ਤੋੜਿਆ ਭਰੋਸਾ -ਸੇਲ ਕੀਤੀ ਸ਼ਰਾਬ ਦੀ ਰਾਸ਼ੀ ਲੈ ਕੇ ਫੁਰਰ ਹੋਏ ਦੇ ਠੇਕੇ ਕਰਿੰਦੇ
ਹਰਿੰਦਰ ਨਿੱਕਾ , ਬਰਨਾਲਾ 23 ਜੂਨ 2021
ਜਿਲ੍ਹੇ ਦੇ ਕਸਬਾ ਭਦੌੜ ਵਿਖੇ ਸ਼ਰਾਬ ਠੇਕੇ ਦੇ ਕਾਰਿੰਦਿਆਂ ਦੀ ਬੇਇਮਾਨੀ ਫੜ੍ਹੀ ਗਈ। ਪੁਲਿਸ ਨੇ ਸ਼ਰਾਬ ਠੇਕਿਆਂ ਦੇ ਇੰਚਾਰਜ਼ ਦੀ ਸ਼ਕਾਇਤ ਦੇ ਅਧਾਰ ਤੇ 2 ਕਾਰਿੰਦਿਆਂ ਦੇ ਖਿਲਾਫ ਅਪਰਾਧਿਕ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਠੇੇਕਿਆਂ ਦੇ ਇੰਚਾਰਜ ਜਗਜੀਤ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਖੁਰਦ ,ਥਾਣਾ ਸੰਦੋੜ ਨੇ ਦੱਸਿਆ ਕਿ ਟਰੱਕ ਯੂਨੀਅਨ ਬਰਨਾਲਾ ਰੋਡ ਭਦੌੜ ਦੇ ਸਰਾਬ ਦੇ ਠੇਕੇ ਉੱਤੇ ਬਲਵੰਤ ਸਿੰਘ ਉਰਫ ਪਿੰਕੀ ਪੁੱਤਰ ਛੋਟਾ ਸਿੰਘ ਤੇ ਸਿਵਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਦੋਵੇਂ ਵਾਸੀ ਡਿੱਗੀ ਵਾਲੀ ਬਸਤੀ ਭਦੌੜ ,ਠੇਕੇ ਪਰ ਬਤੋਰ ਕਰਿੰਦੇ ਲੱਗੇ ਹੋਏ ਸਨ। ਜਦੋਂ ਉਹ ਰੋਜਾਨਾ ਦੀ ਤਰਾਂ ਵਕਤ ਕਰੀਬ 8.30 ਵਜੇ ਸਾਮ ਠੇਕੇ ਤੇ ਪਹੁੰਚਿਆਂ ਤਾਂ ਉੱਥੌਂ ਦੇ ਉਕਤ ਦੋਵੇਂ ਕਰਿੰਦੇ ਹਾਜ਼ਰ ਨਹੀ ਸੀ।
ਉਨਾਂ ਕਿਹਾ ਕਿ ਉਸਨੇ ਆਪਣੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਸ ਨੇ ਸ਼ਰਾਬ ਦੇ ਠੇਕੇ ਤੇ ਪਿਆ ਰਿਕਾਰਡ ਵਾਚਿਆ ਤਾਂ ਠੇਕੇ ਵਿਚ ਉਦੋਂ ਤੱਕ ਕੁੱਲ 17 ਹਜ਼ਾਰ 860 ਰੁਪਏ ਦੀ ਵਿਕਰੀ ਹੋ ਚੁੱਕੀ ਸੀ ।ਪਰੰਤੂ ਸ਼ਰਾਬ ਦੀ ਹੋਈ ਉਕਤ ਸਾਰੀ ਰਕਮ ਠੇਕੇ ਵਿਚ ਨਹੀ ਸੀ। ਪੜਤਾਲ ਕਰਨ ਤੇ ਪਤਾ ਲੱਗਿਆ ਕਿ ਦੋਸ਼ੀਆਨ ਸਰਾਬ ਦੇ ਠੇਕੇ ਵਿਚ ਹੋਈ ਸੇਲ ਦੀ ਰਕਮ 17860/-ਰੁਪਏ ਬਿਨਾਂ ਦੱਸੇ ਦੁਕਾਨ ਛੱਡ ਕੇ ਬੇਈਮਾਨੀ ਕਰਕੇ ਪੇੈਸੇ ਹੜੱਪਣ ਦੀ ਨੀਅਤ ਨਾਲ ਉੱਥੋਂ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਪਰਦੀਪ ਕੁਮਾਰ ਨੇ ਦੱਸਿਆ ਕਿ ਸ਼ਰਾਬ ਠੇਕਿਆਂ ਦੇ ਇੰਚਾਰਜ ਜਗਜੀਤ ਸਿੰਘ ਦੇ ਬਿਆਨ ਦੇ ਆਧਾਰ ਪਰ ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 408,120 B ਆਈਪੀਸੀ ਤਹਿਤ ਥਾਣਾ ਭਦੌੜ ਵਿਖੇ ਮੁਕਦਮਾ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ,ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।