ਫੂਟ ਸੇਫਟੀ ਟੀਮ ਵੱਲੋਂ ਵੱਖ ਵੱਖ ਦੁਕਾਨਾਂ ਦੀ ਕੀਤੀ ਗਈ ਚੈਕਿੰਗ
ਬੀ ਟੀ ਐਨ, ਫਿਰੋਜ਼ਪੁਰ, 30 ਜੂਨ 2021
ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਮਾਨਯੋਗ ਸਿਵਲ ਸਰਜਨ,ਫਿਰੋਜਪੁਰ ਡਾ:ਰਜਿੰਦਰ ਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾ:ਸੱਤਪਾਲ ਭਗਤ ਡੈਜੀਗਨੇਟਿਡ ਅਫਸਰ, ਫੂਡ ਸੇਫਟੀ ਅਤੇ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋਂ ਤਵੰਡੀ ਸ਼ਹਿਰ, ਪਿਆਰੇਆਣਾ, ਮਾਣਾ ਸਿੰਘ ਵਾਲਾ ਦੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਵੀ ਲਏ ਗਏ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੁੱਲ 09 ਵਸਤੂਆਂ ਦੇ ਸੈਂਪਲ ਭਰੇ ਗਏ, ਭਰੇ ਗਏ ਸੈਂਪਲ ਪਰਖ ਵਾਸਤੇ ਲੈਬ ਵਿੱਚ ਭੇਜ ਦਿੱਤੇ ਗਏ ਹਨ।ਸੈਂਪਲਾਂ ਦੀ ਰਿਪੋਰਟ ਆਉਣ ਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਦੇ ਰੂਲਜ਼ 2011 ਤਹਿਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਕੋਵਿੰਡ-19 ਦੇ ਚਲਦੇ ਖਾਣ-ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਬਿਮਾਰੀ ਤੋਂ ਬਚਾ ਰਹੇ ।ਇਸ ਦੌਰਾਨ ਦੁਕਾਨਦਾਰਾਂ ਨੂੰ ਕੋਵਿਡ-19 ਦੀ ਰੋਕਥਾਮ ਲਈ ਦੁਕਾਨਦਾਰਾਂ ਅਤੇ ਦੁਕਾਨ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੈਕਸੀਨੇਸ਼ਨ ਕਰਾਉਣ ਦੀ ਸਖਤ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਫੂਡ ਸੇਫਟੀ ਲਾਇੰਸਸ ਨਹੀਂ ਬਣਾਏ ਉਹ ਵਿਭਾਗ ਨਾਲ ਸਹਿਯੋਗ ਕਰਦੇ ਹੋਏ ਆਪਣੇ ਫੂਡ ਲਾਇਸੰਸ ਬਣਾਉਣ ਲਈ ਕਿਹਾ ਗਿਆ।
Advertisement