ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਭਵਾਨੀਗੜ੍ਹ ਵਿਖੇ ਕੀਤੀ ਗਈ ਹਲਕਾ ਪੱਧਰੀ ਮੀਟਿੰਗ

Advertisement
Spread information

ਮਹਿਲਾਵਾਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਉਹ ਕਿਸੇ ਨਾਲੋਂ ਘੱਟ ਨਹੀ – ਨਰਿੰਦਰ ਕੌਰ ਭਰਾਜ

ਹਰਪ੍ਰੀਤ ਕੌਰ ਬਬਲੀ,  ਸੰਗਰੂਰ, 14 ਜੁਲਾਈ  2021

             ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੀ ਮਜਬੂਤੀ ਲਈ ਭਵਾਨੀਗੜ੍ਹ ਵਿਖੇ ਹਲਕਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਉਹ ਕਿਸੇ ਨਾਲੋਂ ਘੱਟ ਨਹੀ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਗੰਦਲੇ ਹੋ ਰਹੇ ਸਿਸਟਮ ਖਿਲਾਫ ਲੜਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਮਹਿਲਾਵਾਂ ਘਰ ਚਲਾ ਸਕਦੀਆਂ ਹਨ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਹਨ।

Advertisement

       ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਲਾ ਵਿੰਗ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰਦੀਪ ਕੌਰ ਭੁਟਾਲ ਕਲਾਂ ਅਤੇ ਮੀਤ ਪ੍ਰਧਾਨ ਅਮਨਦੀਪ ਕੌਰ ਖੰਡੇਬਾਦ ਨੇ ਕਿਹਾ ਕਿ ਉਹ ਹਰ ਰੋਜ ਮਹਿਲਾਵਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਪਾਰਟੀ ਨਾਲ ਜੋੜ ਰਹੇ ਹਨ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਘਰ ਦੀ ਰਸੋਈ ਤੋ ਲੈ ਕੇ ਸਮਾਜ ਵਿੱਚ ਆ ਰਹੀ ਹਰ ਦਿੱਕਤ ਬਾਰੇ ਪਤਾ ਹੈ ਉਨ੍ਹਾਂ ਕਿਹਾ ਕਿ ਆਪ ਦੀ ਮਹਿਲਾ ਸਕਤੀ ਪੂਰੀ ਤਾਕਤ ਨਾਲ ਕੰਮ ਕਰੇਗੀ ਅਤੇ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਹਿਮ ਰੋਲ ਅਦਾ ਕਰੇਗੀ।
ਇਸ ਮੌਕੇ ਮਹਿਲਾ ਵਿੰਗ ਦੇ ਆਗੂ ਸਿੰਦਰਪਾਲ ਕੌਰ ਹਰਮਨਪ੍ਰੀਤ ਕੌਰ ਸੰਗਰੂਰ ,ਸੁਰਜੀਤ ਕੌਰ,ਨੀਤਾ ਰਾਣੀ,ਸੰਤੋਸ਼ ਰਾਣੀ,ਰਣਦੀਪ ਕੌਰ,ਕੁਲਦੀਪ ਕੌਰ,ਪਰਵਿੰਦਰ ਕੌਰ,ਜਸਵੰਤ ਕੌਰ,ਇੰਦਰਜੀਤ ਕੌਰ,ਮਨਜੀਤ ਕੌਰ ਵੀ ਹਾਜ਼ਰ ਰਹੇ।

Advertisement
Advertisement
Advertisement
Advertisement
Advertisement
error: Content is protected !!