ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਧਰਨਾ 15 ਜੂਨ ਨੂੰ

Advertisement
Spread information

ਸੰਗਰੂਰ ਜਿਲੇ ਦੇ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਕਰੋਨਾ ਵਾਇਰਸ ਕਾਰਨ ਹੋਣ ਪੀੜਤ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਦੀ ਖ਼ਿਲਾਫ਼ ਰੋਸ ਪ੍ਰਦਰਸ਼ਨ  

ਹਰਪ੍ਰੀਤ ਕੌਰ ਬਬਲੀ,  ਸੰਗਰੂਰ,   12 ਜੂਨ  2021

 

           ਸੰਗਰੂਰ ਜਿਲੇ ਦੇ ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੇ ਕਰੋਨਾ ਵਾਇਰਸ ਕਾਰਨ ਹੋਣ ਪੀੜਤ ਲੋਕਾਂ ਦੀ ਹੋ ਰਹੀ ਖੱਜਲਖੁਆਰੀ ਅਤੇ ਵੱਡੀ ਗਿਣਤੀ ਹੋ ਰਹੀਆਂ ਮੌਤਾਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੇ ਵਿਰੋਧ ਵਿਚ ਅਤੇ ਲਈ ਸਿਹਤ ਸੇਵਾਵਾਂ ਵਿਚ ਸੁਧਾਰ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ 15 ਜੂਨ ਨੂੰ ਸੰਗਰੂਰ ਵਿਖੇ ਧਰਨਾ ਦਿੱਤਾ ਜਾਵੇਗਾ। ਇਹ ਫੈਸਲਾ ਅੱਜ ਸਥਾਨਕ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਮੀਟਿੰਗ ਵਿੱਚ ਕੀਤਾ ਗਿਆ।ਆਗੂਆਂ ਨੇ ਕਿਹਾ ਕਿ 2 ਜੂਨ ਨੂੰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਿਵਲ ਸਰਜਨ ਨੂੰ ਮਿਲ ਕੇ ਲੈਵਲ 2 ਦੇ ਵਾਰਡਾਂ ਵਿਚ ਡਾਕਟਰਾਂ ਦਾ ਮਰੀਜ਼ਾਂ ਪਾਸ ਲਗਾਤਾਰ ਨਾ ਜਾਣਾ, ਕਰੋਨਾ ਦੇ ਟੈਸਟਾਂ ਲਈ ਸੈਂਪਲ ਗੈਰ ਹੁਨਰਮੰਦ ਕਾਮਿਆਂ ਵਲੋਂ ਲੈਣਾ ਅਤੇ ਪਿੰਡਾਂ ਵਿੱਚ ਛੋਟੇ ਘਰਾਂ ਵਾਲੇ ਮਰੀਜਾਂ ਨੂੰ ਆਈਸੋਲੇਟ ਕਰਨ ਲਈ ਘਰਾਂ ਤੋਂ ਬਾਹਰ ਵੱਖਰਾ ਪ੍ਰਬੰਧ ਨਾ ਹੋਣ ਦੇ ਗੰਭੀਰ ਮਸਲੇ ਉਠਾਉਂਦਿਆਂ ਦਸ ਸੂਤਰੀ ਮੰਗ ਪੱਤਰ ਉਪਰ ਗਲਬਾਤ ਕੀਤੀ ਗਈ ਸੀ।

