ਹਲਕਾ ਮਹਿਲ ਕਲਾਂ ਤੋਂ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਨੇ ਦਾਅਵੇਦਾਰੀ ਜਿਤਾਈ

Advertisement
Spread information

ਮਹਿਲ ਕਲਾਂ ਦੇ ਪਿੰਡਾਂ ’ਚ ਲਗਾਏ ‘ ਕੈਪਟਨ ਇੱਕ ਹੀ ਹੁੰਦਾ ਹੈ ’ ਦੇ ਫਲਕੈਸ ਬੋਰਡ

ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 27 ਜੂਨ 2021

           ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ 2022 ਦੀਆਂ ਵਿਧਾਨ ਸਭਾ ਚੋਣਾ ’ਚ ਕਾਂਗਰਸੀ ਪਾਰਟੀ ਵੱਲੋਂ ਸੀਨੀਅਰ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਵੱਲੋਂ ਵੀ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ। ਉਨ੍ਹਾਂ ਵੱਲੋਂ ਵਧਾਈਆਂ ਸਰਗਰਮੀਆਂ ਨੇ ਹਲਕੇ ਅੰਦਰ ਨਵੀਂ ਚਰਚਾਂ ਛੇੜ ਦਿੱਤੀ ਹੈ। ਗੁਰਦੀਪ ਸਿੰਘ ਦੀਵਾਨਾ ਵੱਲੋਂ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ’ਚ ‘ ਕੈਪਟਨ ਇੱਕ ਹੀ ਹੁੰਦਾ ਹੈ ’ ਦੇ ਫਲੈਕਸ ਬੋਰਡ ਲਗਾਏ ਗਏ ਹਨ । ਇਨ੍ਹਾਂ ਬੋਰਡਾਂ ’ਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਅੰਕਿਤ ਬਾਂਸਲ ਦੇ ਨਾਲ ਗੁਰਦੀਪ ਸਿੰਘ ਦੀਵਾਨਾ ਨੂੰ ਹਲਕਾ ਸੇਵਾਦਾਰ ਦਰਸਾਇਆ ਗਿਆ ਹੈ ।ਲਗਾਏ ਗਏ ਫਲੈਕਸ ਬੋਰਡਾਂ ਉਪਰ ਗੁਰਦੀਪ ਸਿੰਘ ਦੀਵਾਨਾ ਵੱਲੋਂ ਆਪਣਾ ਸੰਪਰਕ ਨੰਬਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਪਿਛਲੇ ਸਮੇਂ ਲਗਾਤਾਰ 10 ਅਕਾਲੀ ਭਾਜਪਾ ਸਰਕਾਰ ਸਮੇਂ ਜਦੋਂ ਵੱਡੇ ਵੱਡੇ ਕਾਂਗਰਸੀ ਆਗੂ ਆਪਣੇ ਨਿੱਜੀ ਹਿੱਤਾਂ ਲਈ ਸ੍ਰੋਮਣੀ ਅਕਾਲੀ ’ਚ ਸ਼ਾਮਲ ਹੋ ਗਏ ਸਨ ਤਾਂ ਗੁਰਦੀਪ ਸਿੰਘ ਦੀਵਾਨਾ ਉਸ ਸਮੇਂ ਵੀ ਕਾਂਗਰਸ ਪਾਰਟੀ ਨਾਲ ਖੜ੍ਹੇ ਰਹੇ।
          ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਕਰਕੇ ਗੁਰਦੀਪ ਸਿੰਘ ਦੀਵਾਨਾ ਦੀ ਹਲਕੇ ਅੰਦਰ ਵਿਸ਼ੇਸ਼ ਪਹਿਚਾਣ ਕਾਇਮ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਓਐਸਡੀ ਅੰਕਿਤ ਬਾਂਸਲ ਨਾਲ ਯੂਥ ਵਰਗ ਵੱਡੀ ਗਿਣਤੀ ਵਿਚ ਜੁੜਿਆ ਹੋਇਆ ਹੈ ਤੇ ਅੰਕਿਤ ਬਾਂਸਲ ਵੀ ਯੂਥ ਕਾਂਗਰਸੀ ਵਰਕਰਾਂ ਨੂੰ ਪੂਰਾ ਮਾਨ-ਸਨਮਾਨ ਦਿੰਦੇ ਹਨ,ਜਿੰਨਾਂ ’ਚ ਗੁਰਦੀਪ ਸਿੰਘ ਦੀਵਾਨਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਹਲਕਾ ਮਹਿਲ ਕਲਾਂ ਅੰਦਰ ਕਾਂਗਰਸ ਦੀ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਤੋਂ ਇਲਾਵਾ ਕਾਂਗਰਸੀ ਤੇ ਗਤੀਸ਼ੀਲ ਆਗੂ  ਗੁਰਮੇਲ ਸਿੰਘ ਮੌੜ ਤੇ ਯੂਥ ਆਗੂ ਬੰਨੀ ਖਹਿਰਾ ਵੀ ਆਪਣੀ ਦਾਆਵੇਦਾਰੀ ਜਿਤਾ ਰਹੇ ਹਨ। ਮਹਿਲ ਕਲਾਂ ਤੋਂ ਦਾਅਵੇਦਾਰੀ ਜਿਤਾਉਣ ਵਾਲੇ ਸਾਰੇ ਹੀ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨਾਲ ਸਬੰਧ ਰੱਖਦੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਆਪਣਾ ਸਿਆਸੀ ਗੁਰੂ  ਦੱਸ ਰਹੇ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਲਕਾ ਮਹਿਲ ਕਲਾਂ ਅੰਦਰ ਇਨ੍ਹੇ ਦਿਨੀ ਕਾਂਗਰਸ ਪਾਰਟੀ ਕਈ ਧੜਿਆ ’ਚ ਵੰਡੀ ਹੋਈ ਹੈ,ਗੁਰਦੀਪ ਸਿੰਘ ਦੀਵਾਨਾ ਸਾਰੇ ਹੀ ਧੜਿਆ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹਨ। 

ਕੀ ਕਹਿੰਦੇ ਹਨ ਗੁਰਦੀਪ ਸਿੰਘ ਦੀਵਾਨਾ

        ਇਸ ਸਬੰਧੀ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਉਹ ਸੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਕਾਂਗਰਸ ਪਾਰਟੀ ਉਨ੍ਹਾਂ ਦੀ ਮਾਂ ਪਾਰਟੀ ਹੈ,ਇਸ ਲਈ ਉਹ ਆਪਣੀ ਮਾਂ ਤੋਂ ਆਪਣਾ ਬਣਦਾ ਹੱਕ ‘ ਕਾਂਗਰਸ ਦੀ ਟਿਕਟ ’ ਦੀ ਮੰਗ ਨੂੰ ਜੋਰਦਾਰ ਤਰੀਕੇ ਨਾਲ ਰੱਖਣਗੇ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਾਂਗਰਸ ਪਾਰਟੀ ਦੇ ਸਾਰੇ ਧੜਿਆਂ ਨਾਲ ਉਨ੍ਹਾਂ ਦਾ ਸੰਪਰਕ ਹੈ। ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਉਹ ਸਾਰੇ ਧੜਿਆਂ ਨੂੰ ਨਾਲ ਲੈ ਕੇ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ ’ਚ ਪਾਉਣਗੇ।
Advertisement
Advertisement
Advertisement
Advertisement
Advertisement
error: Content is protected !!