Skip to content
- Home
- ਸਕੱਤਰੇਤ ਤੋਂ ਫੀਲਡ ਦਫ਼ਤਰਾਂ ਤੱਕ ਮੁਕੰਮਲ ਕਲਮਛੋੜ ਹੜਤਾਲ – ਕਲਮ ਛੋੜ ਹੜਤਾਲ ਦੌਰਾਨ ਮੁੁਲਾਜਮ ਤੇ ਪੈਨਸ਼ਨਰਾਂ ਨੇ ਘੇਰਿਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ
Advertisement
– ਪੇਅ ਕਮਿਸ਼ਨ ਦੀ ਰਿਪੋਰਟ ਨੂੰ ਖਾਲੀ ਪੀਪਾ ਅਤੇ ਮੁੁਲਾਜਮਾਂ ਨਾਲ ਧੋਖਾ ਕਰਾਰ ਦਿੱਤਾ
– ਮੁਲਾਜਮਾਂ ਵੱਲੋਂ ਕਰੋ ਜਾਂ ਮਰੋ ਦੀ ਨੀਤੀ ਤੈਅ – ਕੱਲ ਨੂੰ ਕੀਤਾ ਜਾਵੇਗਾ ਚੱਕਾ ਜਾਮ
ਪਰਦੀਪ ਕਸਬਾ, ਬਰਨਾਲਾ, 8 ਜੁਲਾਈ 2021
ਸਮੂਹ ਪੈਨਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਮੁਲਾਜਮਾਂ ਵੱਲੋਂ ਪੰਜਾਬ ਯੂ.ਟੀ ਮੁੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ’ਤੇ 6ਵੇਂ ਪੇਅ ਕਮਿਸ਼ਨ ਦੇ ਖਿਲਾਫ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਕਲਮਛੋੜ ਹੜਤਾਲ ਕਰਕੇ ਰੋਸ ਰੈਲੀ ਕੀਤੀ ਗਈ। ਇਸ ਦੌਰਾਨ ਰਵਿੰਦਰ ਸ਼ਰਮਾ ਜਰਨਲ ਸਕੱਤਰ ਅਤੇ ਤਰਸੇਮ ਬਰੇਟਾ ਸੀਨੀਅਰ ਮੀਤ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ 6ਵਾਂ ਤਨਖਾਹ ਕਮਿਸ਼ਨ ਜੋ ਸਰਕਾਰ ਨੇ 2016 ਵਿੱਚ ਮੁਲਾਜਮਾਂ ਦੇਣਾ ਸੀ, ਉਹ ਹੁਣ ਦੇ ਰਹੀ ਹੈ। ਪਰ ਇਸ ਵਿੱਚ ਵੀ ਸਰਕਾਰ ਦੀ
ਨੀਅਤ ਠੀਕ ਨਹੀਂ ਹੈ। ਪਿਛਲੇ 4 ਸਾਲ ਤੋਂ ਮੁਲਾਜਮ ਆਪਣੀ ਤਨਖਾਹ ਵਿੱਚ ਵਾਧੇ ਦੀ ਉਡੀਕ ਕਰ ਰਹੇ ਹਨ ਪ੍ਰੰਤੂ ਸਰਕਾਰ ਵੱਲੋਂ
ਤਨਖਾਹ ਵਿੱਚ ਵਾਧਾ ਤਾਂ ਕੀ ਕਰਨਾ ਸੀ ਸਗੋਂ ਮੁਲਾਜਮਾਂ ਦੀਆਂ ਤਨਖਾਹਾਂ ਹੀ ਘਟਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ 6ਵੇਂ ਪੇਅ ਕਮਿਸ਼ਨ ਦੇ ਨਾਮ ’ਤੇ ਸਰਕਾਰ ਨੇ ਮੁਲਾਜਮਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਕਰਮਜੀਤ ਸਿੰਘ ਬੀਹਲਾ ਫੈਡਰੇਸ਼ਨ ਆਗੂ ਨੇ ਦੱਸਿਆ ਕਿ ਇਸ ਸੰਘਰਸ਼ ਨੂੰ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਦੇ ਦਿੱਤੀ ਹੈ ਅਤੇ ਹੋਰ ਸਾਰੀਆਂ ਭਰਾਤਰੀ ਜਥੇਬੰਦੀਆਂ ਵੀ ਇੱਕੋ ਛੱਤ ਹੇਠ ਇਕੱਠੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਮੁਲਾਜਮਾਂ ਨੇ ਕਰੋ ਜਾਂ ਮਰੋ ਦੀ ਨੀਤੀ ਤੈਅ ਕਰ ਲਈ ਹੈ ਅਤੇ ਇਸ ਨੀਤੀ ਤਹਿਤ ਕੱਲ ਨੂੰ ਚੱਕਾ ਜਾਮ ਕੀਤਾ ਜਾ ਜਾਵੇਗਾ ਪ੍ਰੰਤੂ ਫਿਰ ਵੀ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੁਲਾਜਮਾਂ ਨੂੰ ਮਜਬੂਰ ਹੋਣਾ ਪਵੇਗਾ, ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਰੇਸ਼ਮ ਸਿੰਘ ਪ੍ਰਧਾਨ ਡੀ.