ਸੁਖਵੀਰ ਸਿੰਘ ਜੋਗਾ ਦਾ ਜੋਬਨ ਰੁੱਤੇ ਬੇ-ਵਕਤ ਵਿਛੋੜਾ

Advertisement
Spread information

ਡੈਮੋਕ੍ਰੇਟਿਕ ਲਾਈਬਰੇਰੀਅਨ ਫਰੰਟ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਜੋਗਾ ਦਾ ਜੋਬਨ ਰੁੱਤੇ ਬੇ-ਵਕਤ ਵਿਛੋੜਾ

ਪਰਦੀਪ ਕਸਬਾ,  ਬਰਨਾਲਾ,  21 ਮਈ 2021

ਪੰਜਾਬੀ ਰਾਬਤਾ’ ਦੇ ਮੁੱਖ ਸੰਪਾਦਕ, ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਮੈਂਬਰ ਰਹੇ ਅਤੇ ਡੈਮੋਕਰੇਟਿਕ ਲਾਈਬਰੇਰੀਅਨ ਫਰੰਟ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਜੋਗਾ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਇੱਕ ਬਿਮਾਰੀ ਤੋਂ ਪੀੜਤ ਸਨ। ਤਰਕਸ਼ੀਲ ਵਿਚਾਰਾਂ ਦੇ ਧਾਰਨੀ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦਾ ਕਾਮਾ ਸੁਖਵੀਰ ਸਿੰਘ ਜੋਗਾ ਸਾਰਾ ਜੀਵਨ ਹੱਕਾਂ ਦੀ ਗੱਲ ਕਰਦੇ ਹੋਏ, ਲੋਕਾਂ ਨੂੰ ਲਾਮਬੰਦ ਕਰਨ ਲਈ ਕੰਮ ਕਰਦਾ ਰਿਹਾ। ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸੁਖਵੀਰ ਨੇ ਪਿੱਛਲੇ ਸਾਲ ਡੀ.ਐਮ.ਸੀ. ਲੁਧਿਆਣਾ ਤੋਂ ਸਰਜਰੀ ਕਰਵਾਈ ਸੀ।

Advertisement

 

           ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੀਨੀਅਰ ਆਗੂ ਬਲਵਿੰਦਰ ਬਰਨਾਲਾ ਨੇ ਕਿਹਾ  ਕਿ  ਪੋਲੀਓ ਕਾਰਨ ਭਾਵੇਂ ਉਸਦੀ ਇੱਕ ਲੱਤ ਕੰਮ ਨਹੀਂ ਕਰਦੀ ਸੀ ਪਰੰਤੂ ਉਹ ਹਿੰਮਤ ਭਰਿਆ ਖੁਸ਼ ਤਬੀਅਤ ਖੂਬਸੂਰਤ ਇਨਸਾਨ ਸੀ। ਸਿਖਿਆ ਵਿਭਾਗ ਵਿੱਚ ਲੈਬ ਅਟੈਂਡੈਂਟ ਹੁਦਿਆ ਵੀ ਉਹ ਸਿਖਿਅਕ ਸੈਮੀਨਾਰ ਕਰਾਈ ਰਖਦਾ। ਉਸ ਵਲੋਂ ਮਨੋਵਿਗਿਆਨਕ ਸਿਖਿਆ ਤੇ ਕਰਵਾਏ ਅਨੇਕਾਂ ਸੈਮੀਨਾਰ ਦਾ ਮੈਂ ਹਿੱਸਾ ਰਿਹਾ। ਉਸਦਾ ਬੇਕਤ ਤੁਰਜਾਣਾ ਦੁਖਦਾਈ ਹੈ।

ਉਨ੍ਹਾਂ ਦੀ ਬੇਵਕਤ ਅਤੇ ਜੋਬਨ ਰੁੱਤੇ ਤੁਰ ਜਾਣ ‘ਤੇ ਡੈਮੋਕਰੇਟਿਕ ਟੀਚਰਜ਼ ਫਰੰਟ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵੱਲੋਂ ਭਾਵਭਿੰਨੀ ਸ਼ਰਧਾਜਲੀ।

Advertisement
Advertisement
Advertisement
Advertisement
Advertisement
error: Content is protected !!