਦ ਦੀ ਟੀਮਾਂ ਵੱਲੋਂ ਮੀਂਹ ਤੋਂ ਪਹਿਲਾਂ ਨਾਲਿਆਂ ਦੀ ਸਫਾਈ ਨਹੀਂ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਅੱਜ ਜਦੋਂ ਲੱਖਾਂ ਲੋਕਾਂ ਦੀ ਜਾਨ ਸੰਕਟ ਵਿੱਚ ਸੀ ਤਾਂ ਇੱਥੇ ਕਲੋਨੀਆਂ ਵਸਾਉਣ ਵਾਲੇ ਹਲਕਾ ਵਿਧਾਇਕ ਕਿਧਰੇ ਨਜ਼ਰ ਨਹੀਂ ਆਏ। ਇਹੋ ਜਿਹੇ ਹਾਲਾਤ ਪਰਿਸ਼ਦ ਪ੍ਰਧਾਨ ਦੇ ਹਨ। ਪਰਿਸ਼ਦ ਪ੍ਰਧਾਨ ਇੱਥੇ ਪਰਿਸ਼ਦ ਦੇ ਦਾਗ਼ੀ ਅਫ਼ਸਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਜਨਤਾ ਦੀ ਸਮਸਿਆ ਤੋਂ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੈ। ਇਥੇ ਬਿਲਡਰਾਂ ਨੇ ਨਗਰ ਪ੍ਰੀਸ਼ਦ ਦੇ ਨਾਲ ਮਿਲ ਕੇ ਮਾਸਟਰ ਪਲਾਨ ਨੂੰ ਪੂਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ।
ਬਿਕਰਮਜੀਤ ਅਤੇ ਕੁਲਵਿੰਦਰ ਸੈਣੀ ਨੇ ਕਿਹਾ ਕਿ ਏਥੇ ਕਿਸੇ ਵੀ ਕਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋਣ ਦੇ ਕਾਰਨ ਲੋਕਾਂ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਨਸ਼ਟ ਹੋ ਗਈ ਹੈ।
ਅੱਜ ਇਥੋਂ ਦੇ ਨੇਤਾਵਾਂ, ਬਿਲਡਰਾਂ ਨੇ ਉਨਾਂ ਦੀ ਕੋਈ ਸਾਰ ਨਹੀਂ ਲਈ।
ਜੈਕ ਟੀਮ ਸੜਕਾਂ ਤੇ ਉਤਰੀ ਤਾਂ ਕੌਂਸਲ ਹਰਕਤ ਚ ਆਈ
ਜੈਕ ਰੈਜੀਡੈਂਟ ਵੈਲਫੇਅਰ ਅੈਸੌਸੀਏਸ਼ਨ ਦੇ ਪ੍ਧਾਨ ਸੁਖਦੇਵ ਚੌਧਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਬਾਰਿਸ਼ ਤੋਂ ਮਚੀ ਤਬਾਹੀ ਤੋਂ ਬਾਅਦ ਜਦ ਲੋਕਾਂ ਦੀ ਸਮੱਸਿਆਵਾਂ ਨੂੰ ਵੇਖਦੇ ਹੋਏ ਜੈਕ ਪ੍ਰਤੀਨਿਧੀ ਸੜਕਾਂ ਤੇ ਉਤਰੇ ਤਾਂ ਨਗਰ ਕੌਂਸਲ ਨੇ ਇੱਥੇ ਜੇਸੀਬੀ ਮਸ਼ੀਨਾਂ ਭੇਜੀ ਪਰੰਤੂ ਪਰਿਸ਼ਦ ਪ੍ਰਧਾਨ ਲੋਕਾਂ ਦੇ ਗੁੱਸੇ ਦੇ ਚੱਲਦੇ ਦਫਤਰ ਤੋਂ ਬਾਹਰ ਨਹੀਂ ਨਿਕਲੇ। ਜੈਕ ਪ੍ਰਤਿਨਿਧੀਆਂ ਦੇ ਹੰਗਾਮਾ ਕਰਨ ਤੋਂ ਬਾਅਦ ਹੀ ਪਰਿਸ਼ਦ ਅਧਿਕਾਰੀ ਦਿਖਾਈ ਦਿੱਤੇ।