ਵਿਧਾਇਕ ਪਿੰਕੀ ਨੇ  ਵੈੱਲਫੇਅਰ ਕਲੱਬ ਨੂੰ 05 ਲੱਖ ਦਾ ਚੈੱਕ ਸੌਂਪਿਆ, ਭਲਾਈ ਦੇ ਕੰਮਾਂ ਲਈ ਖਰਚ ਕੀਤੀ ਜਾਵੇਗੀ ਰਾਸ਼ੀ

Advertisement
Spread information

ਵਿਧਾਇਕ ਪਿੰਕੀ ਨੇ  ਵੈੱਲਫੇਅਰ ਕਲੱਬ ਨੂੰ 05 ਲੱਖ ਦਾ ਚੈੱਕ ਸੌਂਪਿਆ, ਭਲਾਈ ਦੇ ਕੰਮਾਂ ਲਈ ਖਰਚ ਕੀਤੀ ਜਾਵੇਗੀ ਰਾਸ਼ੀ

ਬੀ ਟੀ ਐੱਨ  , ਫ਼ਿਰੋਜ਼ਪੁਰ 31 ਮਈ 2021

 

 ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਰਦਾਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਅੱਜ ਫਿਰੋਜ਼ਪੁਰ ਵੈੱਲਫੇਅਰ ਕਲੱਬ ਨੂੰ ਪੰਜ ਲੱਖ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਨੇ ਦੱਸਿਆ ਕਿ ਫਿਰੋਜ਼ਪੁਰ ਵੈੱਲਫੇਅਰ ਕਲੱਬ ਵੱਲੋਂ ਲਾਵਾਰਿਸ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਦਾ ਕੰਮ ਕੀਤਾ ਜਾਂਦਾ ਹੈ ਤੇ ਇਸ ਕੋਰੋਨਾ ਕਾਲ ਦੌਰਾਨ ਉਨ੍ਹਾਂ ਵੱਲੋਂ ਤਕਰੀਬਨ 50 ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਗਿਆ ਹੈ l ਇਸਦੇ ਨਾਲ ਹੀ ਫਿਰੋਜ਼ਪੁਰ ਵੈੱਲਫੇਅਰ ਕਲੱਬ ਵੱਲੋਂ ਹੋਰ ਭਲਾਈ ਦੇ ਕੰਮ ਜਿਵੇਂ ਕਿ ਮੈਡੀਕਲ ਕੈਂਪ ਖੂਨਦਾਨ ਕੈਂਪ ਆਦਿ ਵੀ ਲਗਾਏ ਜਾਂਦੇ ਹਨ।

               ਉਨ੍ਹਾਂ ਦੱਸਿਆ ਕਿ ਅੱਜ ਫਿਰੋਜ਼ਪੁਰ ਵੈੱਲਫੇਅਰ ਕਲੱਬ ਨੂੰ 05 ਲੱਖ ਦਾ ਚੈੱਕ ਦਿੱਤਾ ਗਿਆ ਹੈ ਤਾਂ ਜੋ ਉਹ ਹੋਰ ਵੀ ਭਲਾਈ ਦੇ ਕੰਮ ਕਰ ਸਕਣ । ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਨਾਲ ਵੈੱਲਫੇਅਰ ਕਲੱਬ ਵੱਲੋਂ ਭਲਾਈ ਦੇ ਕੰਮ ਕੀਤੇ ਜਾਣਗੇ। ਇਸ ਤੋਂ ਪਹਿਲਾਂ ਵੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਵੱਖ ਵੱਖ ਭਲਾਈ ਦੇ ਕੰਮਾਂ ਕਰਨ ਵਾਲੀਆਂ ਸੋਸਾਇਟੀਆਂ ਨੂੰ ਨਗਦ ਰਾਸ਼ੀ ਜਾਂ ਕਿਸੇ ਹੋਰ ਤਰੀਕੇ ਨਾਲ ਉਨ੍ਹਾਂ ਨੂੰ ਸਹਿਯੋਗ ਦਿੱਤਾ ਗਿਆ ਹੈ ਤਾਂ ਜੋ ਉਹ ਵੱਧ ਚੜ੍ਹ ਕੇ ਲੋਕਾਂ ਦੀ ਭਲਾਈ ਤੇ ਕੰਮ ਕਰ ਸਕਣ। ਉਨ੍ਹਾਂ ਵੱਲੋਂ ਖ਼ੁਦ ਵੀ ਕੋਵਿਡ ਨਾਲ ਪ੍ਰਭਾਵਿਤ ਲੋਕਾਂ ਨੂੰ ਵੱਡੇ ਪੱਧਰ ਤੇ ਰਾਸ਼ਨ ਦੀ ਵੰਡ ਵੀ ਕੀਤੀ ਜਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਹੀ ਕੰਮ ਕਰਦੇ ਰਹਿਣਗੇ।

ਇਸ ਮੌਕੇ ਪ੍ਰਧਾਨ ਅਰੁਣ ਸ਼ਰਮਾ, ਪ੍ਰਵੀਨ ਮਲਹੋਤਰਾ ਚੇਅਰਮੈਨ, ਪ੍ਰਿਥਵੀ ਰਾਜ ਮੋਂਗਾ, ਕੁਲਦੀਪ ਮੈਨੀ, ਬਬਲਜੀਤ ਸਿੰਘ, ਸਮਨਦੀਪ ਸਾਜਨ, ਸੰਜੀਵ ਕਟਾਰੀਆ ਅਤੇ ਅਸ਼ੋਕ ਗੁਪਤਾ ਆਦਿ ਹਾਜ਼ਰ ਸਨ ।

Advertisement
Advertisement
Advertisement
Advertisement
error: Content is protected !!