ਪਾਵਰਕਾਮ ਮੈਨੇਜਮੈਂਟ ਵਿਰੁੱਧ ਪਿਛਲੇ 39 ਦਿਨਾਂ ਤੋਂ ਚੱਲ ਰਿਹਾ ਹੈ ਸੰਘਰਸ਼
ਬਲਵਿੰਦਰਪਾਲ , ਪਟਿਆਲਾ, 20 ਜੁਲਾਈ 2021
ਅੱਜ ਮੁੱਖ ਦਫਤਰ ਦੇ ਮੇਨ ਗੇਟ ਤੇ ਜਿੱਥੋਂ ਜੁਆਇੰਟ ਫੋਰਮ ਵੱਲੋਂ ਵਰਦੇ ਮੀਂਹ ਵਿੱਚ ਜ਼ਬਰਦਸਤ ਕੀਤੀ ਗਈ ਉਥੇ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪਾਵਰਕਾਮ ਅਤੇ ਟਰਾਂਸਕੋ ਵੱਲੋਂ ਮੁੱਖ ਦਫਤਰ ਦੇ ਦੂਜੇ ਗੇਟ ਤੇ ਆਪਣੀਆਂ ਸੰਵਿਧਾਨਿਕ ਮੰਗਾਂ ਲਾਗੂ ਕਰਵਾਉਣ ਲਈ ਲਗਾਤਾਰ 39ਵੇਂ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼੍ਰੀ ਅਵਤਾਰ ਸਿੰਘ ਕੈਂਥ, ਸੀਨੀਅਰ ਮੀਤ ਪ੍ਰਧਾਨ ਇੰਜ ਪਵਿੱਤਰ ਸਿੰਘ ਨੌਲਖਾ ਅਤੇ ਸਕੱਤਰ ਜਨਰਲ ਸ਼੍ਰੀ ਹਰਬੰਸ ਸਿੰਘ ਗੁਰੂ ਵੱਲੋਂ ਦੱਸਿਆ ਗਿਆ ਕਿ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਲਗਾਤਾਰ ਸੰਘਰਸ਼ ਕਰ ਰਹੇ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਦੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਉਹਨਾਂ ਦੇ ਅਧਿਕਾਰਾਂ ਦਾ ਘਾਣ ਕਰਕੇ, ਜਨਰਲ ਵਰਗ ਦੇ ਕਰਮਚਾਰੀਆਂ ਨੂੰ ਗੱਫੇ ਦਿੱਤੇ ਜਾ ਰਹੇ ਹਨ ।
ਆਗੂਆਂ ਵੱਲੋਂ ਦੱਸਿਆ ਗਿਆ ਕਿ ਪਾਵਰਕਾਮ ਵੱਲੋਂ ਜਨਰਲ ਵਰਗ ਦੇ ਕਰਮਚਾਰੀਆਂ ਨੂੰ ਨਜਾਇਜ ਫਾਇਦਾ ਦੇਣ ਲਈ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਨਾਲ ਵਿਤਕਰਾ ਕਰਦੇ ਹੋਏ 15 ਸਾਲ ਤੋਂ ਵੱਧ ਪੁਰਾਣੀਆਂ ਸੀਨੀਆਰਤਾ ਸੂਚੀਆਂ ਸੋਧ ਕੇ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਹੈ ਅਤੇ ਜਨਰਲ ਵਰਗ ਦੇ ਕਰਮਚਾਰੀਆਂ ਲਈ ਪੇ ਅਨਾਮਲੀਆਂ ਬਣਾਉਣ ਰਾਹ ਪੱਧਰਾ ਕਰ ਦਿੱਤਾ ਗਿਆ ਹੈ, ਜਿਸ ਨਾਲ ਪਾਵਰ ਕਾਰਪੋਰੇਸ਼ਨ ਨੂੰ ਤਕਰੀਬਨ 5 ਕਰੋੜ ਤੋਂ ਵੱਧ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ, ਜਿਸਦੀ ਅਨੁਸੂਚਿਤ ਜਾਤੀ ਫੈਡਰੇਸ਼ਨ ਵੱਲੋਂ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ਅਤੇ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ ।
ਆਗੂਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿਤੀ 27.7.2021 ਨੂੰ ਪੰਜਾਬ ਭਰ ਵਿਚੋਂ ਐਸ.ਸੀ.ਬੀ.ਸੀ. ਵਰਗ ਦੇ ਮੁਲਾਜ਼ਮ ਵੱਲੋਂ ਪਾਵਰਕਾਮ ਦੀਆਂ ਰਿਜ਼ਰਵੇਸ਼ਨ ਵਿਰੋਧੀ ਨੀਤੀਆਂ ਦੇ ਕਾਰਨ ਪਟਿਆਲਾ ਸਥਿਤ ਮੁੱਖ ਦਫਤਰ ਘੇਰਿਆ ਜਾਵੇਗਾ ਅਤੇ ਮੋਤੀ ਮਹਿਲ ਵੱਲ ਰੋਸ ਮਾਰਚ ਕੀਤਾ ਜਾਵੇਗਾ, ਅਤੇ ਨਿਕਲਣ ਵਾਲੇ ਹੋਇਆ ਦੀ ਸਾਰੀ ਜ਼ਿੰਮੇਵਾਰੀ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ .
ਅੱਜ ਦੇ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸ੍ਰੀ ਅਵਤਾਰ ਸਿੰਘ ਕੈਂਥ, ਇੰਜ, ਪਵਿੱਤਰ ਸਿੰਘ ਨੌਲਖਾ ਹਰਬੰਸ ਸਿੰਘ ਗੁਰੂ, ਅਰੁਣ ਕੁਮਾਰ ਟਾਂਕ, ਨਰਿੰਦਰ ਸਿੰਘ ਕਲਸੀ, ਇੰਜ ਵਰਿੰਦਰ ਸਿੰਘ, ਰਮੇਸ ਕੁਮਾਰ, ਜਸਵਿੰਦਰ ਸਿੰਘ, ਇੰਜ.ਆਰ.ਐਸ.ਬਰਾੜ, ਸ੍ਰੀ ਗੁਰਮੁੱਖ ਸਿੰਘ ਰੁੜਕੀ, ਸਵਰਨ ਸਿੰਘ, ਰਾਜਨ ਕੁਮਾਰ, ਮਨਦੀਪ ਕੌਰ ਕੈਂਥ, ਦਰਸ਼ਨ ਕੌਰ, ਸੰਤੋਸ਼ ਗੁਰਪ੍ਰੀਤ ਕੌਰ, ਕੁਲਦੀਪ ਸਿੰਘ ਕੈਂਥ, ਰਾਜਿੰਦਰ ਸਿੰਘ, ਰਾਕੇਸ਼ ਕੁਮਾਰ, ਹਰਜੀਤ ਸਿੰਘ, ਹਰਜਿੰਦਰ ਸਿੰਘ, ਸਵਿੰਦਰ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਕੁਮਾਰ, ਰਾਜ ਕੁਮਾਰ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।