ਜਿਸਮਫਰੋਸ਼ੀ ਧੰਦੇ ਦੇ ਦੋਸ਼ ਹੇਠ 07 ਔਰਤਾਂ ਅਤੇ 03 ਪੁਰਸ਼ ਗ੍ਰਿਫ਼ਤਾਰ

Advertisement
Spread information

ਔਰਤਾਂ ਅਤੇ ਪੁਰਸ਼ ਦਿੱਲੀ , ਹਿਮਾਚਲ ਪ੍ਰਦੇਸ਼ , ਵੈਸਟ ਬੰਗਾਲ ਅਤੇ ਪੰਜਾਬ ਦੇ ਵੱਖ – ਵੱਖ ਸ਼ਹਿਰਾਂ ਤੋਂ ਹਨ – ਪੁਲਿਸ ਮੁਖੀ

ਬੀ ਟੀ ਐੱਨ  , ਮੰਡੀ, ਗੋਬਿੰਦਗੜ੍ਹ, 24 ਮਈ

                ਜ਼ਿਲ੍ਹਾ ਫਤਹਿਗੜ੍ਹ ਸਾਹਿਬ ਥਾਣਾ ਗੋਬਿੰਦਗੜ੍ਹ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਡਲ , PS ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਫਤਿਹਗੜ੍ਹ ਸਾਹਿਬ  ਦੀ ਰਹਿਨੁਮਾਈ ਹੇਠ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ਼੍ਰੀ ਜਗਜੀਤ ਸਿੰਘ ਜੱਲਾ ਕਪਤਾਨ ਪੁਲਿਸ ( ਇੰਨ 🙂 ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇ ਸ਼੍ਰੀ ਸੁਖਵਿੰਦਰ ਸਿੰਘ PPS , ਉਪ ਕਪਤਾਨ ਪੁਲਿਸ ਸਰਕਲ ਅਮਲੋਹ ਦੀ ਅਗਵਾਈ ਹੇਠ ਸਫਲਤਾ ਹਾਸਲ ਕਰਦੇ ਹੋਏ Insp ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ ਸਮੇਤ ਪੁਲਿਸ ਪਾਰਟੀ ਦੇ ਬੱਤੀਆ ਵਾਲਾ ਚੌਕ ਮੰਡੀ ਗੋਬਿੰਦਗੜ੍ਹ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਜਸਪ੍ਰੀਤ ਉਰਫ ਜੱਸ ਵਾਸੀ ਰਾਜਪੁਰਾ , ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਹਾਲ ਵਾਸੀ ਸੋਨਾ ਕਾਸਟਿੰਗ ਰੋਡ , ਅਜਨਾਲੀ ਥਾਣਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਘਰ ਅਜਨਾਲੀ ਵਿਖੇ ਜਿਸਮਫਰੋਸ਼ੀ ਦਾ ਧੰਦਾ ਚਲਾ ਰਿਹਾ ਹੈ ਜਿਸ ਤੇ Insp ਪ੍ਰੇਮ . ਸਿੰਘ ਮੁੱਖ ਅਫਸਰ , ਥਾਣਾ ਗੋਬਿੰਦਗੜ੍ਹ ਨੇ ਦੋਸ਼ੀਆਨ ਖਿਲਾਫ ਮੁਕੱਦਮਾ ਨੰਬਰ 141 ਮਿਤੀ 23.05.2021 ਅ / ਧ 3,4,5,6 Immoral Traffic Prevention Act 1956 ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕਰਕੇ ਸਮੇੜ ਸਾਥੀ ਕਰਮਚਾਰੀਆਂ ਦੇ ਅਜਨਾਲੀ ਅੱਡਾ ਪਰ ਰੇਡ ਕਰਕੇ 07 ਔਰਤਾਂ ਅਤੇ 03 ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ।

