ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਨੇ ਹੰਗਾਮੀ ਮੀਟਿੰਗ ਕੀਤੀ , ਜਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਬਲਦੇਵ ਸਿੰਘ ਦੀ ਮੈਂਬਰਸ਼ਿਪ ਕੀਤੀ ਖਾਰਜ

Advertisement
Spread information

ਜਥੇਬੰਦੀ ਖ਼ਿਲਾਫ਼ ਗਤੀਵਿਧੀਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ  ਨਹੀਂ ਜਾਵੇਗਾ –  ਬਿੱਲੂ ਪ੍ਰਧਾਨ  

  ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ ,02ਜੂਨ 2021
            ਮੈਡੀਕਲ ਪ੍ਰੈਕਟੀਸਨਰਜ ਅਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ ਜਿਲ੍ਹਾ ਬਰਨਾਲਾ ਦੀ ਅਗਜੈਕਟਿਵ ਕਮੇਟੀ ਅਤੇ ਏਰੀਆ ਕਮਡਰਾਂ ਦੀ ਇੱਕ  ਵਿਸੇਸ ਮੀਟਿੰਗ ਬਲਾਕ ਪ੍ਰਧਾਨ ਬਲਦੇਵ ਸਿੰਘ ਬਿੱਲੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਅੰਦਰ ਮਿਤੀ 26.5.2021 ਨੂੰ ਜਿਲ੍ਹਾ ਬਰਨਾਲਾ ਦੇ ਸਕੱਤਰ ਅਮਰਜੀਤ ਸਿੰੰਘ ਕੁੱੱਕੂ ਅਤੇ ਬਲਾਕ ਮਹਿਲ ਕਲਾਂ ਦੇ ਸਹਾਇਕ ਸਕੱਤਰ ਬਲਦੇਵ ਸਿੰਘ ਧਨੇਰ ਵੱਲੋਂ ਜਥੇਬੰਦੀ ਵਿਰੋਧੀ ਕਾਰਵਾਈਆਂ ਕਰਦੇ ਹੋਏ ਜਥੇਬੰਦੀ ਨਾਲੋਂ ਵੱਖ ਹੋਏ ਧੜੇ ਦੇ ਪ੍ਰਧਾਨ ਨੂੰ ਇੱਕ ਗਿਣੀ- ਮਿਥੀ ਸਾਜਿਸ ਤਹਿਤ ਮਹਿਲ ਖੁਰਦ ਵਿਖੇ ਬੁਲਾ ਕੇ ਜਥੇਬੰਦੀ ਅੰਦਰ ਫੁੱਟ ਪਾਉਣ ਦੀ ਕੋਸਿਸ ਕੀਤੀ ਗਈ। ਜਿਸ  ਵਾਰੇ ਇਹ ਵਿਸੇਸ ਮੀਟਿੰਗ ਕਰਕੇ ਵੱਖ ਵੱਖ ਆਗੂਆਂ ਦੇ ਵਿਚਾਰ ਲਏ ਗਏ ਅਤੇ ਸਾਰਥਿਕ ਬਹਿਸ ਕਰਨ ਉਪਰੰਤ ੳਪਰੋਕਤ ਦੋਵਾਂ ਸਾਥੀਆਂ ਨੂੰ ਜਥੇਬੰਦੀ ਵਿਰੋਧੀ ਕਾਰਵਾਈ ਕਰਨ ਲਈ ਦੋਸੀ ਪਾਇਆ ਗਿਆ।  ਜਿਸ ਕਾਰਨ ਉਕਤ ਦੋਵੇਂ ਸਾਥੀਆਂ ਦੀ ਮੁਢੱਲੀ ਮੈਂਬਰਸਿਪ ਖਾਰਜ ਕਰ ਦਿਤੀ ਗਈ।
         ਮੀਟਿੰਗ ਅੰਦਰ ਜਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਰਾਏ ,ਬਲਾਕ ਸਕੱਤਰ ਨਿਰਭੈ ਸਿੰਘ , ਚੇਅਰਮੈਨ ਅਮਰਜੀਤ ਸਿੰਘ  ਕਾਲਸਾਂ , ਗੁਰਮੀਤ ਸਿੰਘ ਦੀਵਾਨਾ , ਅਮਰਜੀਤ ਸਿਂੰਘ ਮਹਿਲ ਕਲਾਂ ,ਮੇਜਰ ਸਿੰਘ ਛਾਪਾ, ਬਾਰੂ ਮੁਹੰਮਦ,  ਬਚਿੱਤਰ ਸਿੰਘ ਰਾਜਗੜ੍ਹ, ਗੁਰਚਰਨ ਸਿੰਘ,  ਨਿਰਮਲ ਸਿਂੰਘ ਸਹੌਰ , ਕੇਵਲ ਸਿੰਘ ਜਲਾਲਦੀਵਾਲ , ਬੇਅੰਤ ਸਿੰਘ ਮੂੰੰਮ, ਹਰੀ ਸਿੰਘ, ਜਸਵੰਤ ਸਿੰਘ ਛੀਨੀਵਾਲ, ਕੇਸਰ ਖਾਂ,  ਦਲਬਾਰ ਸਿੰਘ ਮਹਿਲਕਲਾਂ, ਹਰਬੰਸ ਸਿੰੰਘ, ਨਜ਼ੀਰ ਖਾਂ, ਜੰਗ ਬਹਾਦਰ ਸਿੰਘ, ਬਲਵਿੰਦਰ ਸਿੰਘ ਚੱਕ ਭਾਈਕਾ , ਰਜਿੰਦਰ ਸਿੰੰਘ ਛੀਨੀਵਾਲ ਆਦਿ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!