ਕਿਸਾਨਾਂ ਤੋਂ ਵੋਟਾਂ ਮੰਗਣ ਵਾਲੇ ਲੀਡਰ ਹੋ ਜਾਣ ਸਾਵਧਾਨ ! ਕਿਸਾਨ ਜਥੇਬੰਦੀ ਨੇ ਕਰ ਦਿੱਤਾ  ਵੱਡਾ ਐਲਾਨ  

Advertisement
Spread information

ਕਿਸਾਨਾਂ ਵੱਲੋਂ ਇਕੱਠੇ ਹੋ ਕੇ ਪਿੰਡ ਦੀਆਂ ਸਾਰੀਆ ਫਿਰਨੀਆਂ ਉਪਰ ਫਲੈਕਸ ਲਗਾਏ ਗਏ

ਹਰਪ੍ਰੀਤ ਕੌਰ ਬਬਲੀ, ਸੰਗਰੂਰ, 16 ਜੁਲਾਈ  2021

        ਅੱਜ ਸੰਗਰੂਰ ਦੇ ਨੇੜਲੇ  ਪਿੰਡ ਬਹਾਦਰਪੁਰ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਪਿੰਡ ਦੀਆਂ ਸਾਰੀਆ ਫਿਰਨੀਆਂ ਉਪਰ ਫਲੈਕਸ ਲਗਾਏ ਗਏ ਜਿਸ ਵਿੱਚ ਲਿਖਿਆ ਗਿਆ ਹੈ । ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਨ੍ਹਾਂ ਸਮਾ ਪਿੰਡ ਬਹਾਦਰਪੁਰ ਦੇ ਵਿਚ ਕੋਈ ਵੀ ਰਾਜਨੀਤਕ ਲੀਡਰ ਨਹੀਂ ਵੜਨ ਦਿੱਤਾ ਜਾਵੇਗਾ। ਜੇਕਰ ਕੋਈ ਲੀਡਰ ਪਿੰਡ ਵਿੱਚ ਆਉਂਦਾ ਹੈ, ਤਾਂ ਉਸ ਦਾ ਪਿੰਡ ਵਾਲਿਆਂ ਵੱਲੋਂ ਇਕੱਠੇ ਹੋ ਕੇ ਡਟ ਕੇ ਵਿਰੋਧ ਕੀਤਾ ਜਾਵੇਗਾ, ਬੇਸ਼ੱਕ ਉਹ ਲਿਡਰ ਕਿਸੇ ਦੇ ਘਰ ਦੇ ਵਿੱਚ ਖੁਸ਼ੀ ਜਾਂ ਗ਼ਮੀ ਵਿਚ ਹੀ ਆਉਦਾ ਹੋਵੇ।

ਇਸ ਸਮੇਂ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ ਬਹਾਦਰਪੁਰ, ਬੱਗਾ ਸਿੰਘ ਕਮਲ ਸਿੰਘ ਖਜਾਨਚੀ, ਇਕਾਈ ਪ੍ਰਧਾਨ ਚਮਕੌਰ ਸਿੰਘ, ਜਗਸੀਰ ਸਿੰਘ,ਗੁਰਮਿਹਕ ਸਿੰਘ, ਸਿੰਘ, ਨਿਰਮਲ ਸਿੰਘ ਬੂਟਾ ਸਿੰਘ, ਹੋਰ ਸਾਰੇ ਪਿੰਡ ਵਾਲਿਆਂ ਦੇ ਸੰਜੋਗ ਦੇ ਨਾਲ ਪੋਸਟਰ ਲਾਏ ਗਏ ।

Advertisement
Advertisement
Advertisement
Advertisement
error: Content is protected !!