ਸੀ ਦਫ਼ਤਰ ਬਰਨਾਲਾ ਅਤੇ ਮਨੋਹਰ ਲਾਲ ਪੈਨਸ਼ਨਰ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਕੰਮ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ। ਹੁਣ ਨਾ ਪੈਨ ਚੱਲੇਗਾ ਅਤੇ ਨਾ ਹੀ ਕੰਪਿਊਟਰ ਚੱਲੇਗਾ। ਇਸ 6ਵਾਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਸਮੂਹ ਮੁੁਲਾਜਮ/ਪੈਨਸ਼ਨਰ ਵਰਗ ਨੇ ਮੁੱਢ ਤੋਂ ਹੀ ਰੱਦ ਕਰ ਦਿੱਤਾ ਹੈ ਕਿਉਂਕਿ ਇਸ ਪੇਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਕਿਸੇ ਵੀ ਕੇਡਰ ਨੂੰ ਅੱਜ ਦੇ ਸਮੇਂ ਦੀ ਮਹਿੰਗਾਈ ਅਨੁਸਾਰ ਬਣਦਾ ਲਾਭ ਨਹੀਂ ਦਿੱਤਾ ਗਿਆ ਸਗੋਂ ਸਰਕਾਰ ਵੱਲੋਂ ਇਹ ਢੰਡੋਰਾ ਪਿੱਟਿਆ ਜਾ ਰਿਹਾ ਹੈ ਕਿ ਮੁੁਲਾਜਮਾਂ ਤੇ ਪੈਨਸ਼ਨਰਾਂ ਕਾਰਨ ਖਜਾਨਾ ਖਾਲੀ ਹੋ ਰਿਹਾ ਹੈ, ਜਦਕਿ ਰਾਜਨੀਤਕ ਆਗੂ ਅਸਲ ਵਿੱਚ ਆਪ ਖਜਾਨੇ ਤੇ ਬੋਝ ਹਨ ਜੋ ਕਿ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਨ ਤੋਂ ਵੀ ਮੁੁਨਕਰ ਹਨ ਅਤੇ ਸਮੂਹ ਵਰਗ ਅੱਜ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਲਈ ਸੜਕਾਂ ਦੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ।
ਅੱਜ ਦੀ ਰੋਸ ਭਰਪੂਰ ਰੈਲੀ ਕਰਨ ਮੌਕੇ ਖੁਸ਼ੀਆਂ ਸਿੰਘ ਅਨਿਲ ਕੁਮਾਰ, ਜਸਵਿੰਦਰ ਸਿੰਘ ਕਾਲੇਕੇ, ਮਨੋਹਰ ਲਾਲ, ਹਰਿੰਦਰ ਮੱਲੀਆਂ, ਖੁਸ਼ਵਿੰਦਰ ਸਿੰਘ, ਮਹਿਲਮਾ ਸਿੰਘ, ਅਰਸ਼ਦੀਪ, ਅਵੀਨਵ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ, ਪਰਮਜੀਤ ਸਿੰਘ, ਰਜਨੀਸ਼ ਕੁਮਾਰ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਜਤਿੰਦਰਪਾਲ ਸਿੰਘ, ਕੁਲਵਿੰਦਰ ਸਿੰਘ, ਜਤਿਨ, ਮਨਪ੍ਰੀਤ ਸਿੰਘ, ਗਗਨ ਸ਼ਰਮਾ, ਅੰਮ੍ਰਿਤ ਸਿੰਘ, ਗੁਰਮੀਤ ਸਿੰਘ, ਰਾਮਰ, ਰਮੇਸ਼, ਪਰਮਿੰਦਰ ਸਿੰਘ, ਦਰਸ਼ਨ ਸਿੰਘ, ਦਰਸ਼ਨ ਚੀਮਾ, ਸ਼ੇਰ ਸਿੰਘ ਫਰਵਾਹੀ, ਸੁਖਪਾਲ ਸਿੰਘ, ਸਾਹਿਲ ਕੁਮਾਰ, ਬੂਟਾ ਸਿੰਘ, ਸਤਨਾਮ ਸਿੰਘ, ਰਾਜ ਕੁਮਾਰ, ਕੌਰ ਸਿੰਘ, ਬਲਵਿੰਦਰ ਸਿੰਘ, ਦਵਿੰਦਰ ਪਾਲ, ਵਿਕਾਸ, ਗੌਰਵ ਸ਼ਰਮਾ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਹੇਮੰਤ ਸਿੰਘ, ਪਰਤਿਕਸ਼ ਕੁਮਾਰ, ਮਨਦੀਪ, ਨਾਇਬ ਸਿੰਘ, ਮਨੋਹਰ ਲਾਲ, ਮੁਕੰਦ ਸਿੰਘ ਤੋਂ ਬਹੁਤ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਮੁਲਾਜਮ ਹਾਜਰ ਸਨ।
Advertisement
Advertisement
Advertisement
Advertisement
Advertisement
error: Content is protected !!