ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਕੇ ਦਿੱਤੇ  ਮੰਗ ਪੱਤਰ

Advertisement
Spread information

 ਡਾ ਕਾਲਖ ਦੀ ਉਸਾਰੂ ਬਹਿਸ ਤੋਂ ਭੱਜਿਆ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ

ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ ,ਮਹਿਲ ਕਲਾਂ 18 ਜੁਲਾਈ 2021

                  ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295)ਪੰਜਾਬ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸੂਬਾ ਜਰਨਲ ਸਕੱਤਰ ਡਾਕਟਰ ਜਸਵਿੰਦਰ ਕਾਲਖ ਦੀ ਕਮਾਂਡ ਹੇਠ ਚਲ ਰਹੇ ਮੰਤਰੀਆਂ ਤੇ ਵਿਧਾਇਕਾਂ  ਦਾ ਘਿਰਾਓ ਵਿੱਚ ਲੋਕ ਸਭਾ ਮੈਂਬਰ ਡਾਕਟਰ ਅਮਰ ਸਿੰਘ ਅਤੇ ਦਿਹਾਤੀ  ਹਲਕਿਆਂ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਹਲਕਾ ਪਾਇਲ, ਗੁਰਕੀਰਤ ਸਿੰਘ ਕੋਟਲੀ ਹਲਕਾ ਖੰਨਾ, ਅਮਰੀਕ ਸਿੰਘ ਜੀ ਢਿੱਲੋਂ ਹਲਕਾ ਸਮਰਾਲਾ ,ਐਮ ਐਲ ਏ ਹਲਕਾ ਗਿੱਲ ਸ ਕੁਲਦੀਪ ਸਿੰਘ ਜੀ ਵੈਦ ਦੀਆਂ ਕੋਠੀਆਂ ਦੇ ਘਿਰਾਓ ਕਰਨ ਤੇ ਮੰਗ ਪੱਤਰ ਦੇਣ ਦੌਰਾਨ ਜਦੋਂ ਫੂਡ ਸਪਲਾਈ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਉਸ ਸਮੇਂ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ 
         ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਦੇ ਨਿਧੜਕ  ਆਗੂ  ਡਾ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪੰਜਾਬ ਆਗੂ ਨੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸੂ ਨੂੰ ਆਪਣੀ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ   ਪੰਜਾਬ ਦੀਆਂ ਹੱਕੀ ਮੰਗਾਂ  ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀ 2020-2021 ਦੇ ਕੋਰੋਨਾ ਦੀ ਮਹਾਂਮਾਰੀ ਦੌਰਾਨ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ । ਡਾ ਜਸਵਿੰਦਰ ਕਾਲਖ ਨੇ  ਕਿਹਾ ਕਿ ਸਾਡੇ ਕੋਲ ਕਰੋਨਾ ਮਹਾਮਾਰੀ ਵਿੱਚ ਲੋਕਾਂ ਪ੍ਰਤੀ ਸਾਡੇ ਧੜਕਦੇ ਦਿਲ ਨੇ, ਜਿਸ ਸਬੰਧੀ ਪੰਜਾਬ ਦੇ ਮੰਤਰੀ ਸਾਹਿਬਾਨ ਵੀ ਮੰਨ ਚੁੱਕੇ ਨੇ, ਕਿ ਮੈਡੀਕਲ ਪ੍ਰੈਕਟੀਸ਼ਨਰਾਂ ਹੀ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਹਨ । ਸਰਕਾਰ ਇਸ ਸਬੰਧ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ । ਉਨ੍ਹਾਂ  ਕਿਹਾ ਕਿ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਹੋਵੇਂਗਾ। ਉਹ ਸੰਘਰਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਜੀ ਸਿੱਧੂ ਦੇ ਵਿਰੁੱਧ ਕੀਤਾ ਜਾਵੇਗਾ। ਡਾ ਕਾਲਖ ਨੇ ਕਿਹਾ ਪਿਛਲੇ 26 ਸਾਲਾਂ ਦੇ ਸੰਘਰਸ਼ ਤੋਂ ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ  ਪੰਜਾਬ ਦੇ ਸਿਰਮੌਰ ਆਗੂ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ  ਦੀ ਅਗਵਾਈ ਹੇਠ   ਜਿੱਤ ਹੋਵੇਗੀ ।ਇਸ ਮੌਕੇ  ਪੰਜਾਬ ਦੇ ਡਾਕਟਰ ਰਾਜੇਸ਼ ਕੁਮਾਰ ਜੀ ਰਾਜੂ ਪ੍ਰੈਸ ਸਕੱਤਰ ਪੰਜਾਬ, ਡਾ ਅਵਤਾਰ ਸਿੰਘ ਜੀ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ ,ਚੇਅਰਮੈਨ ਡਾ ਬੱਚਨ ਸਿੰਘ ਜੀ ਬੜੂੰਦੀ ਜਿਲ੍ਹਾ ਵਾਈਸ ਚੇਅਰਮੈਨ ,ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ, ਡਾ ਬਲਜਿੰਦਰ ਸਿੰਘ ਜੀ ਰਾੜੇ
           ਜਿਲ੍ਹਾ ਸਕੱਤਰ, ਡਾ ਸੁਖਵਿੰਦਰ ਸਿੰਘ ਜੀ ਜਿਲ੍ਹਾ ਕੈਸ਼ੀਅਰ ਲੁਧਿਆਣਾ, ਡਾ ਨਿਰਮਲ ਸਿੰਘ ਚੀਮਾ ਬਲਾਕ ਪ੍ਰਧਾਨ ਸ਼ਿਮਲਾਪੁਰੀ ,ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ, ਡਾਕਟਰ ਪ੍ਰਮਿੰਦਰ ਸਿੰਘ ਜੀ ਰੰਗੀਆਂ ਵਾਈਸ ਕੈਸ਼ੀਅਰ ਲੁਧਿਆਣਾ, ਡਾ ਹਰਜਿੰਦਰ ਸਿੰਘ ਬਲਾਕ ਬੀਜਾ, ਡਾ ਜਗਤਾਰ ਸਿੰਘ ਜੀ ਸਾਹਨੇਵਾਲ, ਡਾ ਲਾਲੀ ਜੀ ਬਲਾਕ ਪ੍ਰਧਾਨ ਬੀਜਾ, ਡਾ ਕੁਲਵੰਤ ਸਿੰਘ ਮਦਨੀਪੁਰ ,ਡਾਕਟਰ ਰਾਜ ਮਹਿੰਦਰ ਜੀ ਸ਼ਿਮਲਾਪੁਰੀ , ਡਾ ਰਾਮ ਦਿਆਲ ਗੋਸਲ ,ਡਾ ਬਚਿੱਤਰ ਸਿੰਘ ਰਾੜਾ ਸਾਹਿਬ ,ਡਾ ਰਾਜਿੰਦਰ ਚੀਮਾ ਡੇਹਲੋਂ, ਡਾ ਮਨਮੋਹਨ ਸਿੰਘ ਢੰਡਾਰੀ ,ਡਾ ਅਰੁਣ ਸ਼ਰਮਾ ਢੰਡਾਰੀ ਆਦਿ ਤੋਂ ਇਲਾਵਾ ਸੈਂਕਡ਼ਿਆਂ ਦੀ ਗਿਣਤੀ ਵਿੱਚ ਡਾਕਟਰ ਸਹਿਬਾਨ ਮੌਜੂਦ ਸਨ।
Advertisement
Advertisement
Advertisement
Advertisement
Advertisement
error: Content is protected !!