Advertisement

               ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡੀ ਐਸ ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਔਰਤਾਂ ਅਤੇ ਪੁਰਸ਼ ਦਿੱਲੀ , ਹਿਮਾਚਲ ਪ੍ਰਦੇਸ਼ , ਵੈਸਟ ਬੰਗਾਲ ਅਤੇ ਪੰਜਾਬ ਦੇ ਵੱਖ – ਵੱਖ ਸ਼ਹਿਰਾਂ ਤੋਂ ਹਨ ਅਤੇ ਗ੍ਰਿਫਤਾਰ ਕੀਤੇ ਜ਼ਸਪ੍ਰੀਤ ਉਰਫ ਜੱਸ ਪਾਸੋਂ ਨਕਦੀ ਵੀ ਬਰਾਮਦ ਕੀਤੀ ਗਈ।
                 ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਅਦਾਲਤ ਵੱਲੋਂ ਉਕਤਾਨ ਵਿਅਕਤੀਆਂ ਦਾ 01 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ । ਇਸ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੇ ਮੁੱਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਨੰਬਰ 140 ਮਿਤੀ 22.05.2021 ਅ / ਧ 13 The Punjab Gambling Act 1867 & 188 IPC ਥਾਣਾ ਗੋਬਿੰਦਗੜ੍ਹ ਬਰਖਿਲਾਫ ਪੰਕਜ ਕੁਮਾਰ ਪੁੱਤਰ ਜਗਮੋਹਨ ਲਾਲ ਵਾਸੀ ਮਕਾਨ ਨੰਬਰ 511 , ਸੈਕਟਰ 3 , ਮੇਨ ਬਜਾਰ , ਮੰਡੀ ਗੋਬਿੰਦਗੜ੍ਹ , ਪਰਦੀਪ ਕੁਮਾਰ ਪੁੱਤਰਹੇਮੰਤ ਕੁਮਾਰ ਵਾਸੀ ਮਕਾਨ ਨੰਬਰ 88 , ਸੈਕਟਰ 24 ਬੀ , ਡਾ : ਗੁਰਮੁੱਖ ਸਿੰਘ ਕਲੋਨੀ , ਮੰਡੀ ਗੋਬਿੰਦਗੜ੍ਹ , ਗੁਰਦਿਆਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮਕਾਨ ਨੰਬਰ 338/1 , ਗਲੀ ਨੰਬਰ 07 , ਦਸਮੇਸ਼ ਕਲੋਨੀ , ਮੰਡੀ ਗੋਬਿੰਦਗੜ੍ਹ ਅਤੇ ਪਵਨ ਕੁਮਾਰ ਪੁੱਤਰ ਕੇਦਾਰਨਾਥ ਵਾਸੀ ਮਕਾਨ ਨੰਬਰ 69 , ਸੈਕਟਰ 3 ਸੀ , ਮੁਹੱਲਾ ਧਰਮਪੁਰਾ , ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਦਰਜ  ਕਰਕੇ -ਸ਼ਮਾ ਮਾਰਕੀਟ , ਮੇਨ ਬਜਾਰ , ਮੰਡੀ ਗੋਬਿੰਦਗੜ੍ਹ ਰੇਡ ਕਰਕੇ ਛਾਪਾਮਾਰੀ ਕੀਤੀ ।

               ਛਾਪਾਮਾਰੀ ਦੌਰਾਨ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਪਾਰਟੀ ਨੇ ਮੌਕਾ ਪਰ ਦੁਕਾਨ ਅੰਦਰ ਤਾਸ਼ ਦੇ ਪੱਤਿਆਂ ਨਾਲ ਜੂਆ ਖੇਡ ਰਹੇ ਸਨ ਜਿਨ੍ਹਾਂ ਨੇ ਕਰੋਨਾ ਮਾਹਾਮਾਰੀ ਦੇ ਚੱਲਦਿਆ ਸ਼ੋਸਲ ਡਿਸਟੈਂਸ ਨਾ ਰੱਖ ਕੇ ਲਾਕਡਾਊਨ ਨਿਯਮਾਂ ਦੀ ਉਲੰਘਣਾ ਵੀ ਕੀਤੀ ।

ਮੁਲਜ਼ਮਾਂ ਨੂੰ ਕਾਬੂ ਕਰਕੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਿਨ੍ਹਾਂ ਪਾਸੋਂ 98830 / – ਰੁਪਏ ਦੇ ਕਰੰਸੀ ਨੋਟ ਸਮੇ ਇੱਕ ਤਾਸ ਦੀ ਡੱਬੀ ਬ੍ਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Advertisement
Advertisement
Advertisement
Advertisement
Advertisement
error: Content is protected !!