ਲਵਾਰਿਸ ਬੱਚੀ ਦੀ ਸ਼ਨਾਖਤ ਕਰਕੇ ਲਿਜਾ ਸਕਦੇ ਨੇ ਵਾਰਿਸ
ਬੀ ਟੀ ਐੱਨ , ਫ਼ਾਜ਼ਿਲਕਾ, 6 ਜੁਲਾਈ 2021
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰੀਤੂ ਬਾਲਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਅਬੋਹਰ ਵਿਖੇ ’ਚ ਲਾਵਾਰਿਸ ਹਾਲਤ ’ਚ ਬੱਚੀ ਮਿਲੀ ਹੈ । ਉਨ੍ਹਾਂ ਦੱਸਿਆ ਕਿ ਬੱਚੀ ਦੀ ਸ਼ਨਾਖਤ ਕਰਕੇ ਮਾਤਾ-ਪਿਤਾ ਜਾਂ ਰਿਸ਼ਤੇਦਾਰ 30 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਦਫ਼ਤਰ ਨਾਲ ਸਪੰਰਕ ਕਰਕੇ ਲਿਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਬੱਚੀ ਦੇ ਮਾਤਾ-ਪਿਤਾ ਜਾਂ ਰਿਸ਼ਤੇਦਾਰ ਸੂਚਨਾ ਦੇ ਪ੍ਰਕਾਸ਼ਿਤ ਹੋਣ ਦੇ 30 ਦਿਨਾਂ ਦੇ ਵਿਚ-ਵਿਚ ਬੱਚੀ ਨੂੰ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਿਟੀ (ਅਡਾਪਸ਼ਨ ਰੈਗੂਲੇਸ਼ਨ 2017) ਦੀਆਂ ਹਦਾਇਤਾਂ ਮੁਤਾਬਕ ਬੱਚੀ ਦੀ ਅਡੋਪਸ਼ਨ ਸਬੰਧੀ ਕਾਰਵਾਈ ਆਰੰਭ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮਾਤਾ ਪਿਤਾ ਜਾਂ ਰਿਸ਼ਤੇਦਾਰ ਜ਼ਿਲ੍ਹਾ ਪ੍ਰਬੰੰਧਕੀ ਕੰਪਲੈਕਸ ਵਿਖੇ ਸਥਾਪਿਤ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਕਮਰਾ ਨੰਬਰ 405 ਏ ਬਲਾਕ , ਤੀਸਰੀ ਮੰਜ਼ਿਲ ਵਿਖੇ ਪਹੁੰਚ ਕੇ ਜਾਂ ਫੋਨ ਨੰ. 01638-261098, 95010-08979, 81467-39966 ਅਤੇ 99880-06006 ’ਤੇ ਸੰਪਰਕ ਕਰ ਸਕਦੇ ਹਨ।
Advertisement