ਦਵਾਈਆਂ ਵਿੱਚ ਹੀ ਨਹੀਂ ਟੈਸਟ ਅਤੇ ਆਪ੍ਰੇਸ਼ਨ ਮਾਫੀਆ ਵੀ ਜੋ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ – ਬਾਬਾ ਰਾਮਦੇਵ
ਪਰਦੀਪ ਕਸਬਾ , ਬਰਨਾਲਾ , 6 ਜੂਨ 2021
ਐਲੋਪੈਥੀ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਬਾਬਾ ਰਾਮ ਦੇਵ ਦੇ ਹਰ ਰੋਜ਼ ਨਵੇਂ ਬਿਆਨ ਸਾਹਮਣੇ ਆ ਰਹੇ ਹਨ । ਹੁਣ ਉਨ੍ਹਾਂ ਨੇ ਕਿਹਾ ਹੈ ਕਿ ਦਵਾਈਆਂ ਵਿੱਚ ਹੀ ਨਹੀਂ ਟੈਸਟ ਅਤੇ ਆਪ੍ਰੇਸ਼ਨ ਮਾਫੀਆ ਵੀ ਜੋ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ । ਬਾਬਾ ਰਾਮਦੇਵ ਨੇ ਕਿਹਾ ਕਿ ਮਰੀਜ਼ਾਂ ਦੀ ਲੁੱਟ ਕਰਨ ਲਈ ਇਕੱਲੇ ਦਵਾਈਆਂ ਦਾ ਹੀ ਕਾਰੋਬਾਰ ਨਹੀਂ ਸਗੋਂ ਆਪ੍ਰੇਸ਼ਨ ਅਤੇ ਟੈਸਟ ਜੋ ਮਾਫੀਆ ਪੂਰੀ ਤਰ੍ਹਾਂ ਦੇਸ਼ ਵਿਚ ਸਰਗਰਮ ਹੈ ।
ਬਾਬਾ ਰਾਮਦੇਵ ਨੇ ਫਾਰਮਾ ਕੰਪਨੀਆਂ ਦੇ ਖ਼ਿਲਾਫ਼ ਆਪਣੀ ਲੜਾਈ ਨੂੰ ਤੇਜ਼ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਫਰਮਾਂ ਕੰਪਨੀਆਂ ਦੀ ਪੋਲ ਖੋਲ੍ਹਣਗੇ । ਬਾਬਾ ਰਾਮਦੇਵ ਪਹਿਲਾਂ ਵੀ ਕਹਿ ਚੁੱਕੇ ਹਨ , ਉਨ੍ਹਾਂ ਦੀ ਜੋ ਮਰਜ਼ੀ ਹੈ ਉਹ ਕਰ ਲੈਣ । ਬਾਬਾ ਰਾਮਦੇਵ ਨੇ ਕਿਹਾ ਕਿ ਦਵਾਈ ਹੀ ਨਹੀਂ ਟੈਸਟ ਅਤੇ ਆਪ੍ਰੇਸ਼ਨ ਮਾਫੀਆ ਵੀ ਜੋ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ ।
ਯੋਗ ਸ਼ਿਵਰ ਵਿੱਚ ਸ਼ੁੱਕਰਵਾਰ ਨੂੰ ਆਪ ਆਪਣੇ ਸਮਰਥਕਾਂ ਨੂੰ ਯੋਗ ਸ਼ਾਸਨ ਕਰਾਉਂਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਗਲਤ ਕੰਮ ਕਰਨ ਵਾਲਿਆਂ ਦੇ ਖ਼ਿਲਾਫ਼ ਹੈ । ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ‘ਤੇ ਜੈਨੇਰਿਕ ਦਵਾਈਆਂ ਦੀ ਲਿਸਟ ਵੀ ਪਾਉਣਗੇ ਜੋ ਮਾਤਰ ਦੋ ਰੁਪਏ ਦੀ ਵਿਕਦੀ ਹੈ। ਵੱਡੀਆਂ ਬ੍ਰਾਡ ਕੰਪਨੀਆਂ ਦੀ ਦਵਾਈ ਇਸ ਤੋਂ ਕਈ ਗੁਣਾ ਮਹਿੰਗੀ ਹੈ ।
ਉਨ੍ਹਾਂ ਕਿਹਾ ਕਿ ਕੁਝ ਬੁਰੇ ਡਾ: ਮਹਿੰਗੀ ਦਵਾਈ ਹੀ ਮਰੀਜ਼ਾਂ ਨੂੰ ਪਰਚੀ ਤੇ ਲਿਖਦੇ ਹਨ । ਬਾਬਾ ਰਾਮਦੇਵ ਨੇ ਦੋਸ਼ ਲਾਇਆ ਕਿ ਬ੍ਰਾਂਡਿਡ ਕੰਪਨੀਆਂ ਦੀ ਦਵਾਈ ਲਿਖਣ ਵਾਲੇ ਡਾਡਾਕਟ ਕਮਿਸ਼ਨ ਖਾਂਦੇ ਹਨ । ਜੈਨਰਿਕ ਦਵਾਈ ਨਾ ਲਿਖ ਕੇ ਉਸੀ ਸਾਲਟ ਦੀ ਮਹਿੰਗੀ ਦਵਾਈ ਲਿਖਦੇ ਹਨ । ਉਨ੍ਹਾਂ ਕਿਹਾ ਕਿ ਇਹ ਲੁੱਟ ਦਾ ਖੇਲ ਬੰਦ ਹੋਣਾ ਚਾਹੀਦਾ ਹੈ ਇਸ ਨੂੰ ਬੰਦ ਕਰਵਾਉਣ ਦੇ ਲਈ ਉਹ ਕੋਰਟ ਵੀ ਜਾਣਗੇ ।