16 ਕੇਸ ਵਿਚਾਰੇ ਗਏ ਅਤੇ ਇਸ ਸਬੰਧੀ ਜ਼ਰੂਰੀ ਸਿਫ਼ਾਰਸਾਂ ਕੀਤੀਆਂ – ਰਾਜਿੰਦਰ ਅਗਰਵਾਲ
ਬਲਵਿੰਦਰਪਾਲ , ਪਟਿਆਲਾ, 22 ਮਈ:2021
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਦੀ ਅੰਡਰ ਟਰਾਇਲ ਰਿਵਿਊ ਕਮੇਟੀਦੀ ਮੀਟਿੰਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਾਜਿੰਦਰ ਅਗਰਵਾਲ, ਦੀ ਅਗਵਾਈ ਵਿੱਚ ਹੋਈ। ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਇਹ ਮੀਟਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕਮ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਅਜੈ ਤਿਵਾੜੀ ਦੀ ਪ੍ਰਧਾਨਗੀ ਹੇਠਲੀ ਹਾਈ ਪਾਵਰ ਕਮੇਟੀ ਦੇ ਨਿਰਦੇਸ਼ਾਂ ਅਧੀਨ ਕੀਤੀ ਗਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਸ੍ਰੀ ਰਾਜਿੰਦਰ ਅਗਰਵਾਲ ਨੇ ਦੱਸਿਆ ਕਿ ਅੱਜ 16 ਕੇਸ ਵਿਚਾਰੇ ਗਏ ਅਤੇ ਇਸ ਸਬੰਧੀ ਜ਼ਰੂਰੀ ਸਿਫ਼ਾਰਸਾਂ ਕੀਤੀਆਂ ਗਈਆਂ ਹਨ।
ਮੀਟਿੰਗ ਵਿੱਚ ਸੀ.ਜੇ.ਐਮ, ਪਟਿਆਲਾ ਸ੍ਰੀ ਅਮਿਤ ਮਲਹਨ, ਸੀ.ਜੇ.ਐਮ. ਕਮ ਸਕੱਤਰ, ਜਿਲ੍ਹਾਕਾਨੁੰਨੀ ਸੇਵਾਵਾਂ ਅਥਾਰਟੀ, ਮੈਡਮ ਪਰਮਿੰਦਰ ਕੌਰ,ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ,ਐਸ.ਐਸ.ਪੀ., ਸ੍ਰੀ ਸੰਦੀਪ ਗਰਗ ਨੇ ਵੀ ਭਾਗ ਲਿਆ ।