ਗ਼ਰੀਬਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਧਰਮ – ਭਾਨ ਸਿੰਘ ਜੱਸੀ
ਹਰਿੰਦਰਪਾਲ ਨਿੱਕਾ, ਬਰਨਾਲਾ 27 ਮਈ 2021
ਬਰਨਾਲਾ ਸਥਾਨਕ 22 ਏਕੜ ਦੀਆਂ ਝੁੱਗੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲਮ ਸੁਸਾਇਟੀ ਪੰਜਾਬ ਵੱਲੋਂ ਜਿੱਥੇ ਸਮਾਜ ਸੇਵੀ ਅਤੇ ਪਾਵਰਕੌਮ ਦੇ ਜੇ.ਈ. ਭਾਨ ਸਿੰਘ ਜੱਸੀ ਦੀ ਅਗਵਾਈ ਵਿਚ ਮੁਫਤ ਸਿੱਖਿਆ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ , ਉੱਥੇ ਉਨ੍ਹਾਂ ਵੱਲੋਂ ਅੱਜ ਝੁੱਗੀਆਂ ਵਿੱਚ ਜਾ ਕੇ ਕੋਰੋਨਾ ਸੰਕਟ ਤੋਂ ਜਾਗਰਿਤ ਕਰਦਿਆਂ ਗਰੀਬਾਂ ਨੂੰ ਮਾਸਕ ਵੰਡੇ ਗਏ।
ਪਾਵਰਕੌਮ ਵਿਚ ਬਤੌਰ ਜੂਨੀਅਰ ਇੰਜ: ਕੰਮ ਕਰਦੇ ਸਮਾਜ ਸੇਵੀ ਭਾਨ ਸਿੰਘ ਸਿੰਘ ਜੱਸੀ ਨੇ ਦੱਸਿਆ ਕਿ ਭਾਵੇਂ ਪੂਰੇ ਭਾਰਤ ਵਿੱਚ ਕਰੋਨਾ ਦੀ ਇਸ ਭਿਆਨਕ ਬਿਮਾਰੀ ਨੇ ਆਮ ਲੋਕਾਂ ਅਤੇ ਦੇਸ਼ ਦੀਆਂ ਕਈ ਵੱਡੀਆਂ ਸ਼ਖਸ਼ੀਅਤਾਂ ਨੂੰ ਨੁਕਸਾਨ ਪਹੁੰਚਾਇਆ ਹੈ , ਪਰ ਜ਼ਿਆਦਾਤਰ ਗਰੀਬਾਂ ਨੂੰ ਇਸ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਕਟ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੇ ਕੰਮ ਬੰਦ ਹੋ ਗਏ ਹਨ ਬਹੁਤੇ ਲੋਕਾਂ ਨੇ ਕਰੋਨਾਂ ਦੇ ਡਰ ਕਾਰਨ ਘਰਾਂ ਵਿੱਚ ਭਾਂਡੇ ਮਾਂਜਕੇ ਅਤੇ ਪੁੱਚੇ ਲਗਾ ਕੇ ਗੁਜ਼ਾਰਾ ਕਰਨ ਵਾਲੀਆਂ ਗਰੀਬ ਮਾਵਾਂ ਭੈਣਾਂ ਨੂੰ ਕੰਮ ਤੋਂ ਹਟਾ ਦਿੱਤਾ ਹੈ ਸਿੱਟੇ ਵਜੋਂ ਇੰਨਾ ਗਰੀਬ ਲੋਕਾਂ ਨੂੰ ਬੇਹੱਦ ਮਾੜੇ ਹਾਲਾਤਾਂ ਵਿਚੋਂ ਨਿਕਲਣਾ ਪੈ ਰਿਹਾ ਹੈ। ਅੰਤ ਵਿਚ ਸਮਾਜ ਸੇਵੀ ਸ: ਭਾਨ ਸਿੰਘ ਜੱਸੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਕਾਰਨ ਆਰਥਕ ਤੌਰ ਤੇ ਬੁਰੀ ਤਰ੍ਹਾਂ ਝੰਜੋੜੇ ਜਾ ਚੁੱਕੇ ਗਰੀਬ ਲੋਕਾਂ ਦੀ ਮਦਦ ਲਈ ਕੋਈ ਵਿਸ਼ੇਸ਼ ਯੋਜਨਾ ਬਣਾਉਣ ਦਾ ਐਲਾਨ ਕਰੇ ਤਾਂ ਕਿ ਗ਼ਰੀਬ ਵੀ ਇਸ ਘੁੱਪ ਹਨੇਰੇ ਵਿਚ ਕੋਈ ਸੁੱਖ ਦਾ ਸਾਹ ਲੈ ਸਕਣ।