ਉਪ-ਮੰਡਲ ਮੈਜਿਸਟਰੇਟ ਵੱਲੋਂ ਵੱਖ-ਵੱਖ ਦਫ਼ਤਰਾਂ ਦੀ ਕੀਤੀ ਗਈ ਚੈਕਿੰਗ

Advertisement
Spread information

ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਦੇ ਦਿੱਤੇ ਨਿਰਦੇਸ਼

 

ਬੀ ਟੀ ਐਨ, ਫ਼ਾਜ਼ਿਲਕਾ 8 ਜੁਲਾਈ 2021

Advertisement

             ਡਿਪਟੀ ਕਮਿਸ਼ਨਰ ਜੀ ਦੇ ਅਦੇਸ਼ਾ ਅਨੁਸਾਰ ਉਪ-ਮੰਡਲ ਮੈਜਿਸਟਰੇਟ ਜਲਾਲਾਬਾਦ ਸ. ਸੂਬਾ ਸਿੰਘ   ਵੱਲੋਂ ਸਵੇਰੇ 8: 15 ਤੋਂ 9 ਵਜੇ ਤੱਕ ਵੱਖ-ਵੱਖ ਦਫ਼ਤਰਾਂ ਦਾ ਅਚਨਚੇਤ ਦੌਰਾ ਕੀਤਾ ਅਤੇ ਦਫ਼ਤਰਾਂ ਦੀ ਹਾਜ਼ਰੀ ਚੈਕ ਕੀਤੀ ਗਈ। ਚੈਕਿੰਗ ਦੌਰਾਨ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਜਲਾਲਾਬਾਦ ਸਮੇਤ ਸਾਰਾ ਸਟਾਫ  ਗ਼ੈਰਹਾਜ਼ਰ ਪਾਇਆ ਗਿਆ। ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਜਲਾਲਾਬਾਦ ਦੇ ਸਟਾਫ ਵਿਚੋਂ 28 ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਨ੍ਹਾਂ ਦੱਸਿਆ ਕਿ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਜਲਾਲਾਬਾਦ ਸ੍ਰੀ ਰਾਜਨ ਗੁਰਬਖਸ਼ ਰਾਏ ਖੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦਾ ਸਾਰਾ ਸਟਾਫ ਵੀ ਗ਼ੈਰਹਾਜ਼ਰ ਪਾਇਆ ਗਿਆ। ਬਾਲ ਵਿਕਾਸ ਅਤੇ ਪ੍ਰਾਜੈਕਟ ਅਫਸਰ ਜਲਾਲਾਬਾਦ ਗੈਰ ਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ 14 ਵਿਚੋਂ 13 ਕਰਮਚਾਰੀ ਗੈਰਹਾਜ਼ਰ ਪਾਏ ਗਏ।

                  ਉਨ੍ਹਾਂ ਦੱਸਿਆ ਕਿ ਉਪ ਮੰਡਲ ਇੰਜੀਨੀਅਰ ਭੂਮੀ ਰੱਖਿਆ ਅਫਸਰ ਜਲਾਲਾਬਾਦ ਸ੍ਰੀ ਸੁਖਦਰਸ਼ਨ ਸਿੰਘ ਖ਼ੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ਼ ਵਿੱਚੋਂ ਅੱਠ ਵਿੱਚ ਸੱਤ ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਪ ਮੰਡਲ ਇੰਜੀਨੀਅਰ ਡਰੇਨਜ਼ ਵਿਭਾਗ ਜਲਾਲਾਬਾਦ ਸ੍ਰੀ ਸਰਬਜੀਤ ਸਿੰਘ ਖੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ਼ ਵਿੱਚੋਂ ਪੰਜ ਵਿੱਚੋਂ ਚਾਰ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਪ ਮੰਡਲ ਇੰਜੀਨੀਅਰ ਪੀ ਡਬਲਿਊ ਡੀ ਬੀ ਐਂਡ ਆਰ ਜਲਾਲਾਬਾਦ ਸ੍ਰੀ ਗਿਆਨ ਚੰਦ ਖ਼ੁਦ ਵੀ ਗੈਰਹਾਜ਼ਰ ਸਨ ਅਤੇ ਇਨ੍ਹਾਂ ਦੇ ਸਟਾਫ  ਛੇ ਵਿਚੋਂ ਚਾਰ ਕਰਮਚਾਰੀ ਗੈਰਹਾਜ਼ਰ ਪਾਏ ਗਏ ।  ਉਨ੍ਹਾਂ ਸਮੂਹ ਦਫ਼ਤਰ ਦੇ ਸਟਾਫ ਨੂੰ ਸਮੇਂ ਸਿਰ ਦਫ਼ਤਰ ਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸੇਵਾ ਲਈ  ਦਫ਼ਤਰਾਂ ਵਿਚ ਤੈਨਾਤ ਹਾਂ ਅਤੇ ਸਾਡਾ ਮੁੱਢਲਾ ਫਰਜ਼ ਏਹੀ ਹੈ ਕਿ ਅਸੀਂ ਸਮੇਂ ਸਿਰ ਦਫ਼ਤਰ ਵਿਚ ਹਾਜ਼ਰ ਹੋ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇ ਸਕੀਏ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਦਫਤਰੀ ਸਮੇਂ ਦੌਰਾਨ  ਦਫਤਰ ਹਾਜ਼ਰ ਰਹਿ ਕੇ ਆਮ ਜਨਤਾ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
    

Advertisement
Advertisement
Advertisement
Advertisement
Advertisement
error: Content is protected !!