ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ – ਵਿਜੈ ਇੰਦਰ ਸਿੰਗਲਾ

Advertisement
Spread information

ਚੀਮਾ ਜੋ ਕਿ ਵਿਧਾਨ ਸਭਾ ਵਿੱਚ ਆਪ ਵਿਰੋਧੀ ਧਿਰ ਦੇ ਨੇਤਾ ਹਨ ਤੇ ਉਨ੍ਹਾਂ ਨੂੰ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ – ਵਿਜੈ ਇੰਦਰ ਸਿੰਗਲਾ

ਹਰਪ੍ਰੀਤ ਕੌਰ ਬਬਲੀ, ਸੰਗਰੂਰ, 3 ਜੁਲਾਈ  2021

            ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਦਿਆਂ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਿਆਸੀ ਹਿੱਤਾਂ ਲਈ ਝੂਠ ਬੋਲਣ ਦੀ ਆਦਤ ਪੈ ਗਈ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਘਰਾਚੋਂ ਪਿੰਡ ਵਿੱਚ ਸਰਪੰਚ ਨੂੰ ਲੋਕ-ਤੰਤਰ ‘ਚ ਲੋੜੀਂਦੀ ਸਭ ਤੋਂ ਵੱਡੀ ਗੱਲ ਬਹੁਮਤ ਹੀ ਹਾਸਲ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਮਾ ਜੋ ਕਿ ਵਿਧਾਨ ਸਭਾ ਵਿੱਚ ਆਪ ਵਿਰੋਧੀ ਧਿਰ ਦੇ ਨੇਤਾ ਹਨ ਤੇ ਉਨ੍ਹਾਂ ਨੂੰ ਬੇਤੁਕੇ ਬਿਆਨ ਦੇਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਪੰਚ ਦੇ ਹੱਕ ‘ਚ ਸਿਰਫ ਚਾਰ ਮੈਂਬਰ ਹਨ ਜਦਕਿ ਵਿਰੋਧ ‘ਚ ਸੱਤ ਮੈਂਬਰ ਖੜ੍ਹੇ ਹਨ ਤੇ ਕੋਰਮ ਪੂਰਾ ਹੋਣ ਕਰਕੇ ਹੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਹੀ ਪ੍ਰਬੰਧਕ ਲਗਾਇਆ ਗਿਆ ਹੈ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪਿੰਡ ਵਿੱਚ ਵਿਕਾਸ ਲਈ ਖਰਚ ਕੀਤਾ ਜਾ ਰਿਹਾ ਪੈਸਾ ਖੇਤੀ-ਬਾੜੀ ਵਿਭਾਗ ਅਧੀਨ ਆਉਂਦੇ ਮੰਡੀ ਬੋਰਡ ਦਾ ਪੈਸਾ ਹੈ ਜੋ ਪੰਚਾਇਤ ਵੱਲੋਂ ਖਰਚ ਕੀਤਾ ਹੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕੰਮ ਗੁਣਵੱਤਾ ਦਾ ਮਿਆਰ ਸਹੀ ਰੱਖਣ ਲਈ ਹੀ ਪੀ.ਡਬਲਿਊ.ਡੀ. ਵਿਭਾਗ ਜਾਣਿਆਂ ਜਾਂਦਾ ਹੈ ਤੇ ਜਿੱਥੋਂ ਤੱਕ ਗਰਾਂਟ ਦਾ ਪੈਸਾ ਖ਼ੁਰਦ-ਬੁਰਦ ਕਰਨ ਦੇ ਇਲਜ਼ਾਮਾਂ ਦੀ ਗੱਲ ਹੈ ਇਹ ਵਿਭਾਗ ਵੱਲੋੰ ਕੀਤੇ ਕੰਮਾਂ ਦੀ ਕੁਆਲਿਟੀ ਰਾਹੀਂ ਹੀ ਪਤਾ ਲੱਗ ਸਕੇਗਾ ਜੋ ਸਾਲਾਂ ਬੱਧੀ ਟਿਕਾਊ ਰਹੇਗੀ।
Advertisement
Advertisement
Advertisement
Advertisement
Advertisement
error: Content is protected !!