ਡੇਰੇ ਦਾ ਮਸਲਾ ਹਲ ਨਾ ਹੋਣ ਤੇ ਮਰਨ ਵਰਤ ਕੀਤਾ ਜਾਵੇਗਾ ਸ਼ੁਰੂੁ— ਮੰਹਤ ਰਜਨੀ ਸ਼ਰਮਾ

Advertisement
Spread information

ਡੇਰੇ ਦਾ ਮਸਲਾ ਹਲ ਨਾ ਹੋਣ ਤੇ ਮਰਨ ਵਰਤ ਕੀਤਾ ਜਾਵੇਗਾ ਸ਼ੁਰੂੁ— ਮੰਹਤ ਰਜਨੀ ਸ਼ਰਮਾ

ਬਲਵਿੰਦਰਪਾਲ,   ਪਟਿਆਲਾ , 8 ਜੂਨ  2021
         ਡੇਰਾ ਠਾਕੁਰ ਦਵਾਰਾ ਸੁਨਾਮੀ ਗੇਟ ਦੀ ਮੰਹਤ ਰਜਨੀ ਸ਼ਰਮਾ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਮਾਰਚ ਮਹੀਨੇ ਵਿੱਚ ਵਿਜੇ ਸ਼ਰਮਾ, ਬਬੀਤਾ ਸ਼ਰਮਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜ਼ਬਰਦਸਤੀ ਡੇਰੇ ਵਿੱਚ ਵੜ੍ਹ ਕੇ ਮੰਦਰ ਪਰਿਸਰ ਵਿੱਚ ਤਾਲੇ ਲਗਾ ਕੇ ਨਜਾਇਜ਼ ਕਬਜ਼ਾ ਕਰਕੇ ਮੰਦਰ ਦੀ ਪੂਰੀ ਮਰਿਆਦਾ ਨੂੰ ਭੰਗ ਕਰ ਦਿੱਤਾ ਸੀ।ਉਸ ਵੇਲੇ ਵੀ ਮੈਂ ਲਗਾਤਾਰ 15 ਦਿਨ ਮਰਨ ਵਰਤ ਤੇ ਬੈਠ ਕੇ ਇੰਨਸਾਫ ਮੰਗਦੀ ਰਹੀ।
           ਪਰ ਜਿਲ੍ਹਾਂ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ।ਉਸ ਵੇਲੇ ਮਹਾਰਾਣੀ ਪਰਨੀਤ ਕੌਰ ਅਤੇ ਉਹਨਾਂ ਦੀ ਸਪੁਤਰੀ ਬੀਬਾ ਜੈਇੰਦਰ ਕੋਰ ਦੇ ਵਿਸ਼ਵਾਸ ਦਿਵਾਉਣ ਤੇ ਮੈਨੇ ਜਿਲ੍ਹਾਂ ਕਾਂਗਰਸ ਦੇ ਪ੍ਰਧਾਨ ਕੇ.ਕੇ. ਮਲਹੋਤਰਾ ਅਤੇ ਹੋਰ ਆਗੁਆ ਦੀ ਮੋਜੂਦਗੀ ਵਿੱਚ ਮਰਨ ਵਰਤ ਤੋੜ ਦਿੱਤਾ ਸੀ।ਪਰ ਅਫਸੋਸ ਦੀ ਗੱਲ ਇਹ ਹੈ ਕਿ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵਿ ਹਲੇ ਤਕ ਇਸ ਮਸਲੇ ਦਾ ਹੱਲ ਨਹੀ ਨਿਕਲੇਆ ਅਤੇ ਨਾਂ ਹੀ ਪੁਲਿਸ ਵੱਲੋ ਦੋਸ਼ੀ ਵਿਜੇ ਸ਼ਰਮਾ ਅਤੇ ਉਸਦੇ ਸਾਥੀਆਂ ਖਿਲਾਫ ਕੋਈ ਵੀ ਕਾਰਵਾਈ ਨਹੀ ਕੀਤੀ ਗਈ,ਅਤੇ ਹੁਣ ਵੀ ਵਿਜ਼ੇ ਸ਼ਰਮਾ ਜਾਨੋ ਮਾਰਨ ਦੀਆਂ ਧਮਕੀਆਂ ਦੇ ਮੰਦਿਰ ਦੇ ਧਾਰਮਿਕ ਮਹੋਲ ਨੁੰ ਖਰਾਬ ਕਰ ਰਿਹਾ ਹੈ। ਮੈਂ ਜਿਲ੍ਹਾਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਇਸ ਮਸਲੇ ਨੂੰ ਜਲਦੀ ਹਲ ਕਰਵਾਇਆ ਜਾਵੇ ਨਹੀ ਤੇ ਮੈਂ ਅਤੇ ਮੇਰਾ ਪਰਿਵਾਰ ਫਿਰ ਤੋਂ ਮਰਨ ਵਰਤ ਤੇ ਬੈਠ ਜਾਵਾਂਗੇ ਅਤੇ ਕੋਈ ਵੀ ਅਨਹੋਣੀ ਹੋਣ ਤੇ ਸਮੂਚੀ ਜਿੰਮੇਵਾਰੀ ਜਿਲ੍ਹਾਂ ਪ੍ਰਸ਼ਾਸਨ ਦੀ ਹੋਵੇਗੀ ਇਸ ਮੋਕੇ ਦੇਵਰਾਜ ਸ਼ਰਮਾ, ਦਿਪਾਸ਼ੂ ਸ਼ਰਮਾ, ਮੁਰਾਰੀ ਲਾਲ ਅਤੇ ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ
Advertisement
Advertisement
Advertisement
Advertisement
Advertisement
error: Content is protected !!