ਮੁਸਲਿਮ ਫਰੰਟ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
ਮੁਸਲਮਾਨ ਭਾਈਚਾਰੇ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਤੁਰੰਤ ਮੰਨੇ -ਮੁਸਲਿਮ ਆਗੂ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 25 ਜੁਲਾਈ 2021
ਮੁਸਲਿਮ ਫਰੰਟ ਪੰਜਾਬ ਦੀ ਇਕ ਜ਼ਿਲ੍ਹਾ ਪੱਧਰੀ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹੰਸ ਮੁਹੰਮਦ ਚੀਮਾ ਦੀ ਪ੍ਰਧਾਨਗੀ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਮੀਦ ਮੁਹੰਮਦ ਚੁਹਾਣਕੇ ਕਲਾਂ ਦੀ ਅਗਵਾਈ ਹੇਠ ਕੀਤੀ ਗਈ ।ਮੀਟਿੰਗ ਦੀ ਸ਼ੁਰੂਆਤ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਆਪਣੀਆਂ ਕੀਮਤੀ ਜਾਨਾਂ ਗਵਾਉਣ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਤੋਂ ਕੀਤੀ ਗਈ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਇਕਬਾਲ ਮੁਹੰਮਦ ਮੌੜ ਨਾਭਾ ,ਸਹਾਇਕ ਜਨਰਲ ਸਕੱਤਰ ਡਾ ਕੇਸਰ ਖਾਨ ਮਹਿਲ ਕਲਾਂ ਨੇ ਮੀਟਿੰਗ ਚ ਹਾਜ਼ਰ ਨੁਮਾਇੰਦਿਆਂ ਨੂੰ ਜਥੇਬੰਦੀ ਦੇ ਉਲੀਕੇ ਜਾ ਰਹੇ ਅਗਲੇ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਇਸ ਮੌਕੇ ਸਰਕਾਰ ਤੋਂ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਸਮੁੱਚੇ ਮੁਸਲਿਮ ਭਾਈਚਾਰੇ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ,ਜਿਸ ਵਿੱਚ ਕਬਰਿਸਤਾਨ ਦੀ ਚਾਰਦੀਵਾਰੀ ਮਸਜਿਦਾਂ ਦੀ ਉਸਾਰੀ ਸਮੇਤ ਅਨੇਕਾਂ ਹੋਰ ਮਸਲੇ ।ਵਕਫ਼ ਬੋਰਡ ਦਾ ਨੁਮਾਇੰਦਾ ਮੂਲ ਪੰਜਾਬੀ ਮੈਂਬਰ ਚੁਣਿਆ ਜਾਵੇ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਖੇਤੀਬਾੜੀ ਬਿੱਲ ਜਿੰਨਾ ਟਾਈਮ ਰੱਦ ਨਹੀਂ ਹੁੰਦੇ ,ਉਨ੍ਹਾਂ ਚਿਰ ਮੁਸਲਿਮ ਭਾਈਚਾਰਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਚੱਟਾਨ ਵਾਂਗ ਖਡ਼੍ਹਾ ਹੈ ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਇਨ੍ਹਾਂ ਬਿਲਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੇ ਬਾਂਡਰਾ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ।
ਇਸ ਮੌਕੇ ਅਕਬਰ ਖਾਂ ਖਿਆਲੀ, ਨਾਜਰ ਖਾਂ ਉੱਪਲੀ
,ਸੁਖਵਿੰਦਰ ਖਾਂ ਧੋਲਾ,ਤਾਜ ਖਾਂ ਚੰਨਣਵਾਲ ਅਨਾਇਤ ਖਾਂ ਕੁਤਬਾ ਮੋਹਰ ਸ਼ਾਹ ਰਾਏਸਰ ,ਮੁਹੰਮਦ ਇਕਬਾਲ ਹੰਡਿਆਇਆ ,ਡਾ ਸਦੀਕ ਭੂਰੇ, ਡਾ ਮਿੱਠੂ ਖ਼ਾਨ ,ਫੌਜੀ ਮੱਖਣ ਖਾਨ ਸਹਿਣਾ ,ਸੁਖਵਿੰਦਰ ਖਾਂ ਧਨੌਲਾ ਸਮੇਤ ਹੋਰ ਭਾਈਚਾਰੇ ਦੇ ਨੁਮਾਇੰਦੇ ਹਾਜਰ ਸਨ।
Advertisement