ਕਾਰਗਿਲ ਵਿਜੈ ਦਿਵਸ ਮੌਕੇ ਭਾਜਪਾ ਵੱਲੋਂ ਰਿਟਾ: ਸੂਬੇਦਾਰ ਮੇਜਰ ਹੰਸ ਰਾਜ ਸ਼ਰਮਾ ਦਾ ਸਨਮਾਨ

Advertisement
Spread information

ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਸਾਡਾ ਸਰਮਾਇਆ : ਰਣਦੀਪ ਦਿਓਲ

ਅਜਿਹੇ ਸਨਮਾਨਾਂ ਨਾਲ ਫੌਜੀਆਂ ਤੇ ਉਨਾਂ ਦੇ ਪਰਿਵਾਰਾਂ ਨੂੰ ਹੌਸਲਾ ਮਿਲਦੈ : ਹੰਸ ਰਾਜ ਸ਼ਰਮਾ

ਪਰਦੀਪ ਕਸਬਾ  , ਸੰਗਰੂਰ, 26 ਜੁਲਾਈ 2021

                ਅੱਜ ਕਾਰਗਿਲ ਵਿਜੈ ਦਿਵਸ ਮੌਕੇ ਭਾਰਤੀ ਜਨਤਾ ਪਾਰਟੀ ਜ਼ਿਲਾ ਸੰਗਰੂਰ ਵੱਲੋਂ ਦੇਸ਼ ਦੀ ਸੇਵਾ ਕਰਨ ਵਾਲੇ ਸਾਬਕਾ ਫੌਜੀ ਅਫਸਰਾਂ ਦਾ ਸਨਮਾਨ ਕੀਤਾ ਗਿਆ। ਸੰਗਰੂਰ ਦੇ ਖਲੀਫ਼ਾ ਬਾਗ ਵਿੱਚ ਰਹਿੰਦੇ ਰਿਟਾਇਰਡ ਸੂਬੇਦਾਰ ਮੇਜਰ ਹੰਸ ਰਾਜ ਸ਼ਰਮਾ ਜੀ ਦਾ ਅੱਜ ਭਾਜਪਾ ਜ਼ਿਲਾ ਸੰਗਰੂਰ ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

Advertisement

          ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਜ਼ਿਲਾ ਸੰਗਰੂਰ ਦੇ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਭਾਰਤ ਦੀ ਜਿੱਤ ਦਾ ਪ੍ਰਤੀਕ ਹੈ, ਇਸ ਦਿਨ ਫਖ਼ਰ ਨਾਲ ਸਾਡਾ ਸਿਰ ਉਚਾ ਹੁੰਦਾ ਹੈ। ਭਾਰਤ ਦੇ ਫੌਜੀ ਜਵਾਨਾਂ ਦੀ ਸ਼ਹਾਦਤ ਸਦਕਾ ਅੱਜ ਅਸੀਂ ਸਮੁੱਚੇ ਵਿਸ਼ਵ ਵਿੱਚ ਮਾਣ ਨਾਲ ਰਹਿ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਦੇ ਸਰਮਾਏ ਫੌਜੀ ਵੀਰਾਂ ਕਾਰਨ ਅੱਜ ਅਸੀਂ ਆਜ਼ਾਦ ਫਿਜ਼ਾਂ ਵਿੱਚ ਸਾਹ ਲੈ ਰਹੇ ਹਾਂ ਅਤੇ ਇਨਾਂ ਦੇ ਯੋਗਦਾਨ ਅਤੇ ਬਲੀਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਸ ਕਾਰਨ ਅੱਜ ਭਾਜਪਾ ਵੱਲੋਂ ਫੈਸਲਾ ਕੀਤਾ ਗਿਆ ਕਿ ਦੇਸ਼ ਦੀ ਸੇਵਾ ਕਰਨ ਕਰਨ ਵਾਲੇ ਫੌਜੀ ਅਫਸਰਾਂ ਤੇ ਜਵਾਨਾਂ ਦਾ ਸਨਮਾਨ ਕੀਤਾ ਜਾਵੇ ਜਿਸ ਕਾਰਨ ਅੱਜ ਅੱਜ ਰਿਟਾ: ਸੂਬੇਦਾਰ ਮੇਜਰ ਹੰਸ ਰਾਜ ਸ਼ਰਮਾ ਜਿਨਾਂ ਨੇ ਲੰਮਾ ਸਮਾਂ ਦੇਸ਼ ਦੀ ਸੇਵਾ ਕੀਤੀ ਅਤੇ ਜਿਨਾਂ ਨੇ 1965 ਅਤੇ 1971 ਦੀਆਂ ਜੰਗਾਂ ਲੜੀਆਂ ਅਤੇ ਆਪਣੀ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸੂਬੇਦਾਰ ਮੇਜਰ ਹੰਸ ਰਾਜ ਸ਼ਰਮਾ ਨੂੰੂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ ਸੀ।
ਇਸ ਮੌਕੇ ਸ੍ਰੀ ਹੰਸ ਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਅੱਜ ਉਨਾਂ ਦਾ ਸਨਮਾਨ ਕੀਤਾ ਗਿਆ ਹੈ, ਉਹ ਅਸਲ ਵਿੱਚ ਫੌਜ ਦਾ ਸਨਮਾਨ ਹੈ। ਉਨਾਂ ਕਿਹਾ ਕਿ ਇੱਕ ਫੌਜੀ ਹੋਣ ਦੇ ਨਾਤੇ ਉਨਾਂ ਨੇ ਕਦੇ ਵੀ ਆਪਣੇ ਫਰਜ਼ਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਹਿੰਮਤ ਅਤੇ ਦਲੇਰੀ ਨਾਲ ਸਰਹੱਦਾਂ ’ਤੇ ਦੇਸ਼ ਦੇ ਦੁਸ਼ਮਣਾ ਦੇ ਦੰਦ ਖੱਟੇ ਕੀਤੇ। ਉਨਾਂ ਕਿਹਾ ਕਿ ਇਸ ਤਰਾਂ ਦੇ ਸਨਮਾਨ ਮਿਲਣ ਨਾਲ ਫੌਜੀਆਂ ਦਾ ਮਨੋਬਲ ਉਚਾ ਹੁੰਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਤੇ ਕਿਸਾਨ ਵਿੰਗ ਦੇ ਆਗੂ ਸਤਵੰਤ ਸਿੰਘ ਪੂਨੀਆ, ਰੋਮੀ ਗੋਇਲ, ਲਕਸ਼ਮੀ ਦੇਵੀ, ਪਵਨ ਗਰਗ, ਮੀਨਾ ਖੋਖਰ, ਸੁਰਿੰਦਰ ਸ਼ਰਮਾ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

Advertisement
Advertisement
Advertisement
Advertisement
Advertisement
error: Content is protected !!