Advertisement

         ਇਹੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੰਬੋਧਿਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਨੂੰ ਵੀ ਦਿੱਤਾ ਗਿਆ ਸੀ। ਸਿਵਲ ਸਰਜਨ ਵਲੋਂ ਵਫਦ ਵਲੋਂ ਦਿੱਤੇ ਮੰਗ ਪੱਤਰ ਵਿਚ ਉਠਾਏ ਮਸਲਿਆਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਹਨਾਂ ਕਮੀਆਂ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਸੀ। ਪ੍ਰੰਤੂ ਅਜੇ ਤੱਕ ਕੋਈ ਸੁਧਾਰ ਨਹੀਂ ਕੀਤਾ ਗਿਆ। ਆਗੂਆਂ ਨੇ ਜਿਲੇ ਵਿੱਚ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਲਈ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਜੁੰਮੇਵਾਰ ਦਸਦਿਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਵਿਆਕਤੀਆਂ ਨੂੰ 15 ਜੂਨ ਨੂੰ ਦਿਤੇ ਜਾ ਰਹੇ ਧਰਨੇ ਵਿਚ ਸ਼ਾਮਲ ਹੋਣ ਦੀ ਪੁਰਜੋਰ ਅਪੀਲ ਕੀਤੀ ਹੈ।ਉਹਨਾਂ ਸਿਹਤ ਸੰਸਥਾਵਾਂ ‘ਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਨੂੰ ਪੂਰਾ ਕਰਨ, ਕੋਵਿਡ ਟੈਸਟ ਕਰਨ ਲਈ ਟਰੇਂਡ ਸਟਾਫ ਦੀ ਤਾਇਨਾਤੀ ਕਰਨ ਅਤੇ ਮਰੀਜ਼ਾਂ ਦੇ ਬੈਠਣ ਲਈ ਢੁੱਕਵਾਂ ਪ੍ਰਬੰਧ ਕਰਨ, ਘਰਾਂ ‘ਚ ਇਕਾਂਤਵਾਸ ਮਰੀਜ਼ਾਂ ਦੀ ਸਵੇਰੇ ਸ਼ਾਮ ਮਨਟੀਰਿੰਗ/ਦੇਖ ਰੇਖ ਲਈ ਸਿਖਲਾਈ ਪ੍ਰਾਪਤ ਸਟਾਫ ਨਿਯੁਕਤ ਕਰਨ, ਘਰਾਂ ਵਿਚ ਏਕਾਂਤਵਾਸ ਮਰੀਜ਼ਾਂ ਦੇ ਗੰਭੀਰ ਰੂਪ ਵਿਚ ਬਿਮਾਰੀ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਸਿਫਟ ਕਰਨ ਲਈ ਆਕਸੀਜਨ ਅਤੇ ਹੋਰ ਜਰੂਰੀ ਸਮਾਨ ਨਾਲ ਲੈਸ ਐਬੁਲੈਂਸ ਅਤੇ ਹੁਨਰਮੰਦ ਸਟਾਫ ਦੀ ਡਿਊਟੀ ਲਗਾਉਣ, ਏਕਾਂਤਵਾਸ ਮਰੀਜ਼ਾਂ ਨੂੰ ਅਤੇ ਆਮ ਜਨਤਾ ਨੂੰ ਜਿਲ੍ਹਾ ਭਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਖਾਲੀ ਬੈੱਡਾਂ ਦੀ ਸੂਚਨਾ ਹਰ ਸਮੇਂ ਦੇਣ ਦੀ ਵਿਵਸਥਾ ਕਰਨ, ਹਰੇਕ ਪਿੰਡ ਚ ਪੂਰੀਆਂ ਸਹੂਲਤਾਂ ਨਾਲ ਲੈਸ ਐਸੋਲੇਸ਼ਨ ਸੈਂਟਰ ਬਣਾਉਣ, ਕੋਵਿਡ ਲੈਬਲ 2 ਫੈਸਿਲਟੀ ‘ਚ ਸਪੈਸ਼ਲਿਸਟ ਡਾਕਟਰਾਂ ਦੀ ਡਿਉਟੀ ਲਗਾ ਕੇ ਉਨ੍ਹਾਂ ਦਾ ਫੈਸਿਲਟੀ ਅੰਦਰ ਜਾ ਕੇ ਮਰੀਜ਼ਾਂ ਦਾ ਸਵੇਰੇ ਸ਼ਾਮ ਚੈੱਕ ਅੱਪ ਯਕੀਨੀ ਬਣਾਉਣ, ਸੰਗਰੂਰ ਵਿਚ 25 ਬੈੱਡਾਂ ਦਾ ਕੋਵਿਡ ਲਈ ਲੈਵਲ 3 ਫੈਸਿਲਟੀ ਕਾਇਮ ਕਰਨ ਅਤੇ ਕੋਵਿਡ ਲੈਵਲ 2 ਫੈਸਿਲਟੀ ਵਿਚ ਹਰ ਦਸ ਮਰੀਜ਼ਾਂ ਪਿਛੇ ਇਕ ਸਟਾਫ ਨਰਸ ਦੀ ਤੈਨਾਤੀ ਕਰਨ ਤੇ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਟੈਸਟਾਂ ਦਾ ਪ੍ਰਬੰਧ ਕਰਨ,

      ਵੈਕਸੀਨੇਸ਼ਨ ਸੈਂਟਰਾਂ ਚ ਮਰੀਜ਼ਾਂ ਦਾ ਚੈੱਕਅੱਪ ਰਜਿਸਟ੍ਰੇਸ਼ਨ ਅਤੇ ਬੈਠਣ ਦਾ ਢੁੱਕਵਾਂ ਪ੍ਰਬੰਧ ਕਰਨ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਿਹਤ ਪ੍ਰਬੰਧ ਵਿੱਚ ਸੁਧਾਰ ਕਰਨ ਸੰਬੰਧੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਉਪਰੰਤ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਮੀਟਿੰਗ ਵਿਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਸਵਰਨਜੀਤ ਸਿੰਘ, ਡੀ ਟੀ ਐਫ ਦੇ ਆਗੂ ਕੁਲਦੀਪ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੰਜੀਵ ਮਿੰਟੂ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ, ਜਮਹੂਰੀ ਅਧਿਕਾਰ ਸਭਾ ਦੇ ਆਗੂ ਮਨਧੀਰ ਸਿੰਘ ਅਤੇ ਜਗਰੂਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਬਬਨ ਪਾਲ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ ਮੌਜੂਦ ਸਨ ।

Advertisement
Advertisement
Advertisement
Advertisement
Advertisement
error: Content is protected !!