ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸਿਹਤ ਵਿਭਾਗ ਦੀਆਂ ਕੈਟਾਗਰੀਆਂ ਦੇ ਤਨਖਾਹ ਸਕੇਲ ਰੱਦ 8 ਅਤੇ 9 ਜੁਲਾਈ ਨੂੰ ਹੜਤਾਲ ਤੇ ਜਾਣ ਦਾ ਫੈਸਲਾ
ਬੀ ਟੀ ਐਨ, ਚੰਡੀਗਡ਼੍ਹ , 06 ਜੁਲਾਈ 2021
ਛੇਵੇ ਤਨਖਾਹ ਕਮਿਸਨ ਦੀ ਸਿਫਾਰਸ਼ ਤੋ ਬਾਅਦ ਕੈਪਟਨ ਸਰਕਾਰ ਨੇ ਸਿਹਤ ਵਿਭਾਗ ਦੇ ਮੁਲਾਜਮਾ ਸਟਾਫ ਨਰਸ, ਮਲਟੀਪਰਪਜ਼ ਹੈਲਥ ਵਰਕਰ ਮੇਲ ਫੀਮੇਲ, ਲੈਬਾਰਟਰੀ ਟੈਕਨੀਸ਼ੀਅਨ ਅਤੇ ਕਲਾਸ ਫੋਰ ਦੀਆ ਤਨਖਾਹਾ ਅਤੇ ਭੱਤਿਆ ਤੇ ਵੱਡੀ ਪੱਧਰ ਤੇ ਖੋਰਾ ਲਾਇਆ ਹੈ ਇਸ ਦੇ ਖਿਲਾਫ ਮੁਲਾਜਮਾ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਹੈ ਇਸ ਸਬੰਧੀ ਇਨਾ ਮੁਲਾਜਮਾ ਦੀ ਜਥੇਬੰਦੀ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਕਨਵੀਨਰ ਸੁਧੀਰ ਅਗਲਜ਼ੈਂਡਰ ਸਕੱਤਰ, ਰੌਬਿਨ ਸੀਨੀਅਰ ਮੀਤ ਪ੍ਰਧਾਨ, ਅਜੈ ,ਸ਼ਿਵ ਸਿੰਘ ,ਚਿਮਨ ਸਿੰਘ ਐਸਐਮਓ, ਪਰਮਜੀਤ ਗੁਰੂ ਹਰਸਹਾਏ ,ਪ੍ਰਭਜੋਤ ਕੌਰ ਸਟਾਫ ਨਰਸ ਆਗੂ ਸੁਮਿਤ, ਜਸਵਿੰਦਰ ਸਿੰਘ, ਮਨਿੰਦਰ ਸਿੰਘ ਸਿਵਲ ਸਰਜਨ ਦਫ਼ਤਰ, ਰਾਮ ਪ੍ਰਸਾਦ ਪ੍ਰਧਾਨ ਜਿਲ੍ਹਾ ਫੋਰਥ ਕਲਾਸ ਯੂਨੀਅਨ, ਨਰਿੰਦਰ ਸ਼ਰਮਾ ਮਲਟੀਪਰਪਜ਼ ਮੇਲ ਫੀਮੇਲ ਸਟੇਟ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਜਥੇਬੰਦੀ ਨੇ ਪਿਛਲੇ ਤਨਖਾਹ ਕਮਿਸ਼ਨ ਟਾਈਮ ਸੰਘਰਸ ਕਰਕੇ ਦਸੰਬਰ 2011 ਵਿੱਚ ਸਬ ਕਮੇਟੀ ਤੋ ਅਨਾਮਲੀ ਦੂਰ ਕਰਵਾਈ ਸੀ ਪਰ ਸਰਕਾਰ ਨੇ ਸਕੇਲ 2011ਤੋ ਲਾਗੂ ਕਰਨ ਦੀ ਬਜਾਏ ਜਨਵਰੀ 2006 ਤੋ ਲਾਗੂ ਕਰਕੇ ਗੁਣਨਖੰਡ ਦੇ ਚੱਕਰ ਵਿਚ ਉਲਝਾ ਰਹੀ ਹੈ ਆਗੂਆ ਨੇ ਕਿਹਾ ਕਿ ਦਸੰਬਰ 2016 ਦੇ ਸਕੇਲਾ ਨੁੰ ਅਧਾਰ ਮੰਨਦੇ ਹੋਏ 2,72 ਨਾਲ ਗੁਣਨਖੰਡ ਕਰਕੇ ਤਨਖਾਹ ਸਕੇਲ ਫਿਕਸ ਕੀਤੇ ਜਾਣ ਆਗੂਆ ਨੇ ਕਿਹਾ ਕਿ ਸਰਕਾਰ ਵਲੌ ਕੁਝ ਭੱਤੇ ਖਤਮ ਕਰਨ ਦੀ ਚਾਲ ਵੀ ਚੱਲੀ ਹੈ। ਉਨਾ ਕਿਹਾ ਕਿ ਵਰਦੀ ਭੱਤਾ ,ਡਾਈਟ ਭੱਤਾ,ਮੋਬਾਈਲ ਭੱਤਾ ,ਐਫ ਟੀ ਏ ,ਮੈਡੀਕਲ ਭੱਤਾ 2,25 ਨਾਲ ਗੁਣਨਖੰਡ ਕਰਕੇ ਬਣਾਏ ਜਾਣ ਆਗੂਆ ਨੇ ਕਿਹਾ ਕਿ ਪੂਰਾ ਸਿਹਤ ਵਿਭਾਗ ਦੀ ਟੀਮ ਰੀੜ ਦੀ ਹੱਡੀ ਬਣ ਕਿ ਕੰਮ ਕਰ ਰਹੀ ਹੈ ਇਸ ਟਾਈਮ ਕੋਵਿਡ ਮਹਾਮਾਰੀ ਵਿੱਚ ਫਰੰਟ ਲਾਈਨ ਤੇ ਸੇਵਾਵਾਂ ਨਿਭਾ ਰਾਹੇ ਹਨ ਪਰ ਸਰਕਾਰ ਇਨਾ ਦਾ ਸਤਿਕਾਰ ਕਰਨ ਦੀ ਥਾ ਜੇਬਾ ਕੱਟਣ ਵੱਲ ਚੱਲ ਪਾਈ ਹੈ ਇਸ ਦੇ ਰੋਸ ਵਜੋ ਸਮੂਹ ਮੁਲਾਜਮ 8 ਅਤੇ 9 ਜੁਲਾਈ ਦੀ ਪੰਜਾਬ ਅਤੇ ਯੁ ਟੀ ਮੁਲਾਜਮ/ਪੈਨਸਨਰ ਸਾਝਾ ਫਰੰਟ ਵਲੋ ਦਿੱਤੀ ਕਲਮ ਛੋੜ ਹੜਤਾਲ ਦੀ ਹਮਾਇਤ ਕਰਨਗੇ ਇਸ ਦੀਆ ਤਿਆਰੀਆ ਲਈ ਅਗਲੇ ਹਫਤੇ ਲੁਧਿਆਣਾ ਵਿਖੇ ਸੁਬਾਈ ਮੀਟਿੰਗ ਬਲਾਈ ਗਈ ਹੈ । ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾ ਹੋਰ ਤਿਖੇ ਸੰਘਰਸ ਹੋਣਗੇ।
ਹੋਰਨਾਂ ਤੋਂ ਇਲਾਵਾ ਰਾਜਦੀਪ ਕੌਰ ਸਟਾਫ ਨਰਸ , ਸ਼ਮ੍ਹਾਂ ਸਟਾਫ ਨਰਸ, ਮੋਨਿਕਾ ਸਟਾਫ ਨਰਸ , ਪ੍ਰਦੀਪ ਸਟਾਫ ਨਰਸ, ਜਗਜੀਤ ਸਿੰਘ ਸਟਾਫ ਨਰਸ , ਕਰਨ ਸਿੰਘ, ਰਾਜਬੀਰ ਸਿੰਘ ,ਬੰਧਨਾ ਸ਼ੈਲੀ, ਪਰਵੀਨ, ਜਤਿੰਦਰ, ਭੁਪਿੰਦਰ ਜੀਤ ਗਿੱਲ, ਰਾਜੂ, ਮਲਕੀਅਤ ਸਿੰਘ ਸਟਾਫ ਨਰਸ, ਭਾਰਤ ਭੂਸ਼ਨ ਸਟਾਫ ਨਰਸ, ਰਾਜਦੀਪ ਸਿੰਘ ਸ਼ਾਲੂ ਸਟਾਫ਼ ਨਾਲ ਤੇ ਸੀ ਸਟਾਫ ਨਰਸ ਅਖੀਰ ਵਿੱਚ ਜਥੇਬੰਦੀ ਦੇ ਮੁੱਖ ਆਗੂ ਡੌਲਫਿਨਾਂ ਸਟਾਫ ਨਰਸ ਨੇ 8 ਅਤੇ 9 ਦੀ ਹਡ਼ਤਾਲ ਕਰਨ ਬਾਰੇ ਵਿਚਾਰ ਸਾਂਝੇ ਕੀਤੇ।
Advertisement