ਮੀਟਰ ਰੀਡਰਾਂ ਨੇ ਕੁਲਵੰਤ ਸਿੰਘ ਟਿੱਬਾ ਨੂੰ ਮੰਗ ਪੱਤਰ ਦਿੱਤਾ

Advertisement
Spread information

ਪ੍ਰਾਈਵੇਟ ਕੰਪਨੀ ਦੀ ਲੁੱਟ ਬੰਦ ਕਰਾਂਗੇ – ਕੁਲਵੰਤ ਸਿੰਘ ਟਿੱਬਾ  

ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ, 19 ਜੁਲਾਈ  2021
ਪਾਵਰਕਾਮ ਦੇ ਸਰਕਲ ਬਰਨਾਲਾ ਅਧੀਨ ਸਟਰਲਿੰਗ ਕੰਪਨੀ ਤਹਿਤ ਠੇਕੇ ਤੇ ਕੰਮ ਕਰਦੇ ਮੀਟਰ ਰੀਡਰਾਂ ਨੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ‘ਹੋਪ ਫਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੂੰ ਮੰਗ ਪੱਤਰ ਦਿੱਤਾ। ਪਾਵਰਕਾਮ ਦੀਆਂ ਵੱਖ ਵੱਖ ਸਬ ਡਵੀਜ਼ਨਾਂ ਮਹਿਲ ਕਲਾਂ, ਸ਼ੇਰਪੁਰ, ਬਰਨਾਲਾ, ਧੂਰੀ, ਮਾਲੇਰਕੋਟਲਾ ਤੇ ਭਦੌੜ ਤੋਂ ਆਏ ਮੀਟਰ ਰੀਡਰਾਂ ਨੇ ਨੌਜਵਾਨ ਆਗੂ ਅਤੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ।
          ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ  ਸਰਕਾਰੀ ਵਿਭਾਗਾਂ ਵਿਚ ਤੇਜ਼ੀ ਨਾਲ ਹੋ ਰਹੇ ਨਿੱਜੀਕਰਨ ਤਹਿਤ ਪ੍ਰਾਈਵੇਟ ਕੰਪਨੀਆਂ ਵੱਲੋਂ ਠੇਕਾ ਆਧਾਰਤ ਕਰਮਚਾਰੀਆਂ ਦੀ ਵੱਡੀ ਪੱਧਰ ਤੇ ਲੁੱਟ ਕੀਤੀ ਜਾ ਰਹੀ ਹੈ। ਟਿੱਬਾ ਨੇ ਦੱਸਿਆ ਕਿ ਪਾਵਰਕਾਮ ਵਿੱਚ ਸਟਰਲਿੰਗ ਕੰਪਨੀ ਅਧੀਨ ਠੇਕਾ ਆਧਾਰਤ ਮੀਟਰ ਰੀਡਰਾਂ ਦੀ ਕੰਪਨੀ ਵੱਲੋਂ ਪਾਵਰਕੌਮ ਨਾਲ ਹੋਏ ਸਮਝੌਤੇ ਦੀ ਉਲੰਘਣਾ ਕਰਕੇ ਸ਼ਰ੍ਹੇਆਮ ਆਰਥਿਕ ਲੁੱਟ ਖਸੁੱਟ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਪਾਵਰਕਾਮ ਇਸ ਪ੍ਰਾਈਵੇਟ ਕੰਪਨੀ ਨੂੰ ਪ੍ਰਤੀ ਮੀਟਰ ਚੈੱਕ ਕਰਨ ਲਈ 9 ਰੁਪਏ 35 ਪੈਸੇ ਦੇ ਹਿਸਾਬ ਨਾਲ ਅਦਾ ਕਰ ਰਿਹਾ ਹੈ ਜਦ ਕਿ ਕੰਪਨੀ ਅੱਗੇ ਇਨ੍ਹਾਂ ਠੇਕਾ ਆਧਾਰਤ ਮੀਟਰ ਰੀਡਰਾਂ ਨੂੰ ਸਿਰਫ ਦੋ ਰੁਪਏ ਪ੍ਰਤੀ ਬਿੱਲ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਨਿਗੂਣੀਆਂ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ ਅਤੇ ਇਨ੍ਹਾਂ ਮੀਟਰ ਰੀਡਰਾਂ ਦਾ ਈਪੀਐਫ ਸਹੀ ਤਰੀਕੇ ਨਾਲ ਨਹੀਂ ਕੱਟਿਆ ਜਾਂਦਾ।
          ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਇਨ੍ਹਾਂ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਵਿਭਾਗ ਵਿੱਚ ਪੱਕੇ ਕੀਤਾ ਜਾਵੇ। ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ‘ਹੋਪ ਫ਼ਾਰ ਮਹਿਲ ਕਲਾਂ’ ਦੀ ਟੀਮ ਵੱਲੋਂ ਠੇਕਾ ਆਧਾਰਤ ਇਨ੍ਹਾਂ ਕਰਮਚਾਰੀਆਂ ਦੀ ਲੁੱਟ ਰੋਕਣ ਤੇ ਪੀੜਤ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਯੂਨੀਅਨ ਪ੍ਰਧਾਨ ਗੁਰਤੇਜ ਸਿੰਘ ਬਰਨਾਲਾ, ਮਨਜਿੰਦਰ ਸਿੰਘ ਠੀਕਰੀਵਾਲ, ਅਮਨਦੀਪ ਕੁਮਾਰ ਹੇੜੀਕੇ,ਰਣਜੋਧ ਕੁਮਾਰ ਬਦੇਸਾ, ਕੁੰਦਨ ਸਿੰਘ ਮਹਿਲ ਖੁਰਦ, ਗੁਰਵਿੰਦਰ ਸਿੰਘ ਗੁੰਮਟੀ, ਜਸਵੰਤ ਸਿੰਘ ਭੋਤਨਾ, ਇਕਬਾਲ ਸਿੰਘ ਚੂੰਘਾਂ, ਰਵਿੰਦਰ ਸਿੰਘ ਦੀਵਾਨਾ, ਮਨਦੀਪ ਸਿੰਘ ਠੀਕਰੀਵਾਲ, ਬਲਜਿੰਦਰ ਸਿੰਘ ਸੰਘੇੜਾ, ਗੁਰਵਿੰਦਰ ਸਿੰਘ ਧੌਲਾ, ਮਨਪ੍ਰੀਤ ਸਿੰਘ ਖੁੱਡੀ ਕਲਾਂ, ਗਗਨਦੀਪ ਕੁਮਾਰ ਹੰਡਿਆਇਆ, ਸੁਖਦੀਪ ਸਿੰਘ ਬਡਰੁੱਖਾਂ, ਜਸਬੀਰ ਸਿੰਘ ਠੀਕਰੀਵਾਲ, ਜਗਸੀਰ ਸਿੰਘ ਪੱਖੋਂ ਕਲਾਂ, ਗੁਰਪ੍ਰੀਤ ਸਿੰਘ ਬਦਰਾ,ਅਵਤਾਰ ਸਿੰਘ ਬਡਬਰ, ਮਨਦੀਪ ਕੁਮਾਰ ਧਨੌਲਾ ਖੁਰਦ, ਸਤਨਾਮ ਸਿੰਘ ਲੌਂਗੋਵਾਲ,ਮਨਮੀਤ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਧੌਲਾ, ਬਲਜਿੰਦਰ ਸਿੰਘ ਸੰਘੇੜਾ ਆਦਿ ਮੀਟਰ ਰੀਡਰ ਵੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!