ਪਰਿਵਾਰ ਕਰੋਨਾ ਮਹਾਂਮਾਰੀ ਕਾਰਨ ਆਪਣੀ ਲੜਕੀ ਦੀ ਸ਼ਾਦੀ ਕਰਨ ’ਚ ਅਸਮਰੱਥ ਸੀ – ਸਾਧ ਸੰਗਤ
ਅਸੋਕ ਵਰਮਾ, ਬਠਿੰਡਾ , 15 ਜੁਲਾਈ 2021
ਡੇਰਾ ਸੱਚਾ ਸੌਦਾ ਦੇ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ 2 ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ’ਚ ਸਮਾਨ ਦੇ ਕੇ ਮੱਦਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿੰਮੇਵਾਰ ਸੁਜਾਨ ਭੈਣ ਸੁਰਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਬਅੰਤ ਨਗਰ, 25 ਗਜ ਪਲਾਟਾਂ ’ਚ ਰਹਿ ਰਹੇ ਸੁਮਨ ਸ਼ਾਹ ਦੀ ਲੜਕੀ ਫੂਲ ਕੁਮਾਰੀ ਅਤੇ ਰਾਮ ਸੇਵਕ ਦੀ ਲੜਕੀ ਸੇਖਾ ਕੁਮਾਰੀ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸੁਮਨ ਸ਼ਾਹ ਬਿਮਾਰ ਰਹਿੰਦਾ ਹੈ ਅਤੇ ਕਰੋਨਾ ਮਹਾਂਮਾਰੀ ਕਾਰਨ ਆਪਣੀ ਲੜਕੀ ਦੀ ਸ਼ਾਦੀ ਕਰਨ ’ਚ ਅਸਮਰੱਥ ਸੀ। ਪ੍ਰੀਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇ ਕੇ ਪ੍ਰੀਵਾਰ ਦੀ ਮੱਦਦ ਕੀਤੀ ਹੈ।
ਇਸੇ ਇਲਾਕੇ ’ਚ ਰਹਿਣ ਵਾਲਾ ਦੂਜਾ ਪਰਿਵਾਰ ਰਾਮ ਸੇਵਕ ਦਾ ਪਰਿਵਾਰ ਹੈ ਜੋ ਕਿ ਮਿਹਨਤ ਮਜਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਹੈ। ਰਾਮ ਸੇਵਕ ਦੀ ਲੜਕੀ ਦੀ ਸ਼ਾਦੀ ’ਚ ਵੀ ਸਾਧ ਸੰਗਤ ਵੱਲੋਂ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ। ਇਸ ਮੌਕੇ 15 ਮੈਂਬਰ ਗਗਨ ਇੰਸਾਂ, ਰਜਿੰਦਰ ਗੋਇਲ ਇੰਸਾਂ, ਸੁਜਾਨ ਭੈਣ ਸ਼ੀਲਾ ਇੰਸਾਂ, ਗੁਰਪ੍ਰੀਤ ਇੰਸਾਂ, ਜਸਵੰਤ ਇੰਸਾਂ, ਭੰਗੀਦਾਸ ਕੁਲਤਾਰ ਇੰਸਾਂ, ਭੰਗੀਦਾਸ ਭੈਣ ਪੂਨਮ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਰਾਮ ਨਿਵਾਸ ਇੰਸਾਂ, ਉੱਤਮ ਪਾਸਵਾਨ ਇੰਸਾਂ ਅਤੇ ਹੋਰ ਸੇਵਾਦਾਰ ਵੀਰ ਅਤੇ ਭੈਣਾਂ ਹਾਜਰ ਸਨ।