ਰਿਟਾਇਰ ਇੰਜੀਨਅਰ ਹੈ ਕੋਰੋਨਾ ਪੌਜੇਟਿਵ ਅਮਰਜੀਤ ਸਿੰਘ ਗਗੜਪੁਰ
ਹਰਿੰਦਰ ਨਿੱਕਾ ਸੰਗਰੂਰ 9 ਅਪਰੈਲ 2020
ਜਿਲੇ ਦੇ ਗਗੜਪੁਰ ਪਿੰਡ ਵਿੱਚ ਵੀ ਕੋਰੋਨਾ ਦਾ ਪਹਿਲਾ ਪੌਜੇਟਿਵ ਮਰੀਜ਼ ਸਾਹਮਣੇ ਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਅਮਰਜੀਤ ਸਿੰਘ (65) ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਗਗੜਪੁਰ ਜੋ 24 ਮਾਰਚ ਨੂੰ ਦਿੱਲੀ ਤੋਂ ਲੁਧਿਆਣਾ ਦੇ ਸਾਹਨੇਵਾਲ ਵਿਖੇ ਜਹਾਜ ਰਾਹੀ ਪਹੁੰਚਿਆ ਸੀ। ਉਸ ਨਾਲ ਸਫਰ ਕਰਦੇ ਇਕ ਵਿਅਕਤੀ ਨੂੰ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਜਹਾਜ ਵਿਚ ਸਫਰ ਕਰ ਰਹੇ ਸਾਰੇ ਯਾਤਰੀਆਂ ਦੀ ਪਹਿਚਾਣ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਚ ਰੱਖਿਆ ਗਿਆ ਸੀ। ਜਿਸ ਵਿਚ ਅਮਰਜੀਤ ਸਿੰਘ ਵੀ ਸ਼ਾਮਲ ਸੀ। ਜਿਸ ਦਿਨ ਅਮਰਜੀਤ ਨੂੰ ਪਤਾ ਲੱਗਾ ਸੀ ਕਿ ਉਸ ਨਾਲ ਸਫਰ ਕਰਨ ਵਾਲਾ ਵਿਅਕਤੀ ਕੋਰੋਨਾ ਪੋਜਟਿਵ ਹੈ ਤਾਂ ਉਹ ਵੀ ਉਸ ਦਿਨ ਤੋਂ ਮਸਤੂਆਣਾ ਸਾਹਿਬ ਵਿਖੇ ਇਕਾਂਤਵਾਸ ਵਿਚ ਰਹਿ ਰਿਹਾ ਸੀ । ਡੀਸੀ ਥੋਰੀ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਉਸ ਦੇ ਸੈਪਲ ਜਾਂਚ ਲਈ ਭੇਜੇ ਸਨ। ਜਿਨਾਂ
ਦੀ ਅੱਜ ਰਿਪੋਰਟ ਆ ਗਈ ਹੈ ਅਤੇ ਉਸ ਨੂੰ ਕੁਅਰੰਨਟਾਇਨ ਸੈਂਟਰ ਵਿਚੋਂ ਕੋਰੋਨਾ ਵਾਰਡ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਹੈ। ਉਹਨਾ ਦੱਸਿਆ ਇਹ ਜਿਲ•ੇ ਦਾ ਪਹਿਲਾ ਕੋਰੋਨਾ ਪੋਜਟਿਵ ਪਾਇਆ ਗਿਆ ਬੰਦਾ ਹੈ। ਸ੍ਰੀ ਥੋਰੀ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਸੰਪਰਕ ਚ ਆਏ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਕਿਸ ਦੇ ਸੰਪਰਕ ਵਿਚ ਆਇਆ ਸੀ। ਉਹਨਾਂ ਕਿਹਾ ਕਿ ਅਮਰਜੀਤ ਦੇ ਪਿੰਡ ਦੇ ਲੋਕਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਉਸ ਦੇ ਰਿਸ਼ਤੇਦਾਰਾਂ ਅਤੇ ਹਿਤੈਸ਼ੀਆਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਮੁਢਲੀ ਜਾਣਕਾਰੀ ਅਨੁਸਾਰ ਸੇਵਾ ਮੁਕਤ ਇੰਜੀਨੀਅਰ ਅਮਰਜੀਤ ਸਿੰਘ ਹੁਣ ਛਤੀਸ਼ਗੜ• ਦੀ ਇਕ ਕੰਪਨੀ ਵਿਚ ਬਤੌਰ ਇੰਜੀਨੀਅਰ ਕੰਮ ਕਰ ਰਿਹਾ ਸੀ ।