ਸੂਬੇ ਦੇ ਵਿਕਾਸ ਵਿੱਚ ਮਾਰਕਿਟ ਕਮੇਟੀਆਂ ਦਾ ਰੋਲ ਅਹਿਮ: ਨਾਗਰਾ
ਬੀ ਟੀ ਐਨ , ਫ਼ਤਹਿਗੜ੍ਹ ਸਾਹਿਬ, 20 ਜੂਨ
ਸੂਬੇ ਦੇ ਵਿਕਾਸ ਵਿੱਚ ਮਾਰਕਿਟ ਕਮੇਟੀਆਂ ਦਾ ਅਹਿਮ ਰੋਲ ਹੈ ਤੇ ਮਾਰਕਿਟ ਕਮੇਟੀ ਸਰਹਿੰਦ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਹੀ ਹੈ।ਇਸ ਦੀ ਕਾਰਜਸ਼ੀਲਤਾ ਸਬੰਧੀ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹ ਸਮੇਂ ਸਮੇਂ ਉਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਸ ਦੀ ਲੜੀ ਤਹਿਤ ਪਾਣੀ ਵਾਲਾ ਟੈਂਕਰ ਅਤੇ ਇੱਕ ਟਰਾਲੀ ਇਸ ਕਮੇਟੀ ਨੂੰ ਸੌਂਪੀ ਗਈ ਹੈ ਤੇ ਭਵਿੱਖ ਵਿੱਚ ਵੀ ਜਿਹੜੀ ਵੀ ਚੀਜ਼ ਦੀ ਲੋੜ ਹੋਵੇਗੀ, ਉਹ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਪਾਣੀ ਵਾਲਾ ਟੈਂਕਰ ਅਤੇ ਟਰਾਲੀ ਮਾਰਕਿਟ ਕਮੇਟੀ, ਸਰਹਿੰਦ ਵਿਖੇ ਕਮੇਟੀ ਦੇ ਅਹੁਦੇਦਾਰਾਂ ਨੂੰ ਸੌਂਪਣ ਮੌਕੇ ਕੀਤਾ।
ਇਸ ਮੌਕੇ ਸ. ਨਾਗਰਾ ਨੇ ਕਿਹਾ ਕਿ ਵੱਖ ਵੱਖ ਕਾਰਜਾਂ ਸਬੰਧੀ ਪਾਣੀ ਵਾਲੇ ਟੈਂਕਰ ਅਤੇ ਟਰਾਲੀ ਦੀ ਲੰਮੇ ਸਮੇਂ ਤੋਂ ਲੋੜ ਸੀ, ਜੋ ਕਿ ਅੱਜ ਪੂਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸਰਕਾਰੀ ਕਾਰਜਾਂ ਸਬੰਧੀ ਕਮੇਟੀ ਵੱਲੋਂ ਪਹਿਲਾਂ ਵੀ ਵੱਖ ਵੱਖ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਰਹੀਆਂ ਹਨ ਤੇ ਇਹ ਦੋਵੇਂ ਚੀਜ਼ਾਂ ਵੀ ਲੋੜ ਅਨੁਸਾਰ ਵਰਤੋਂ ਵਿੱਚ ਲਿਆਂਦੀਆਂ ਜਾਣਗੀਆਂ ਖਾਸ ਕਰ ਕੇ ਫ਼ਸਲ ਦੇ ਖ਼ਰੀਦ ਸੀਜ਼ਨ ਦੌਰਾਨ ਇਨ੍ਹਾਂ ਦੋਵੇਂ ਚੀਜ਼ਾਂ ਦਾ ਬਹੁਤ ਹੀ ਲਾਭ ਹੋਵੇਗਾ।
ਸ. ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਲਕੇ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ। ਸਰਹਿੰਦ ਫ਼ਤਹਿਗੜ੍ਹ ਸਾਹਿਬ ਸ਼ਹਿਰ ਸਮੇਤ ਪੂਰੇ ਹਲਕੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਡੀ ਗਿਣਤੀ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜਾਰੀ ਤੇ ਰਹਿੰਦੇ ਪ੍ਰੋਜੈਕਟ ਵੀ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਕਈ ਵਾਰ ਕੁਝ ਲੋਕਾਂ ਵੱਲੋਂ ਪ੍ਰਗਤੀ ਅਧੀਨ ਕਾਰਜਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦਾ ਕਾਰਨ ਦੱਸ ਕੇ ਆਪਣੇ ਸਵਾਰਥ ਲਈ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਲੋਕ ਭਲੀ ਭਾਂਤ ਜਾਣਦੇ ਹਨ ਕਿ ਕੋਣ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਿਹਾ ਹੈ ਤੇ ਕੌਣ ਆਪਣੇ ਸੌੜੇ ਹਿੱਤਾਂ ਲਈ ਲੋਕਾਂ ਨੂੰ ਗੁਮਰਾਹ ਕਰਨ ਦੇ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਸਮੇਤ ਪੂਰੇ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਮਾਵੀ,ਸਰਪੰਚ ਦਵਿੰਦਰ ਸਿੰਘ ਜੱਲਾ,ਗੁਰਸ਼ਰਨ ਸਿੰਘ ਬਿੱਟੂ,ਸਰਬਜੀਤ ਸਿੰਘ, ਦਰਸ਼ਨ ਸਿੰਘ, ਪਰਮਿੰਦਰ ਸਿੰਘ,ਰਮਨਦੀਪ ਸਿੰਘ, ਹਰਪਿੰਦਰ ਸਿੰਘ, ਕੁਲਦੀਪ ਸਿੰਘ, ਡਾ. ਗੁਰਮੁੱਖ ਸਿੰਘ, ਸ਼੍ਰੀਮਤੀ ਮਲਕੀਤ ਕੌਰ, ਸ਼੍ਰੀਮਤੀ ਨਵਨੀਤ ਕੌਰ, ਪਰਮਿੰਦਰ ਸਿੰਘ, ਦਿਪਿਨ ਬਿਥਰ, ਮਨਪ੍ਰੀਤ ਸਿੰਘ, ਡਾ. ਬਲਰਾਮ ਸ਼ਰਮਾ, ਸੁਖਦੇਵ ਸਿੰਘ ਤੇ ਸਕੱਤਰ ਮਾਰਕਿਟ ਕਮੇਟੀ ਗਗਨਦੀਪ ਸਿੰਘ ਹਾਜ਼ਰ ਸਨ।