ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਧਿਆਪਕ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਬੀਟੀਐਨ, ਜੈਪੁਰ, 25 ਜੁਲਾਈ 2021
ਗੁਰੂ ਚੇਲੇ ਦੇ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਇਕ ਅਧਿਆਪਕ ਨੇ ਆਪਣੀ ਵਿਦਿਆਰਥਣ ਨੂੰ ਕੁਝ ਅਜਿਹੇ ਮੈਸੇਜ ਅਤੇ ਵੀਡੀਓ ਭੇਜੀਆਂ ਹਨ, ਜਿਸ ਨਾਲ ਗੁਰੂ ਚੇਲੇ ਦਾ ਰਿਸ਼ਤੇ ਦੀ ਲਾਜ ਨੂੰ ਖਤਮ ਕਰ ਦਿੱਤਾ ਹੈ । ਅਜਿਹੀਆਂ ਘਟਨਾਵਾਂ ਕਰਕੇ ਮਾਪੇ ਆਪਣੀਆਂ ਬੱਚੀਆਂ ਨੂੰ ਸਕੂਲ ਭੇਜਣ ਤੋਂ ਡਰਦੇ ਹਨ। ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਵਾਪਰੀ ਅਜਿਹੀ ਘਟਨਾ ਜਿਸ ਵਿਚ ਇਕ ਅਧਿਆਪਕ ਨੇ ਆਪਣੇ ਗੁਰੂ ਚੇਲੇ ਦੇ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਆਪਣੀ ਵਿਦਿਆਰਥਣ ਨੂੰ ਅਸ਼ਲੀਲ ਵੀਡੀਓ ਅਤੇ ਸੰਦੇਸ਼ ਭੇਜੇ ਹਨ।
ਜਿਕਰਯੋਗ ਹੈ ਕਿ ਰਾਜਸਥਾਨ ਦੇ ਸੀਕਰ ਜ਼ਿਲੇ ਵਿਚ ਇਕ ਅਧਿਆਪਕ ਨੇ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਅਸ਼ਲੀਲ ਸੰਦੇਸ਼ ਅਤੇ ਵੀਡੀਓ ਭੇਜਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਵਿਦਿਆਰਥਣ ਦਾ ਫੋਨ ਨੰਬਰ ਦੋਸ਼ੀ ਅਧਿਆਪਕ ਨੂੰ ਆਨਲਾਈਨ ਕਲਾਸ ਲਈ ਦਿੱਤਾ ਗਿਆ ਸੀ। ਪਰ ਉਸਨੇ ਵਿਦਿਆਰਥਣ ਨੂੰ ਅਸ਼ਲੀਲ ਸੰਦੇਸ਼ ਅਤੇ ਵੀਡੀਓ ਭੇਜੇ।
ਇਹ ਮਾਮਲਾ ਫਤਹਿਪੁਰ ਦੇ ਸੈਕੰਡਰੀ ਸਕੂਲ ਦਾ ਹੈ। ਲੜਕੀ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਸ਼ਨੀਵਾਰ ਨੂੰ ਸਕੂਲ ਪਹੁੰਚੇ ਅਤੇ ਦੋਸ਼ੀ ਅਧਿਆਪਕ ਸੁਰੇਸ਼ ਕੁਮਾਰ ‘ਦੀ ਕੁੱਟਮਾਰ ਕੀਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਸ਼ੀ ਅਧਿਆਪਕ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।