ਆਪ ਵੱਲੋਂ ਨਰਿੰਦਰ ਕੌਰ ਭਰਾਜ ਮੁੱਖ ਬੁਲਾਰਾ ਪੰਜਾਬ ਨਿਯੁਕਤ

Advertisement
Spread information
ਪਾਰਟੀ ਹਾਈਕਮਾਨ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗੀ -ਨਰਿੰਦਰ ਕੌਰ ਭਰਾਜ

ਪਰਦੀਪ ਕਸਬਾ, ਸੰਗਰੂਰ, 27 ਜੁਲਾਈ 2021
         ਆਮ ਆਦਮੀ ਪਾਰਟੀ ਪਾਰਟੀ ਪੰਜਾਬ ਵੱਲੋਂ ਆਪਣੇ ਮੁੱਖ ਬੁਲਾਰੇ ਨਿਯੁਕਤ ਕਰਦੇ ਹੋਏ ਸੰਗਰੂਰ ਤੋ ਆਪ ਆਗੂ ਨਰਿੰਦਰ ਕੌਰ ਭਰਾਜ ਨੂੰ ਮੁੱਖ ਬੁਲਾਰਾ ਪੰਜਾਬ ਨਿਯੁਕਤ ਕੀਤਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਜਿੰਮੇਵਾਰੀ ਲਈ ਉਹ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹਨ ਅਤੇ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਸਮਾਜ ਵਿੱਚ ਹੋ ਰਹੇ ਜੁਲਮਾਂ ਅਤੇ ਭਰਿਸ਼ਟਾਚਾਰ ਖਿਲਾਫ ਹਮੇਸ਼ਾ ਬੋਲਦੇ ਰਹਿਣਗੇ। ਨਰਿੰਦਰ ਕੌਰ ਭਰਾਜ ਇਸ ਸਮੇਂ ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਦੀ ਜਿੰਮੇਵਾਰੀ ਵੀ ਨਿਭਾ ਰਹੇ ਹਨ ਅਤੇ ਇਸ ਤੋ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਯੂਥ ਬੁਲਾਰਾ ਪੰਜਾਬ ਦੀ ਜਿੰਮੇਵਾਰੀ ਨਿਭਾ ਚੁੱਕੇ ਹਨ ਪਾਰਟੀ ਨੇ ਨਰਿੰਦਰ ਕੌਰ ਭਰਾਜ ਦੀ ਮਿਹਨਤ ਨੂੰ ਵੇਖਦਿਆ ਹੁਣ ਉਨ੍ਹਾਂ ਨੂੰ ਮੁੱਖ ਬੁਲਾਰਾ ਪੰਜਾਬ ਨਿਯੁਕਤ ਕੀਤਾ ਹੈ। 
ਨਰਿੰਦਰ ਕੌਰ ਭਰਾਜ ਨੂੰ ਜਿੰਮੇਵਾਰ ਮਿਲਣੀ ਤੇ ਸਮੂਹ ਵਰਕਰਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਭਰਾਜ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। 
Advertisement
Advertisement
Advertisement
Advertisement
Advertisement
error: Content is protected !!