ਲੋੜਵੰਦਾਂ ਦੀ ਮੱਦਦ ਕਰਨਾ ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਦਾ ਮੁੱਖ ਉਦੇਸ਼-ਬਾਬਾ ਜੰਗ ਸਿੰਘ ਦੀਵਾਨਾ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 23 ਜੂਨ 2021
ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵੱਲੋਂ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਗਿਆਰ੍ਹਵੀਂ ਦਾ ਦਿਹਾੜਾ ਮਨਾਇਆ ਗਿਆ। ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 2 ਲੋੜਵੰਦ ਅੰਗਹੀਣ ਵਿਅਕਤੀਆਂ ਨੂੰ ਟਰਾਈਸਾਈਕਲ ਦਿੱਤੇ ਗਏ।
ਇਸ ਸਮਾਗਮ ਚ ਵੱਡੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਦੱਸਿਆ ਕਿ ਡੇਰਾ ਬਾਬਾ ਭਜਨ ਸਿੰਘ ਪਿੰਡ ਦੀਵਾਨਾ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਹਰ ਸਮੇਂ ਉਪਰਾਲੇ ਕੀਤੇ ਜਾਂਦੇ ਹਨ। ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ, ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਕਰਾਉਣ ਅਤੇ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਦੇ ਯਤਨ ਕੀਤੇ ਜਾਂਦੇ ਹਨ। ਡੇਰਾ ਬਾਬਾ ਭਜਨ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੋਰੋਨਾ ਕਾਲ ਸਮੇਂ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਗਈ ਸੀ, ਜੋ ਅੱਜ ਤਕ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਮਾਜ ਸੇਵੀ ਕੰਮਾਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਹੋਰਨਾਂ ਨੂੰ ਵੀ ਸਮਾਜ ਪ੍ਰਤੀ ਚੇਤਨ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਅੱਜ 2 ਅੰਗਹੀਣ ਤੇਜਾ ਸਿੰਘ ਬਾਗੀ ਅਤੇ ਬਲਦੇਵ ਸਿੰਘ ਨੂੰ 2 ਟਰਾਈਸਾਈਕਲ ਦਿੱਤੇ ਗਏ ਹਨ। ਬਾਬਾ ਜੰਗ ਸਿੰਘ ਦੀਵਾਨਾ ਨੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ, ਕਲੱਬਾਂ,ਸੁਸਾਇਟੀਆਂ ਅਤੇ ਹੋਰਨਾਂ ਦਾਨੀ ਸੱਜਣਾਂ ਨੂੰ ਲੋੜਵੰਦਾਂ ਦੀ ਮਦਦ ਕਰਨ ਅਤੇ ਇਲਾਜ ਨਾ ਕਰਾ ਸਕਣ ਕਾਰਨ ਬਿਮਾਰੀ ਨਾਲ ਜੂਝਦੇ ਲੋੜਵੰਦ ਬਿਮਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇਜਾ ਸਿੰਘ ਬਾਗੀ ਅਤੇ ਬਲਦੇਵ ਸਿੰਘ ਨੇ ਬਾਬਾ ਜੰਗ ਸਿੰਘ ਦੀਵਾਨਾ ਅਤੇ ਡੇਰਾ ਬਾਬਾ ਭਜਨ ਸਿੰਘ ਜੀ ਨਾਲ ਜੁੜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰਾਈ ਸਾਈਕਲ ਦੀ ਸੇਵਾ ਜੋ ਉਨ੍ਹਾਂ ਨੂੰ ਕੀਤੀ ਗਈ ਹੈ । ਉਹ ਹਮੇਸ਼ਾ ਯਾਦ ਰੱਖਣਗੇ ਅਤੇ ਆਪਣੀ ਜ਼ਿੰਦਗੀ ਨੂੰ ਸੌਖਾ ਗੁਜ਼ਾਰ ਸਕਣਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ,ਬਾਬਾ ਜਗਸੀਰ ਅਲੀ ਸਾਹ,ਸੁਖਦੇਵ ਸਿੰਘ ਯੂਐਸਏ,ਅਵਤਾਰ ਸਿੰਘ ਯੂ ਐਸ ਏ,ਏਕਜੋਤ ਸਿੰਘ,ਸੰਮੀ ਬੱਧਣੀ,ਕੁਲਵੰਤ ਸਿੰਘ ਯੂਅੈਸਏ,ਬਹਾਦਰ ਸਿੰਘ ਕੁਵੈਤ,ਅਵਤਾਰ ਸਿੰਘ ਲਿੱਤਰਾਂ,ਜਸਪ੍ਰੀਤ ਸਿੰਘ ਫੌਜੀ, ਸੂਬੇਦਾਰ ਬਲਜੀਤ ਸਿੰਘ,ਬਲਜੀਤ ਸਿੰਘ ਰਾਜੋਆਣਾ ਕਨੇਡਾ,ਏ ਐੱਸ ਆਈ ਹਰਪਾਲ ਸਿੰਘ ,ਸਾਬਕਾ ਸਰਪੰਚ ਤੇ ਢਾਡੀ ਜਸਵੰਤ ਸਿੰਘ ਦੀਵਾਨਾ,ਸੁੱਖੀ ਆਸਟਰੇਲੀਆ ਅਤੇ ਪਰਮ ਆਸਟ੍ਰੇਲੀਆ ਨੇ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਵੱਲੋਂ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਕੀਤੇ ਜਾਦੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਬਾਬਾ ਭਜਨ ਸਿੰਘ ਜੀ ਅਤੇ ਇਸ ਨਾਲ ਜੁੜੀਆਂ ਸੰਗਤਾਂ ਹਮੇਸ਼ਾ ਲੋਡ਼ਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦੀਆਂ ਹਨ,ਸਮੇਂ ਸਮੇਂ ਸਮਾਜ ਭਲਾਈ ਕੰਮਾਂ, ਵਿਸ਼ਾਲ ਭੰਡਾਰਾ ਤੇ ਮਹਿਫਲ ਮਸਤਾਂ ਦੀ ਸਮਾਗਮ ਰਾਹੀਂ ਜੀਵਨ ਦੀ ਸੇਧ ਦੇਣਾ, ਅਤਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਨ, ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨ ਦੇਣਾ, ਅੰਗਹੀਣ ਲੋਡ਼ਵੰਦ ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣਾ ਸਮੇਤ ਹੋਰ ਵੀ ਅਨੇਕਾਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਡੇਰਾ ਬਾਬਾ ਭਜਨ ਸਿੰਘ ਨਾਲ ਜੁੜ ਕੇ ਬਾਬਾ ਜੰਗ ਸਿੰਘ ਦੀਵਾਨਾ ਦੀ ਅਗਵਾਈ ਹੇਠ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਹੋ ਕੇ ਕੰਮ ਕਰਦੀਆਂ ਹਨ।
ਉਨ੍ਹਾਂ ਬਾਬਾ ਜੰਗ ਸਿੰਘ ਦੀਵਾਨਾ ਨੂੰ ਵਿਸ਼ਵਾਸ ਦਿਵਾਇਆ ਕਿ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਵੱਲੋਂ ਕੀਤੇ ਜਾਂਦੇ ਸਮਾਗਮਾਂ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਹਰ ਸਮੇਂ ਵੱਡਾ ਸਹਿਯੋਗ ਦਿੱਤਾ ਜਾਵੇਗਾ। ਸਮਾਗਮ ਤੋਂ ਬਾਅਦ ਬਾਬਾ ਜੰਗ ਸਿੰਘ ਦੀਵਾਨਾ ਨੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਅਤੇ ਸਮਾਗਮ ਚ ਹਾਜ਼ਰੀ ਭਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਰਾਣਾ,ਟੇਕ ਸਿੰਘ ਗਹਿਲ,ਹਾਕਮ ਸਿੰਘ,ਜਸਬੀਰ ਕੌਰ,ਅਕਬਰ ਸਾਹ,ਹੁਸੈਨ ਜਲਾਲ,ਜਾਨੀ ਖਾਨ,ਸਤਨਾਮ ਸਿੰਘ,ਸੁਖਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Advertisement