ਮੀਟਿੰਗ ਰੱਦ ਹੋਣ ਦਾ ਰੋਸ , ਬੇਰੁਜ਼ਗਾਰਾਂ ਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਫੂਕਿਆ ਪੱਤਰ

Advertisement
Spread information

ਮੀਟਿੰਗ ਰੱਦ ਹੋਣ ਦਾ ਰੋਸ , ਬੇਰੁਜ਼ਗਾਰਾਂ ਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਫੂਕਿਆ ਪੱਤਰ

ਹਰਪ੍ਰੀਤ ਕੌਰ ਬਬਲੀ ,  ਸੰਗਰੂਰ,12 ਜੁਲਾਈ 2021

           ਸਿੱਖਿਆ ਮੰਤਰੀ ਦੀ ਸਥਾਨਕ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅੱਜ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਪਹਿਲਾਂ ਤੋ ਲਿਖਤੀ ਤੌਰ ਤੇ ਤਹਿ ਹੋਈ ਮੀਟਿੰਗ ਦੇ ਅਚਾਨਕ ਰੱਦ ਹੋਣ ਤੋ ਖਫਾ ਬੇਰੁਜ਼ਗਾਰਾਂ ਨੇ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਹੀ ਪੱਤਰ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।

Advertisement

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਗਸੀਰ ਸਿੰਘ,ਹਰਜਿੰਦਰ ਸਿੰਘ ਝੁਨੀਰ,ਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਘੁੱਮਣ ਨੇ ਦੱਸਿਆ ਕਿ ਮੋਤੀ ਮਹਿਲ ਦੇ ਘਿਰਾਓ ਮੌਕੇ 30 ਜੂਨ ਨੂੰ ਪਟਿਆਲਾ ਪ੍ਰਸ਼ਾਸ਼ਨ ਵਲੋ ਮੀਟਿੰਗ ਸੰਬੰਧੀ ਦਿੱਤੀ ਲਿਖਤੀ ਪੱਤ੍ਰਕਾ ਰੱਦੀ ਦਾ ਟੁਕੜਾ ਸਾਬਤ ਹੋਈ।

ਅੱਜ ਜਿਉਂ ਹੀ ਬੇਰੁਜ਼ਗਾਰ ਮੀਟਿੰਗ ਲਈ ਚੰਡੀਗੜ੍ਹ ਸਕੱਤਰੇਤ ਪਹੁੰਚੇ ਤਾਂ ਪਤਾ ਲੱਗਾ ਕਿ ਮੀਟਿੰਗ ਮੁਲਤਵੀ ਹੋ ਗਈ ਹੈ। ਰੋਸ ਵਜੋ ਸਥਾਨਕ ਮੋਰਚੇ ਉੱਤੇ ਬੇਰੁਜ਼ਗਾਰਾਂ ਨੇ ਪੱਤਰ ਦੀਆਂ ਕਾਪੀਆਂ ਫੂਕ ਕੇ ਰੋਸ ਜਾਹਿਰ ਕੀਤਾ।

ਇਸ ਮੌਕੇ ਮਨਪ੍ਰੀਤ ਕੌਰ,ਤਾਹਿਰਾ ਖਾਣ, ਮਲਕਪਰੀਤ ਕੌਰ,ਮਨਦੀਪ ਗਿੱਲ,ਪਰਮਿੰਦਰ ਸਿੰਘ,ਜਸਵੀਰ ਸਿੰਘ,ਬਲਕਾਰ ਸਿੰਘ,ਪਰਮਿੰਦਰ ਬਦੇਸ਼ਾ,ਕੁਲਵੰਤ ਲੌਂਗੋਵਾਲ ਆਦਿ ਹਾਜ਼ਰ ਸਨ।

ਹੁਣ ਸੁਰੇਸ਼ ਕੁਮਾਰ ਨਾਲ ਮੀਟਿੰਗ 13 ਜੁਲਾਈ ਨੂੰ ਹੋਵੇਗੀ।
ਉਧਰ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਸਰਕਟ ਹਾਊਸ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ। ਜਿਹੜਾ ਕਿ ਸਾਂਝੇ ਮੋਰਚੇ ਵੱਲੋਂ ਠੁਕਰਾ ਦਿੱਤਾ ਗਿਆ।

Advertisement
Advertisement
Advertisement
Advertisement
Advertisement
error: Content is protected !!